ਜਦੋਂ ਭਰਾ ਗਿਆ ਭੈਣ ਘਰ ਮਿਲਣ, ਬੂਹਾ ਨਾ ਖੋਲ੍ਹਣ ਤੇ, ਕੰਧ ਟੱਪ ਕੇ ਅੰਦਰ ਦੇਖਿਆ ਤਾਂ ਉੱਡੇ ਹੋਸ਼, ਪੜ੍ਹੋ ਪੂਰੀ ਖ਼ਬਰ

Punjab

ਜਿਲ੍ਹਾ ਅੰਮ੍ਰਿਤਸਰ ਦੇ ਅਧੀਨ ਪੈਂਦੇ ਕਸਬਾ ਬਾਬਾ ਬਕਾਲਾ ਵਿਚ ਉਸ ਵਕਤ ਸਹਿਮ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਘਰ ਵਿਚੋਂ ਭੇਦਭਰੀ ਹਾਲਤ ਵਿਚ 2 ਲਾਸ਼ਾਂ ਮਿਲੀਆਂ। ਪ੍ਰਭਜੀਤ ਸਿੰਘ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਘਰ ਉਸ ਦੀ ਭੈਣ ਦਾ ਹੈ। ਬੀਤੇ ਦਿਨੀਂ ਜਦੋਂ ਉਹ ਭੈਣ ਨੂੰ ਮਿਲਣ ਲਈ ਆਇਆ ਤਾਂ ਬੂਹਾ ਖੜਕਾਉਂਣ ਤੇ ਕਿਸੇ ਨੇ ਬੂਹਾ ਨਾ ਖੋਲ੍ਹਿਆ ਤਾਂ ਉਹ ਕੰਧ ਟੱਪ ਕੇ ਅੰਦਰ ਦਾਖਲ ਹੋਇਆ। ਅੰਦਰ ਦੇ ਹਾਲਾਤ ਵੇਖ ਕੇ ਉਸ ਦੇ ਹੋਸ਼ ਉੱਡ ਗਏ ਸਾਰੇ ਦਰਵਾਜ਼ੇ ਖੁੱਲ੍ਹੇ ਪਏ ਸਨ ਉਸ ਦਾ 4 ਸਾਲ ਦਾ ਭਾਣਜਾ ਬੈਡ ਤੇ ਪਿਆ ਸੀ ਜਦੋਂ ਉਹ ਰਸੋਈ ਵਿਚ ਗਿਆ ਤਾਂ ਦੇਖਿਆ ਉਸ ਦੀ ਭੈਣ ਸ਼ਰਨਜੀਤ ਕੌਰ ਅਤੇ ਭਾਣਜੀ ਰਾਜਦੀਪ ਕੌਰ ਦੀਆਂ ਲਾਸ਼ਾਂ ਪਈਆਂ ਸਨ।

ਪ੍ਰਭਜੀਤ ਸਿੰਘ ਨੇ ਜਦੋਂ ਆਪਣੇ 4 ਸਾਲ ਦੇ ਭਾਣਜੇ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਰਾਤ ਪਾਪਾ ਘਰ ਆਏ ਸੀ ਅਤੇ ਪਾਪਾ ਨੇ ਮੰਮੀ ਅਤੇ ਦੀਦੀ ਨਾਲ ਕੁੱਟ ਮਾਰ ਕੀਤੀ। ਉਸ ਤੋਂ ਬਾਅਦ ਪ੍ਰਭਜੀਤ ਨੇ ਫੋਨ ਕਰਕੇ ਆਪਣੇ ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਨੂੰ ਬੁਲਾਇਆ ਅਤੇ ਇਲਾਕੇ ਦੀ ਪੁਲਿਸ ਚੌਂਕੀ ਬਾਬਾ ਬਕਾਲਾ ਵਿਚ ਸ਼ਿਕਾਇਤ ਦਰਜ ਕਰਵਾਈ। ਪੁਲਸ ਵਲੋਂ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਮੁਰਦਾ ਘਰ ਵਿਚ ਰਖਿਆ ਗਿਆ ਹੈ। ਪੋਸਟ ਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਿਆਂ ਜਾਣਗੀਆਂ। ਪ੍ਰਭਜੀਤ ਸਿੰਘ ਨੇ ਦੱਸਿਆ ਕਿ ਜੀਜੇ ਦੇ ਕਿਸੇ ਹੋਰ ਔਰਤ ਨਾਲ ਸਬੰਧ ਹੋਣ ਦੇ ਕਾਰਨ ਉਸ ਦੀ ਭੈਣ ਅਤੇ ਜੀਜੇ ਵਿਚਕਾਰ ਅਣਬਣ ਚੱਲ ਰਹੀ ਸੀ।

ਇਸ ਮਾਮਲੇ ਬਾਰੇ ਜਦੋਂ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਬਾਬਾ ਬਕਾਲਾ ਬਾਹਰ ਬਾਰ ਇਕ ਘਰ ਹੈ ਜੋ ਕਿ ਰਜਿੰਦਰ ਸਿੰਘ ਦਾ ਹੈ ਜੋ ਫੌਜ ਦੀ ਨੌਕਰੀ ਕਰਦਾ ਹੈ ਸਾਨੂੰ ਪ੍ਰਭਜੀਤ ਸਿੰਘ ਸ਼ਾਹਪੁਰ ਨੇ ਸੂਚਨਾ ਦਿੱਤੀ ਸੀ ਕਿ ਉਸ ਦੀ ਭੈਣ ਅਤੇ ਭਾਣਜੀ ਦੀਆਂ ਰਸੋਈ ਵਿੱਚ ਲਾਸ਼ਾਂ ਪਈਆ ਹਨ। ਪੁਲਿਸ ਅਧਿਕਾਰੀ ਲੇਡੀਜ਼ ਕਾਂਸਟੇਬਲ ਸਮੇਤ ਮੌਕੇ ਤੇ ਗਏ ਉਥੇ ਸਾਨੂੰ 4 ਸਾਲ ਦਾ ਬੱਚਾ ਮਿਲਿਆ ਜਿਸ ਨੇ ਦੱਸਿਆ ਕਿ ਰਾਤ ਕੰਧ ਟੱਪ ਕੇ ਉਸ ਦੇ ਪਾਪਾ ਘਰ ਆਏ ਤੇ ਸ਼ਰਨਜੀਤ ਕੌਰ (35) ਅਤੇ ਰਾਜਦੀਪ ਕੌਰ (7) ਨਾਲ ਕੁੱਟਮਾਰ ਕੀਤੀ। ਜਿਆਦਾ ਕੁੱਟਮਾਰ ਹੀ ਮੌਤ ਦਾ ਕਾਰਨ ਪ੍ਰਤੀਤ ਹੁੰਦਾ ਹੈ। ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਤਫਤੀਸ਼ ਜਾਰੀ ਹੈ ਦੋਸ਼ੀ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਹੋਈ ਵੀਡੀਓ ਰਿਪੋਰਟ।

Leave a Reply

Your email address will not be published. Required fields are marked *