ਭਾਰਤ ਦੇਸ਼ ਲਈ ਮਾਣ ਵਾਲੀ ਗੱਲ ਰਾਜਸਥਾਨ ਦੇ ਹਨੂੰਮਾਨਗੜ੍ਹ ਦੀਆਂ ਤਿੰਨ ਭੈਣਾਂ ਨੇ ਇਕ ਵੱਡੀ ਪ੍ਰਾਪਤੀ ਕੀਤੀ ਹੈ। ਅੰਸ਼ੂ ਰਿਤੂ ਤੇ ਸੁਮਨ ਨੇ ਇਕੱਠਿਆਂ ਸੂਬੇ ਦੀ ਪ੍ਰਸ਼ਾਸਕੀ ਪ੍ਰੀਖਿਆ ਪਾਸ ਕੀਤੀ ਹੈ। ਖ਼ਾਸ ਗੱਲ ਹੈ ਕਿ ਇਨ੍ਹਾਂ ਦੀਆਂ ਦੋ ਹੋਰ ਭੈਣਾਂ ਰੋਮਾ ਤੇ ਮੰਜੂ ਜੋ ਪਹਿਲਾਂ ਹੀ RAS ਅਫਸਰ ਹਨ। ਹੁਣ ਕਿਸਾਨ ਸਹਿਦੇਵ ਸਹਾਰਨ ਦੀਆਂ ਪੰਜੇ ਦੀਆਂ ਪੰਜੇ ਧੀਆਂ ਆਰਏਐੱਸ ਅਫਸਰ ਬਣ ਚੁੱਕੀਆਂ ਹਨ।
ਖੁਦ ਕਿਸਾਨ ਸਹਿਦੇਵ ਸਹਾਰਨ ਅੱਠਵੀਂ ਜਮਾਤ ਤੱਕ ਪੜ੍ਹੇ ਹੋਏ ਹਨ ਜਦੋਕਿ ਉਸ ਦੀ ਪਤਨੀ ਲਕਸ਼ਮੀ ਅਨਪੜ੍ਹ ਹੈ। ਰਾਜਸਥਾਨ ਪ੍ਰਸ਼ਾਸਕੀ ਪ੍ਰੀਖਿਆ ਦੇ ਵਿੱਚ ਅੰਸ਼ੂ ਨੇ ਓਬੀਸੀ ’ਚ 31ਵਾਂ ਰੈਂਕ ਪ੍ਰਾਪਤ ਕੀਤਾ ਹੈ ਜਦੋਕਿ ਰੀਤੂ ਨੇ 96ਵਾਂ ਤੇ ਸੁਮਨ ਨੇ 98ਵਾਂ ਰੈਂਕ ਪ੍ਰਾਪਤ ਕੀਤਾ ਹੈ। ਰੀਤੂ ਸਾਰੀਆਂ ਭੈਣਾਂ ਵਿਚੋਂ ਸਭ ਤੋਂ ਛੋਟੀ ਹੈ। ਰੋਮਾ ਨੇ 2010 ਵਿਚ ਆਰਏਐੱਸ ਦੀ ਪ੍ਰੀਖਿਆ ਪਾਸ ਕਰ ਲਈ ਸੀ। ਉਹ ਆਪਣੇ ਪਰਿਵਾਰ ਵਿਚ ਪਹਿਲੀ ਆਰਏਐੱਸ ਅਫਸਰ ਸੀ। ਉਹ ਇਸ ਸਮੇਂ ਝੁਨਝੁਨ ਜ਼ਿਲ੍ਹੇ ਦੇ ਸੁਜਾਨਗੜ੍ਹ ਵਿਚ ਬਲਾਕ ਡਿਵੈਲਪਮੈਂਟ ਅਫਸਰ ਵਜੋਂ ਡਿਊਟੀ ਨਿਭਾ ਰਹੀ ਹੈ।
ਸਨ 2017 ਵਿਚ ਮੰਜੂ ਨੇ ਆਰਏਐੱਸ ਦੀ ਪ੍ਰੀਖਿਆ ਪਾਸ ਕੀਤੀ ਅਤੇ ਉਹ ਇਸ ਸਮੇਂ ਹਨੂੰਮਾਨਗੜ੍ਹ ਦੇ ਨੋਹਾਰ ਦੇ ਕੋਆਪਰੇਟਿਵ ਵਿਭਾਗ ਵਿਖੇ ਆਪਣੀ ਡਿਊਟੀ ਨਿਭਾ ਰਹੀ ਹੈ। ਭਾਰਤੀ ਜੰਗਲਾਤ ਸੇਵਾਵਾਂ IFS ਅਫਸਰ ਪ੍ਰਵੀਨ ਕਾਸਵਾਨ ਵਲੋਂ ਟਵਿੱਟਰ ਉਤੇ ਇਹ ਖ਼ਬਰ ਸ਼ੇਅਰ ਕਰਦਿਆਂ ਲਿਖਿਆ ਗਿਆ ਹੈ ਕਿ ਬਹੁਤ ਚੰਗੀ ਖ਼ਬਰ ਹੈ ਕਿ ਹਨੂੰਮਾਨਗੜ੍ਹ ਤੋਂ ਤਿੰਨ ਭੈਣਾਂ ਅੰਸ਼ੂ, ਰੀਤੂ ਤੇ ਸੁਮਨ ਅੱਜ ਇਹ ਤਿੰਨੇ ਹੀ ਆਰਏਐੱਸ ਚੁਣੀਆਂ ਗਈਆਂ ਹਨ ਅਤੇ ਇਨ੍ਹਾਂ ਨੇ ਆਪਣੇ ਪਿਤਾ ਅਤੇ ਆਪਣੇ ਪਰਿਵਾਰ ਦੇ ਮਾਣ ਨੂੰ ਵਧਾਇਆ ਹੈ ਇਹ ਪੰਜ ਭੈਣਾਂ ਹਨ ਅਤੇ ਬਾਕੀ ਦੋ ਰੋਮਾ ਅਤੇ ਮੰਜੂ ਜੋ ਪਹਿਲਾਂ ਹੀ ਆਰਏਐੱਸ ਸੇਵਾਵਾਂ ਨਿਭਾ ਰਹੀਆਂ ਹਨ ਅਤੇ ਹੁਣ ਕਿਸਾਨ ਸਹਿਦੇਵ ਸਹਾਰਨ ਦੀਆਂ ਪੰਜੇ ਦੀਆਂ ਪੰਜ ਧੀਆਂ ਆਰਏਐੱਸ ਹਨ।
Such a good news. Anshu, Reetu and Suman are three sisters from Hanumangarh, Rajasthan. Today all three got selected in RAS together. Making father & family proud. pic.twitter.com/n9XldKizy9
— Parveen Kaswan, IFS (@ParveenKaswan) July 14, 2021
ਇਨਾਂ ਪੰਜਾ ਭੈਣਾਂ ਦੀ ਇਹ ਵੱਡੀ ਪ੍ਰਾਪਤੀ ਉਨ੍ਹਾਂ ਲੋਕਾਂ ਲਈ ਇਕ ਵੱਡਾ ਸਬਕ ਹੈ ਜੋ ਮੁੰਡਿਆਂ ਅਤੇ ਕੁੜੀਆਂ ਵਿਚ ਫਰਕ ਸਮਝਦੇ ਹਨ ਅਤੇ ਇਸ ਤੋਂ ਇਲਾਵਾ ਉਹ ਲੋਕ ਜੋ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਧੀਆਂ ਨੂੰ ਕਤਲ ਕਰਵਾ ਦਿੰਦੇ ਹਨ ਤੇ ਸਮਾਜ ਦੇ ਮੱਥੇ ਉਤੇ ਕਲੰਕ ਮੜ੍ਹਦੇ ਹਨ ਅਜਕਲ੍ਹ ਧੀਆਂ ਦੁਨੀਆਂ ਦੇ ਹਰ ਖੇਤਰ ਵਿਚ ਮੁੰਡਿਆਂ ਦੇ ਬਰਾਬਰ ਹਨ।