ਅੱਜਕਲ੍ਹ ਪਟਿਆਲਾ ਵਿੱਚ ਇੱਕ ਸਰਕਸ ਲੱਗੀ ਹੋਈ ਹੈ। ਇਸ ਸਰਕਸ ਵਿੱਚ ਕਰਤਬ ਦਿਖਾ ਰਿਹਾ ਪੰਨਾ ਲਾਲ ਨਾਮ ਦਾ ਇੱਕ ਗਧਾ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ। ਹਰ ਕੋਈ ਉਸ ਦੀ ਸਿ-ਆ-ਣ-ਪ ਦੀ ਤਾ-ਰੀ-ਫ ਕਰ ਰਿਹਾ ਹੈ। ਇਹ ਗਧਾ ਅਜਿਹੇ ਸਵਾਲਾਂ ਦੇ ਜਵਾਬ ਦਿੰਦਾ ਹੈ। ਜਿਸ ਨੂੰ ਜਾਣ ਕੇ ਹਰ ਇਨਸਾਨ ਹੈ-ਰਾ-ਨ ਹੋ ਜਾਂਦਾ ਹੈ। ਅਜਿਹੇ ਸਵਾਲਾਂ ਦਾ ਜਵਾਬ ਦੇਣਾ ਇਨਸਾਨ ਲਈ ਵੀ ਸੌ-ਖਾ ਨਹੀਂ ਹੈ। ਇਸ ਦੇ ਮਾਲਕ ਨੇ ਇਸ ਗਧੇ ਨੂੰ ਚਿਹਰਾ ਪੜ੍ਹਨ ਦੀ ਕਲਾ ਸਿਖਾਈ ਹੈ। ਬਾਂਦਰ, ਰਿੱਛ ਅਤੇ ਤੋਤੇ ਆਦਿ ਤਾਂ ਸਰਕਸਾਂ ਵਿੱਚ ਕੰਮ ਕਰਦੇ ਆਮ ਦੇਖੇ ਜਾਂਦੇ ਹਨ। ਪਰ ਇੱਕ ਗਧੇ ਦਾ ਸਿ-ਆ-ਣ-ਪ ਭਰੇ ਕੰਮ ਕਰਨਾ ਸੱਚਮੁੱਚ ਹੀ ਹੈ-ਰਾ-ਨ ਕਰਦਾ ਹੈ।
ਇਸ ਗਧੇ ਦਾ ਮਾਲਕ ਮਨ ਵਾਰੀ ਲਾਲ ਗੋਸਵਾਮੀ ਗਧੇ ਨੂੰ ਪੁੱਛਦਾ ਹੈ ਕਿ ਇਨ੍ਹਾਂ ਸਾਰੇ ਲੋਕਾਂ ਵਿੱਚੋਂ ਵੱਧ ਉਮਰ ਦਾ ਵਿਅਕਤੀ ਕੌਣ ਹੈ। ਇੰਨਾ ਪੁੱਛਣ ਤੇ ਗਧਾ ਪੰਨਾ ਲਾਲ ਸਭ ਤੋਂ ਵੱਧ ਉਮਰ ਵਾਲੇ ਵਿਅਕਤੀ ਕੋਲ ਜਾ ਕੇ ਖੜ੍ਹਾ ਹੋ ਜਾਂਦਾ ਹੈ। ਜਦੋਂ ਉਸ ਨੂੰ ਸਭ ਤੋਂ ਛੋਟੀ ਉਮਰ ਦੇ ਵਿਅਕਤੀ ਬਾਰੇ ਪੁੱਛਦੇ ਹਨ ਤਾਂ ਉਹ ਸਭ ਤੋਂ ਛੋਟੇ ਬੱਚੇ ਕੋਲ ਜਾ ਕੇ ਖੜ੍ਹਦਾ ਹੈ। ਗਧੇ ਦੇ ਮਾਲਿਕ ਨੇ ਪਰਦੇ ਨਾਲ ਕਿਸੇ ਤੋਂ ਉਸ ਦਾ ਮੋਬਾਈਲ ਲੈ ਲਿਆ ਅਤੇ ਗਧੇ ਨੂੰ ਪੁੱਛਿਆ ਕਿ ਇਸ ਮੋਬਾਈਲ ਦਾ ਮਾਲਕ ਕੌਣ ਹੈ। ਗਧੇ ਨੇ ਇਸ ਦਾ ਵੀ ਬਿਲਕੁਲ ਸਹੀ ਜਵਾਬ ਦਿੱਤਾ। ਫੇਰ ਮਨ ਵਾਰੀ ਲਾਲ ਗੋਸਵਾਮੀ ਨੇ ਗਧੇ ਨੂੰ ਪੁੱਛਿਆ। ਇਸ ਨਾਮ ਦਾ ਵਿਅਕਤੀ ਕੌਣ ਹੈ ਤਾਂ ਗਧਾ ਇਸ ਨਾਮ ਦੇ ਇੱਕ ਬੱਚੇ ਅੱਗੇ ਜਾ ਖਲੋਤਾ।
ਗਧੇ ਦੇ ਮਾਲਕ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਗਧੇ ਨੂੰ ਚਿਹਰਾ ਪੜ੍ਹਨ ਦੀ ਸਿੱਖਿਆ ਦਿੱਤੀ ਹੋਈ ਹੈ। ਉਨ੍ਹਾਂ ਦੇ ਬਜ਼ੁਰਗ ਵੀ ਇਹ ਹੀ ਕੰਮ ਕਰਦੇ ਸਨ। ਉਹ ਕੁੱਤਿਆਂ ਨੂੰ ਸਰਕਸ ਵਿੱਚ ਸਿਖਲਾਈ ਦਿੰਦੇ ਸਨ। ਪਰ ਲੋਕ ਤਰਕ ਦਿੰਦੇ ਸਨ ਕਿ ਕੁੱਤੇ ਤਾਂ ਪਹਿਲਾਂ ਹੀ ਸਿੱਖੇ ਹੋਏ ਹੁੰਦੇ ਹਨ। ਉਹ ਸੁੰਘ ਕੇ ਦੱਸ ਦਿੰਦੇ ਹਨ। ਇਸ ਲਈ ਉਨ੍ਹਾਂ ਨੇ ਇੱਕ ਗਧੇ ਨੂੰ ਸਿੱਖਿਆ ਦਿੱਤੀ। ਉਹ ਹਿਮਾਚਲ ਪ੍ਰਦੇਸ਼ ਤੋਂ 8-9 ਮਹੀਨੇ ਦਾ ਦੁੱਧ ਪੀਂਦਾ ਬੱਚਾ ਲੈ ਕੇ ਆਏ ਸਨ। ਇਸ ਨੂੰ 4-5 ਸਾਲ ਵਿੱਚ ਟਰੇਂਡ ਕੀਤਾ ਗਿਆ। ਹੁਣ ਇਸ ਦੇ ਪੰਨਾ ਲਾਲ ਦੀ ਉਮਰ 9 ਸਾਲ ਹੈ। ਪੰਨਾ ਲਾਲ ਹੀ ਉਨ੍ਹਾਂ ਦੇ ਪਰਿਵਾਰ ਲਈ ਰੁਜ਼ਗਾਰ ਦਾ ਸਾਧਨ ਹੈ। ਇਸ ਤੋਂ ਬਿਨਾਂ ਉਹ ਹੁਣ ਇੱਕ ਹੋਰ ਗਧੇ ਦੇ ਬੱਚੇ ਨੂੰ ਟ੍ਰੇਂਡ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ