ਗੁਰਦਵਾਰਾ ਸਾਹਿਬ ਚ ਕ੍ਰਿਸਮਸ ਮਨਾਏ ਜਾਣ ਦੀ ਵੀਡੀਓ ਦੀ ਅਸਲ ਸੱਚਾਈ ਦਾ ਲੱਗਿਆ ਪਤਾ

Punjab

ਗੁਰਦਾਸਪੁਰ ਦੇ ਜੱਫਰਵਾਲ ਵਿੱਚ 25 ਦਸੰਬਰ ਨੂੰ ਮਸੀਹੀ ਭਾਈਚਾਰੇ ਵੱਲੋਂ ਕ੍ਰਿਸਮਸ ਡੇਅ ਮਨਾਇਆ ਗਿਆ। ਉਨ੍ਹਾਂ ਨੇ ਪਿੰਡ ਵਿੱਚ ਨਗਰ ਕੀਰਤਨ ਵਾਂਗ ਫੇਰਾ ਪਾਇਆ। ਜਦੋਂ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਆਏ ਤਾਂ ਈ-ਸਾ-ਈ ਭਾ-ਈ-ਚਾ-ਰੇ ਦੇ ਇਨ੍ਹਾਂ ਲੋਕਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ-ਵਾ-ਗ-ਤ ਕੀਤਾ ਗਿਆ। ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਲੰਗਰ ਦਾ ਵੀ ਪ੍ਰਬੰਧ ਕਰਵਾਇਆ ਗਿਆ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਦੀ ਬਹੁਤ ਜ਼ਿਆਦਾ ਚਰਚਾ ਹੋਈ। ਕਈਆਂ ਨੇ ਇਸ ਤੇ ਇ-ਤ-ਰਾ-ਜ਼ ਵੀ ਜਤਾਇਆ, ਵੱਖ ਵੱਖ ਲੋਕਾਂ ਵੱਲੋਂ ਆਪਣੇ ਪ੍ਰ-ਤੀ-ਕ-ਰਮ ਦਿੱਤੇ ਗਏ ਸਨ।

ਇਸ ਵੀਡੀਓ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਦਿਖਾਇਆ ਗਿਆ ਹੈ। ਇ ਤ ਰਾ ਜ਼ ਜਤਾਉਣ ਵਾਲਿਆਂ ਦਾ ਤਰਕ ਹੈ ਕਿ ਅੱਜ ਕੱਲ੍ਹ ਸਿੱਖ ਧਰਮ ਵਿੱਚ ਸ਼ਹੀਦੀ ਹਫ਼ਤਾ ਚੱਲਦੇ ਹੋਏ ਵੀ ਇਸ ਭਾਈਚਾਰੇ ਨੇ ਖੁ-ਸ਼ੀ ਮਨਾਈ ਹੈ। ਇਨ੍ਹਾਂ ਲੋਕਾਂ ਨੇ 25 ਦਸੰਬਰ ਨੂੰ ਕ੍ਰਿਸਮਿਸ ਮੌਕੇ ਪਿੰਡ ਵਿੱਚ ਖੁ-ਸ਼ੀ ਮਨਾਈ ਅਤੇ ਉਹ ਗੁਰਦੁਆਰਾ ਸਾਹਿਬ ਵਿੱਚ ਵੀ ਪਹੁੰਚੇ। ਇਸ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਪਿੰਡ ਵਿੱਚ ਵੱਖ ਵੱਖ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ। ਪਰ ਸਾਰਿਆਂ ਦੀ ਹੀ ਆਪਸ ਵਿੱਚ ਭਾਈਚਾਰਕ ਸਾਂਝ ਹੈ। ਇਸ ਪਿੰਡ ਵਿੱਚ ਮਸੀਹੀ ਭਾਈਚਾਰੇ ਦੇ ਲੋਕ, ਕਬੀਰ ਪੰਥੀ ਅਤੇ ਰਵਿਦਾਸੀਆ ਭਾਈਚਾਰੇ ਨਾਲ ਸਬੰਧਿਤ ਲੋਕ ਰਹਿੰਦੇ ਹਨ।

ਸਾਰੇ ਹੀ ਭਾਈਚਾਰੇ ਦੇ ਲੋਕ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਹਨ। ਉਨ੍ਹਾਂ ਦੇ ਪਿੰਡ ਵਿੱਚ 80-85 ਸਾਲ ਤੋਂ ਇੱਕ ਪਰੰਪਰਾ ਚੱਲਦੀ ਆ ਰਹੀ ਹੈ। ਜਦੋਂ ਵੀ ਕਿਸੇ ਭਾਈਚਾਰੇ ਦਾ ਧਾਰਮਿਕ ਸਮਾਗਮ ਹੁੰਦਾ ਹੈ ਤਾਂ ਉਹ ਸਾਰੇ ਹੀ ਸ਼ਾਮਿਲ ਹੁੰਦੇ ਹਨ। ਜਦੋਂ ਭਗਤ ਰਵਿਦਾਸ ਜੀ ਦਾ ਜਾਂ ਭਗਤ ਕਬੀਰ ਜੀ ਦਾ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਹੈ ਤਾਂ ਨਗਰ ਕੀਰਤਨ ਕੱਢਿਆ ਜਾਂਦਾ ਹੈ। ਇਸ ਨਗਰ ਕੀਰਤਨ ਦਾ ਪੜਾਅ ਗਿਰਜਾਘਰ ਵਿੱਚ ਵੀ ਹੁੰਦਾ ਹੈ। ਉੱਥੇ ਮਸੀਹੀ ਭਾਈਚਾਰੇ ਦੇ ਲੋਕ ਨਗਰ ਕੀਰਤਨ ਦਾ ਸਵਾਗਤ ਕਰਦੇ ਹਨ। ਇਸ ਤਰ੍ਹਾਂ ਹੀ ਉਨ੍ਹਾਂ ਨੇ ਮਸੀਹੀ ਭਾਈਚਾਰੇ ਦੇ ਲੋਕਾਂ ਦਾ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕਾਇਆ ਹੈ। ਇਹ ਪਿੰਡ ਵਾਸੀਆਂ ਦੀ ਭਾਈਚਾਰਕ ਸਾਂਝ ਕਾਰਨ ਕੀਤਾ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *