ਬੀਤੇ ਸਮੇਂ ਦੌਰਾਨ ਕੇਂਦਰ ਸਰਕਾਰ ਵੱਲੋਂ ਨਵਾਂ ਮੋਟਰ ਵਹੀਕਲ ਐਕਟ ਜ਼ਾਰੀ ਕੀਤਾ ਗਿਆ ਸੀ। ਪਹਿਲਾਂ ਇਸ ਬਿੱਲ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕੀਤਾ ਗਿਆ। ਫੇਰ 1 ਸਤੰਬਰ 2019 ਨੂੰ ਇਹ ਮੁਲਕ ਭਰ ਵਿੱਚ ਲਾਗੂ ਕਰ ਦਿੱਤਾ ਗਿਆ। ਪਰ ਕੁਝ ਸੂਬਿਆਂ ਨੇ ਇਸ ਐਕਟ ਨੂੰ ਲਾਗੂ ਕਰਨ ਤੋਂ ਇ ਨ ਕਾ ਰ ਕਰ ਦਿੱਤਾ ਸੀ। ਇਨ੍ਹਾਂ ਇ ਨ ਕਾ ਰ ਕਰਨ ਵਾਲੇ ਸੂਬਿਆਂ ਵਿੱਚ ਪੰਜਾਬ ਵੀ ਸ਼ਾਮਿਲ ਸੀ। ਪਰ ਹੁਣ ਪੰਜਾਬ ਸਰਕਾਰ ਨੇ ਇਸ ਨਵੇਂ ਮੋਟਰ ਵਹੀਕਲ ਐਕਟ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿੱਚ ਪੰਜਾਬ ਸਰਕਾਰ ਵੱਲੋਂ 36 ਪ੍ਰਕਾਰ ਦੇ ਦੋਸ਼ਾਂ ਅਧੀਨ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।
ਇਨ੍ਹਾਂ ਜੁ ਰ ਮਾ ਨਿ ਆਂ ਵਿੱਚ ਵੱਧ ਤੋਂ ਵੱਧ ਰਕਮ 40000 ਰੁਪਏ ਰੱਖੀ ਗਈ ਹੈ। ਲਾਲ ਬੱਤੀ ਦੀ ਉ ਲੰ ਘ ਣਾ ਕਰਨ ਤੇ ਕਾਲੀ ਫ਼ਿਲਮ ਲਗਾਉਣ ਤੇ ਗ਼ਲਤ ਪਾਰਕਿੰਗ ਕਰਨ ਤੇ ਗੱਡੀ ਚਲਾਉਂਦੇ ਸਮੇਂ ਸਿਗਰਟ ਦੀ ਵਰਤੋਂ ਕਰਨ ਤੇ ਤੇ ਲਾਲ ਜਾਂ ਨੀਲੀ ਬੱਤੀ ਲਗਾ ਕੇ ਵਾਹਨ ਚਲਾਉਣ ਤੇ ਜੇਕਰ ਕੋਈ ਫੜਿਆ ਜਾਂਦਾ ਹੈ ਤਾਂ ਪਹਿਲੀ ਵਾਰ ਫੜੇ ਜਾਣ ਤੇ ਉਸ ਨੂੰ 500 ਰੁਪਏ ਜੁ ਰ ਮਾ ਨਾ ਕੀਤਾ ਜਾ ਸਕਦਾ ਹੈ। ਜੇਕਰ ਚਾਲਕ ਫੇਰ ਦੁਬਾਰਾ ਗਲਤੀ ਕਰਦਾ ਹੈ ਤਾਂ ਉਸ ਨੂੰ 1000 ਰੁਪਏ ਭਾਵ ਦੁੱਗਣਾ ਜੁ ਰ ਮਾ ਨਾ ਭਰਨਾ ਪੈ ਸਕਦਾ ਹੈ।
ਜੇਕਰ ਕੋਈ ਚਾਲਕ ਲਾ ਈ ਸੈਂ ਸ ਜ਼ਬਤ ਹੋਣ ਦੇ ਬਾਵਜੂਦ ਵੀ ਗੱਡੀ ਚਲਾਉਂਦਾ ਹੈ ਤਾਂ ਉਸ ਨੂੰ 10000 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਦੁਆਰਾ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਦਾਰੂ ਪੀ ਕੇ ਗੱਡੀ ਦੀ ਡਰਾਈਵਰੀ ਕਰਨ ਵਾਲੇ ਨੂੰ ਕਿੰਨਾ ਜੁਰਮਾਨਾ ਕੀਤਾ ਜਾਵੇਗਾ। ਚੰਡੀਗੜ੍ਹ ਵਿੱਚ ਤਾਂ ਦਾਰੂ ਪੀ ਕੇ ਗੱਡੀ ਚਲਾਉਣ ਵਾਲੇ ਨੂੰ ਮੋਟੀ ਰਕਮ ਜੁਰਮਾਨੇ ਦੇ ਤੌਰ ਤੇ ਦੇਣੀ ਪੈਂਦੀ ਹੈ। ਪਰ ਪੰਜਾਬ ਵਿੱਚ ਵੀ ਜਲਦੀ ਹੀ ਇਸ ਬਾਰੇ ਸਪੱਸ਼ਟ ਕਰ ਦਿੱਤਾ ਜਾਵੇਗਾ ਕਿ ਅਜਿਹੀ ਗਲਤੀ ਕਰਨ ਵਾਲੇ ਨੂੰ ਕਿੰਨੀ ਰਕਮ ਜੁਰਮਾਨੇ ਵਜੋਂ ਦੇਣੀ ਪਵੇਗੀ।