ਕਾਲੇ ਨਮਕ ਨੂੰ ਹਿਮਾਲੀਅਨ ਲੂਣ ਵੀ ਕਿਹਾ ਜਾਂਦਾ ਹੈ । ਇਸ ਨੂੰ ਮੁੱਖ ਤੌਰ ਤੇ ਹਿਮਾਲਿਆ ਵਿੱਚ ਭਾਰਤ ਬੰਗਲਾਦੇਸ਼ ਪਾਕਿਸਤਾਨ ਨੇਪਾਲ ਆਦਿ ਦੇ ਆਸ ਪਾਸ ਦੀਆਂ ਥਾਵਾਂ ਤੇ ਖਾਣਾਂ ਵਿੱਚ ਪਾਇਆ ਜਾਂਦਾ ਹੈ। ਕਾਲੇ ਲੂਣ ਸੈਕੜੇ ਸਾਲਾਂ ਤੋਂ ਆਯੁਰਵੈਦਿਕ ਦੀਆਂ ਦਵਾਈਆਂ ਵਿੱਚ ਵਰਤਿਆ ਜਾ ਰਿਹਾ ਹੈ ਅਸੀਂ ਤੁਹਾਨੂੰ ਦੱਸ ਦੇਈਏ ਕਿ ਕਾਲੇ ਨਮਕ ਵਿਚ ਬਹੁਤ ਸਾਰੇ ਖਣਿਜ ਹੁੰਦੇ ਹਨ ਜੋ ਘੁਲਣਸ਼ੀਲ ਹਨ ਅਤੇ ਜਿਸ ਕਾਰਨ ਸਰੀਰ ਇਸ ਨੂੰ ਜਜ਼ਬ ਕਰਨ ਦੇ ਯੋਗ ਨਹੀਂ ਹੁੰਦਾ । ਹੁਣ ਇਸ ਨੂੰ ਭੋਜਨ ਬਣਾਉਣ ਲਈ ਵੀ ਵਰਤਿਆ ਜਾਣ ਲੱਗਿਆ ਹੈ। ਵੈਬਐਮਡੀ ਅਨੁਸਾਰ ਇੱਕ ਵਾਲਕਨਿਕ ਤੱਤ ਹੋਣ ਕਾਰਨ ਇਸ ਵਿੱਚ ਗੰਧਕ ਦੇ ਭਾਗ ਵੀ ਮੌਜੂਦ ਹੁੰਦੇ ਹਨ ਜੋ ਇਸ ਦੀ ਖੁਸ਼ਬੂ ਅਤੇ ਸੁਆਦ ਦਾ ਖਾਸ ਕਾਰਨ ਹਨ । ਕਾਲੇ ਨਮਕ ਦੇ ਵਿੱਚ ਆਇਰਨ ਪੋਟਾਸ਼ੀਅਮ ਅਤੇ ਕਲੋਰਾਈਡ ਵੀ ਮੌਜੂਦ ਹੁੰਦਾ ਹੈ ਜੋ ਸਾਡੀ ਸਿਹਤ ਲਈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ ।
ਇਹ ਕਈ ਪੋਸ਼ਕ ਤੱਤਾਂ ਦੇ ਨਾਲ਼ ਹੈ ਭਰਪੂਰ
ਕਾਲੇ ਨਮਕ ਦੇ ਵਿਚ ਐਂਟੀਆਕਸੀਡੈਂਟ ਤੱਤ ਹੁੰਦੇ ਹਨ ਜਿਨ੍ਹਾਂ ਵਿਚ ਸਧਾਰਣ ਨਮਕ ਦੇ ਮੁਕਾਬਲੇ ਸੋਡੀਅਮ ਦਾ ਪੱਧਰ ਬਹੁਤ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਇਸ ਨਮਕ ਵਿਚ ਆਇਰਨ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਅਨੇਕਾਂ ਖਣਿਜ ਵੀ ਹੁੰਦੇ ਹਨ ਜਿਹੜੇ ਸਾਨੂੰ ਤੰਦਰੁਸਤ ਰਹਿਣ ਦੇ ਲਈ ਬਹੁਤ ਹੀ ਜ਼ਰੂਰੀ ਹਨ।
ਹਾਰਟ ਬਰਨ ਤੇ ਬਲੋਟਿੰਗ ਨੂੰ ਕਰਦਾ ਹੈ ਘੱਟ
ਕਾਲਾ ਨਮਕ ਦਰਅਸਲ ਜਿਗਰ ਵਿਚ ਪੱਥਰੀ ਦੇ ਉਤਪਾਦਨ ਨੂੰ ਖਤਮ ਕਰਨ ਲਈ ਮਦਦ ਕਰਦਾ ਹੈ ਅਤੇ ਦਿਲ ਦੀ ਜਲਣ ਤੇ ਬਲੋਟਿੰਗ ਹੋਣ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ। ਕਾਲਾ ਨਮਕ ਸਰੀਰ ਦੇ ਵਿਚ ਐਸਿਡ ਦੇ ਗਠਨ ਨੂੰ ਵੀ ਰੋਕਣ ਵਿਚ ਸਹਾਈ ਹੁੰਦਾ ਹੈ ਅਤੇ ਰਿਫਲਕਸ ਨੂੰ ਘੱਟ ਕਰਨ ਲਈ ਮਦਦਗਾਰ ਹੈ ਇਹੋ ਜਿਹੀ ਸਥਿਤੀ ਵਿਚ ਜੇ ਤੁਹਾਨੂੰ ਪੇਟ ਵਿਚ ਗੈਸ ਬਣਨ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਸੀਂ ਸਿਰਫ ਇਕ ਚੁਟਕੀ ਨਮਕ ਲਓ ਜੋ ਤੁਹਾਨੂੰ ਤੁਰੰਤ ਰਾਹਤ ਦੇਵੇਗਾ।
ਇਹ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ
ਜੇ ਤੁਹਾਨੂੰ ਡਾਈਜ਼ੇਸ਼ਨ ਦੀ ਸਮੱਸਿਆ ਹੈ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਕਾਲਾ ਲੂਣ ਜਿਗਰ ਵਿਚ ਪੱਥਰੀ ਦੇ ਗਠਨ ਨੂੰ ਰੋਕਦਾ ਹੈ ਅਤੇ ਛੋਟੀ ਅੰਤੜੀ ਵਿਚ ਵਿਟਾਮਿਨਾਂ ਦੇ ਜਜ਼ਬ ਨੂੰ ਵਧਾਉਣ ਵਿਚ ਸਹਾਇਤਾ ਕਰਦਾ ਹੈ, ਜਿਸ ਨਾਲ ਪਾਚਨ ਵਿਚ ਸੁਧਾਰ ਹੁੰਦਾ ਹੈ । ਪੇਟ ਵਿਚ ਕਈ ਵਾਰ ਬਦਹਜ਼ਮੀ ਦੇ ਕਾਰਨ, ਬਹੁਤ ਸਾਰੇ ਜ਼ਹਿਰੀਲੇ ਪਦਾਰਥ ਬਣ ਜਾਂਦੇ ਹਨ, ਜਿਸ ਲਈ ਕਾਲਾ ਲੂਣ ਬਹੁਤ ਫਾਇਦੇਮੰਦ ਹੁੰਦਾ ਹੈ ।
ਦਿਲ ਲਈ ਹੈ ਲਾਭਦਾਇਕ
ਇਹ ਕੋਲੈਸਟ੍ਰੋਲ ਨੂੰ ਘੱਟ ਰੱਖਣ ਵਿੱਚ ਵੀ ਮਦਦਗਾਰ ਹੈ । ਇਹ ਕੁਦਰਤੀ ਢੰਗ ਨਾਲ ਖੂਨ ਪਤਲਾ ਕਰਨ ਦਾ ਕੰਮ ਕਰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ । ਹਾਲਾਂਕਿ ਸਾਰੇ ਡਾਕਟਰ ਇਸ ਨੂੰ 6 ਗ੍ਰਾਮ ਤੋਂ ਵੱਧ ਨਾ ਲੈਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਸ ਦੀ ਵਰਤੋਂ ਬਲੱਡ ਪ੍ਰੈਸ਼ਰ ਨੂੰ ਵੀ ਵਧਾਉਂਦੀ ਹੈ ।
ਡਾਇਬਟੀਜ਼ ਲਈ ਫਾਇਦੇਮੰਦ
ਅਗਰ ਕੋਈ ਵਿਅਕਤੀ ਹਰ ਰੋਜ਼ ਥੋੜ੍ਹੇ ਜਿਹੇ ਕਾਲੇ ਨਮਕ ਦਾ ਸੇਵਨ ਕਰਦਾ ਹੈ ਤਾਂ ਇਸ ਨਾਲ਼ ਬਲੱਡ ਪ੍ਰੈਸ਼ਰ ਨੂੰ ਘੱਟ ਕੀਤਾ ਜਾ ਸਕਦਾ ਹੈ ਸਿਰਫ ਇਹ ਹੀ ਨਹੀਂ ਜੇ ਕਿਸੇ ਦੇ ਸਰੀਰ ਵਿਚ ਬਲੱਡ ਗਲੂਕੋਜ਼ ਦਾ ਪੱਧਰ ਘੱਟ ਗਿਆ ਹੈ ਤਾਂ ਕਾਲਾ ਨਮਕ ਇਸ ਮਾਮੂਲੀ ਹੋਈ ਘਾਟ ਨੂੰ ਵੀ ਠੀਕ ਕਰ ਸਕਦਾ ਹ