ਦੁਖਦਾਈ ਖ਼ਬਰ ਫੌਜੀ ਨੌਜਵਾਨ ਦੀ ਆਪਣੀ ਡਿਊਟੀ ਦੌਰਾਨ ਹੋਈ ਮੌਤ

Punjab

ਪੰਜਾਬ ਵਿਚ ਦੇ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਪਿੰਡ ਧਾਵੇ ਦੇ ਰਹਿਣ ਵਾਲੇ ਇਕ ਫੌਜੀ ਨੌਜਵਾਨ ਦੀ ਆਪਣੀ ਡਿਊਟੀ ਦੇ ਸਮੇਂ ਮੌਤ ਹੋਣ ਦੀ ਦੁਖਦਾਈ ਖ਼ਬਰ ਆਈ ਹੈ। ਇਸ ਫੌਜੀ ਨੌਜਵਾਨ ਦੀ ਪਹਿਚਾਣ ਜਗਮੋਹਨ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਵਜੋਂ ਹੋਈ ਹੈ ਜਿਹੜਾ ਕਿ ਲੇਹ ਵਿਖੇ ਨੌਕਰੀ ਕਰਦਾ ਸੀ। ਫੌਜੀ ਨੌਜਵਾਨ ਦੀ ਮੌਤ ਹੋ ਜਾਣ ਤੇ ਉਸ ਦੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੂੰ ਬਹੁਤ ਭਾਰੀ ਸਦਮਾ ਪਹੁੰਚਿਆ ਹੈ।

ਮੀਡੀਆ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਫੌਜੀ ਨੌਜਵਾਨ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਜਗਮੋਹਨ ਸਿੰਘ ਲੇਹ ਵਿਚ ਡਿਊਟੀ ਕਰ ਰਿਹਾ ਸੀ ਅਤੇ ਉਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਸਾਡੇ ਪਰਿਵਾਰ ਨੂੰ ਸ਼ੁੱਕਰਵਾਰ ਦੇਰ ਸ਼ਾਮ ਇਸ ਬਾਰੇ ਪਤਾ ਲੱਗਿਆ ਸੀ ਕਿ ਜਗਮੋਹਨ ਸਿੰਘ ਨੂੰ ਆਪਣੀ ਡਿਊਟੀ ਦੌਰਾਨ ਦਿਲ ਦਾ ਦੌਰਾ ਪਿਆ ਹੈ। ਫੌਜੀ ਜਗਮੋਹਣ ਸਿੰਘ ਦੀ 18 ਸਾਲ ਦੇ ਕਰੀਬ ਸਰਵਿਸ ਹੋਣ ਤੇ ਹੁਣ ਉਹ ਸੂਬੇਦਾਰ ਰੈਂਕ ਦੀ ਪ੍ਰਾਪਤੀ ਕਰਨ ਵਾਲਾ ਸੀ। ਇਸ ਦੇ ਸਬੰਧ ਵਿਚ ਥਾਣਾ ਕਾਹਨੂੰਵਾਨ ਦੇ ਇੰਚਾਰਜ ਮੇਜਰ ਸਿੰਘ ਵਲੋਂ ਦੱਸਿਆ ਗਿਆ ਕਿ ਫ਼ੌਜੀ ਨੌਜਵਾਨ ਦੀ ਲਾਸ਼ ਦਾ ਪਿੰਡ ਪਹੁੰਚਣ ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ।

Leave a Reply

Your email address will not be published. Required fields are marked *