ਨਵਾਂ ਮੋਟਰ ਵਹੀਕਲ ਐਕਟ ਕੇਂਦਰ ਸਰਕਾਰ ਦੁਆਰਾ ਸਤੰਬਰ 2019 ਤੋਂ ਲਾਗੂ ਕਰ ਦਿੱਤਾ ਗਿਆ ਸੀ। ਜਿਸ ਨੂੰ ਪੰਜਾਬ ਸਰਕਾਰ ਵੱਲੋਂ ਲਾਗੂ ਕਰਨ ਤੋਂ ਟਾਲਾ ਵੱਟ ਲਿਆ ਗਿਆ ਸੀ। ਪਰ ਹੁਣ ਪੰਜਾਬ ਸਰਕਾਰ ਨੇ ਵੀ ਇਸ ਨੂੰ ਲਾਗੂ ਕਰ ਦਿੱਤਾ ਹੈ। ਇਸ ਐਕਟ ਅਧੀਨ ਜੁਰਮਾਨੇ ਦੀ ਰਕਮ ਪਹਿਲਾਂ ਨਾਲੋਂ ਕਈ ਗੁਣਾ ਵਧਾ ਦਿੱਤੀ ਗਈ ਹੈ। ਰੋਪੜ ਵਿੱਚ ਟ੍ਰੈਫਿਕ ਪੁਲੀਸ ਦੁਆਰਾ ਇੱਕ ਜੀਪ ਦਾ 40 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਇਸ ਜੀਪ ਦੇ ਚਾਲਕ ਕੋਲ ਕੋਈ ਵੀ ਦਸਤਾਵੇਜ਼ ਨਹੀਂ ਸੀ। ਉਸ ਨੇ ਪੁਲਿਸ ਨੂੰ ਦੇਖ ਕੇ ਜੀਪ ਪਿੱਛੇ ਵੱਲ ਨੂੰ ਭਜਾ ਲਈ।
ਜਿਸ ਕਾਰਨ ਉਹ ਜੀਪ ਸਵਿਫ਼ਟ ਕਾਰ ਨਾਲ ਟਕਰਾਉਂਦੇ ਟਕਰਾਉਂਦੇ ਬਚ ਗਈ। ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੇ ਪਿੱਛਾ ਕਰਕੇ ਜੀਪ ਚਾਲਕ ਨੂੰ ਫੜ ਲਿਆ। ਉਸ ਨੇ ਜੀਪ ਤੇ 7 ਮੁੰਡੇ ਬਿਠਾਏ ਹੋਏ ਸਨ। ਉਹ ਜੀਪ ਨਾਲ ਸਬੰਧਿਤ ਕੋਈ ਵੀ ਕਾਗਜ਼ ਨਹੀਂ ਦਿਖਾ ਸਕਿਆ। ਉਸ ਦਾ ਚਲਾਨ ਕਰ ਦਿੱਤਾ ਗਿਆ। ਹੋ ਸਕਦਾ ਹੈ ਅਦਾਲਤ ਉਸ ਨੂੰ 35-40,000 ਰੁਪਏ ਦਾ ਜੁਰਮਾਨਾ ਕਰ ਦੇਵੇ। ਰੋਪੜ ਦੇ ਸਿਟੀ ਇੰਚਾਰਜ ਬਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਨਾਲ ਜੁਰਮਾਨੇ ਦੀ ਰਕਮ ਬਹੁਤ ਜ਼ਿਆਦਾ ਵਧ ਗਈ ਹੈ।
ਸੀਟ ਬੈਲਟ ਨਾ ਲਾਉਣ ਤੇ ਪਹਿਲਾਂ 300 ਰੁਪਏ ਜੁਰਮਾਨਾ ਹੁੰਦਾ ਸੀ। ਹੁਣ 1000 ਰੁਪਏ ਦੇਣੇ ਪੈਂਦੇ ਹਨ। ਟ੍ਰਿਪਲਿੰਗ ਦਾ ਜੁਰਮਾਨਾ ਦੀ 300 ਬਜਾਏ 1000 ਰੁਪਏ ਹੋ ਗਿਆ ਹੈ। ਆਰਸੀ ਅਤੇ ਲਾਇਸੈਂਸ ਨਾ ਹੋਣ ਤੇ ਦਸਤਾਵੇਜ਼ 5000 ਰੁਪਏ ਲੱਗਣਗੇ। ਓਵਰਲੋਡਿੰਗ ਦਾ ਜੁਰਮਾਨਾ ਪਹਿਲਾਂ 1000 ਤੋਂ 2000 ਰੁਪਏ ਦੇਣਾ ਪੈਂਦਾ ਸੀ। ਪਰ ਹੁਣ 20000 ਰੁਪਏ ਦੇਣੇ ਕਹਿਣਗੇ ਗਲਤ ਥਾਂ ਤੇ ਜਾਂ ਸੜਕ ਤੇ ਪਾਰਕਿੰਗ ਕਰਨ ਤੇ ਘੱਟ ਤੋਂ ਘੱਟ 3000 ਰੁਪਏ ਦੇਣੇ ਪੈਣਗੇ। ਇਹ ਜੁਰਮਾਨਾ ਅਲੱਗ ਅਲੱਗ ਥਾਂ ਤੇ ਅਲੱਗ ਅਲੱਗ ਹੋ ਸਕਦਾ ਹੈ।
ਸ਼ਹਿਰੀ ਖੇਤਰ ਵਿੱਚ ਵੱਧ ਹੋਵੇਗਾ ਦਾ-ਰੂ ਪੀ ਕੇ ਵਾਹਨ ਚਲਾਉਣ ਤੇ 10000 ਰੁਪਏ ਜੁਰਮਾਨਾ ਅਤੇ ਘੱਟੋ ਘੱਟ ਤਿੰਨ ਮਹੀਨੇ ਲਈ ਲਾਇਸੈਂਸ ਸਸਪੈਂਡ ਹੋ ਸਕਦਾ ਹੈ। ਓਵਰ ਸਪੀਡ ਕਾਰਨ 5000 ਰੁਪਏ ਜੁਰਮਾਨਾ ਅਤੇ ਘੱਟੋ ਘੱਟ ਤਿੰਨ ਮਹੀਨੇ ਲਈ ਲਾਇਸੈਂਸ ਸਸਪੈਂਡ ਹੋਵੇਗਾ। ਨਾਬਾਲਗ ਬੱਚਿਆਂ ਨੂੰ ਵਾਹਨ ਦੇਣ ਤੇ ਵਾਹਨ ਮਾਲਕ ਨੂੰ ਘੱਟ ਤੋਂ ਘੱਟ 10000 ਰੁਪਏ ਜੁਰਮਾਨਾ ਹੋ ਸਕਦਾ ਹੈ। ਕਿਸੇ ਵਾਹਨ ਚਾਲਕ ਕੋਲ ਦਸਤਾਵੇਜ਼ ਨਾ ਹੋਣ ਤੇ ਜੇਕਰ ਉਸ ਦੇ ਦਸਤਾਵੇਜ਼ ਵਾਹਨ ਐਪ ਤੇ ਸ਼ੋਅ ਹੁੰਦੇ ਹੋਣ ਤਾਂ ਉਸ ਦਾ ਚਲਾਨ ਨਹੀਂ ਕੱਟਿਆ ਜਾਵੇਗਾ।