ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਕੈਲਗਰੀ ਵਿੱਚ ਇਸ ਸਾਲ ਭਾਵ 2019 ਵਿੱਚ 123 ਵਿਅਕਤੀ ਸਿਰ ਤੇ ਛੱਤ ਨਾ ਹੋਣ ਕਾਰਨ ਆਪਣੀ ਜਾਨ ਗੁਆ ਬੈਠੇ ਅੰਤਾਂ ਦੀ ਸਰਦੀ ਵਿੱਚ ਇਹ ਲੋਕ ਸੜਕਾਂ ਤੇ ਰਾਤਾਂ ਕੱਟਣ ਲਈ ਮਜਬੂਰ ਸਨ। ਕਿਉਂਕਿ ਉਨ੍ਹਾਂ ਕੋਲ ਆਪਣਾ ਘਰ ਨਹੀਂ ਸੀ। ਇਨ੍ਹਾਂ ਵਿੱਚ ਔਰਤਾਂ ਅਤੇ ਨੌਜਵਾਨ ਵੀ ਸ਼ਾਮਲ ਸਨ। ਇੰਨੀ ਵੱਡੀ ਗਿਣਤੀ ਵਿੱਚ ਇੱਕ ਹੀ ਸ਼ਹਿਰ ਵਿੱਚ ਇਸ ਤਰ੍ਹਾਂ ਬੇਘਰੇ ਲੋਕਾਂ ਦਾ ਦਮ ਤੋੜ ਦੇਣਾ ਸੱਚਮੁੱਚ ਹੀ ਫਿਕਰ ਵਾਲੀ ਗੱਲ ਹੈ। ਜੇਕਰ ਕੈਨੇਡਾ ਵਰਗੇ ਮੁਲਕਾਂ ਵਿੱਚ ਇਨਸਾਨ ਨਾਲ ਇਸ ਤਰ੍ਹਾਂ ਹੋ ਸਕਦਾ ਹੈ ਤਾਂ ਪੱਛੜੇ ਹੋਏ ਗਰੀਬ ਮੁਲਕਾਂ ਦਾ ਕੀ ਹਾਲ ਹੋਵੇਗਾ।
ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਕਈ ਮਹੀਨਿਆਂ ਤੋਂ ਬਰਫਬਾਰੀ ਹੋ ਰਹੀ ਹੈ। ਜਿਸ ਨੇ 123 ਲੋਕਾਂ ਦੀ ਇੱਕ ਹੀ ਸ਼ਹਿਰ ਕੈਲਗਰੀ ਵਿੱਚ ਸਾਲ 2019 ਵਿੱਚ ਜਾਨ ਲੈ ਲਈ। ਇਹ ਲੋਕ ਗ਼ਰੀਬ ਹੋਣ ਦੇ ਨਾਲ ਨਾਲ ਬੇਘਰ ਸਨ। ਜਿਸ ਕਰਕੇ ਉਹ ਸੜਕਾਂ ਤੇ ਰਾਤਾਂ ਕੱਟਣ ਲਈ ਮਜਬੂਰ ਸਨ। ਪਤਾ ਲੱਗਾ ਹੈ ਕਿ ਇਨ੍ਹਾਂ ਲੋਕਾਂ ਨੂੰ ਠੰਢ ਕਾਰਨ ਜਾਂ ਓਵਰ ਡੋਜ਼ ਕਾਰਨ ਜਾਨ ਗੁਆਉਣੀ ਪਈ ਹੈ।
ਇਨ੍ਹਾਂ ਵਿੱਚੋਂ ਕੁਝ ਲੋਕ ਬੀਮਾਰ ਸਨ। ਜਿਨ੍ਹਾਂ ਨੂੰ ਸਮੇਂ ਤੇ ਦਵਾਈ ਨਾ ਮਿਲ ਸਕੀ। ਇਹ ਕਿਸੇ ਲਾਇਲਾਜ ਬਿਮਾਰੀ ਤੋਂ ਪੀੜਤ ਨਹੀਂ ਸਨ। ਜਿਸ ਦਾ ਇਲਾਜ ਨਹੀਂ ਹੋ ਸਕਦਾ ਸੀ। ਸਗੋਂ ਆਮ ਹੀ ਬਿਮਾਰੀਆਂ ਤੋਂ ਪੀੜਤ ਸਨ। ਪਰ ਸਮੇਂ ਸਿਰ ਦਵਾਈ ਨਹੀਂ ਮਿਲ ਸਕੀ। ਇਨ੍ਹਾਂ ਨੂੰ ਰਾਤ ਨੂੰ ਸਿਰ ਛੁਪਾਉਣ ਨੂੰ ਕਿਧਰੇ ਵੀ ਸਹੂਲਤ ਨਹੀਂ ਮਿਲੀ। ਜਿਸ ਕਰਕੇ ਇਹ ਸੜਕਾਂ ਤੇ ਹੀ ਦਮ ਤੋੜ ਗਏ।
ਕੈਨੇਡਾ ਵਾਸੀਆਂ ਨੇ ਸਿਟੀ ਹਾਲ ਦੇ ਸਾਹਮਣੇ ਇੱਕ ਸਮਾਗਮ ਕਰਕੇ ਇਨ੍ਹਾਂ 123 ਵਿਅਕਤੀਆਂ ਦੀ ਯਾਦ ਵਿੱਚ ਇੱਕ ਸਮਾਗਮ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮਾਗਮ ਵਿੱਚ ਮੋਤੀਆਂ ਜਗਾਈਆਂ ਗਈਆਂ। ਇਸ ਸ਼ਰਧਾਂਜਲੀ ਸਮਾਗਮ ਵਿੱਚ ਜਿੱਥੇ ਇਨ੍ਹਾਂ ਮ੍ਰਿਤਕਾਂ ਦੀ ਜਾਨ ਜਾਣ ਤੇ ਦੁੱਖ ਪ੍ਰਗਟਾਇਆ ਗਿਆ। ਉੱਥੇ ਹੀ ਇਨ੍ਹਾਂ ਸਾਰਿਆਂ ਦੀ ਹੀ ਪਹਿਚਾਣ ਵੀ ਜਨਤਕ ਕੀਤੀ ਗਈ। ਕੈਨੇਡਾ ਵਰਗੇ ਮੁਲਕਾਂ ਵਿੱਚ ਵੀ ਅਜਿਹੇ ਲੋਕ ਰਹਿ ਰਹੇ ਹਨ। ਜਿਨ੍ਹਾਂ ਨੂੰ ਰੋਜ਼ਾਨਾ ਜੀਵਨ ਦੀਆਂ ਸੁੱਖ ਸਹੂਲਤਾਂ ਤੱਕ ਨਹੀਂ ਮਿਲ ਰਹੀਆਂ। ਬੀਮਾਰੀਆਂ ਦੀ ਹਾਲਤ ਵਿੱਚ ਉਹ ਸੜਕਾਂ ਤੇ ਹੀ ਦਮ ਤੋੜ ਜਾਂਦੇ ਹਨ।