ਬੇਖੌਫ਼ ਕਾਤਲ ਨੇ ਉਜਾੜ ਦਿੱਤਾ ਇਕ ਹੋਰ ਘਰ ਪਰਿਵਾਰ ਸ਼ਰੇਆਮ ਦੇ ਦਿੱਤਾ ਕਤਲ ਦੀ ਦਿਲ ਦਿਹਲਾਊ ਵਾਰਦਾਤ ਨੂੰ ਅੰਜਾਮ ਕਰ ਦਿੱਤਾ ਬੇਸਹਾਰਾ ਨਿਕੇ ਨਿਕੇ ਮਸੂਮ ਬੱਚਿਆਂ ਨੂੰ। ਇਹ ਤਸਵੀਰ ਪੰਡਿਤ ਅਖਿਲੇਸ਼ ਪਾਂਡੇ ਦੀ ਹੈ ਜਿਸ ਨੂੰ ਬੀਤੀ ਰਾਤ ਇਕ ਅਣਪਛਾਤੇ ਵਿਅਕਤੀ ਵਲੋਂ ਚਾਕੂ ਮਾਰ ਕੇ ਜਖਮੀਂ ਕਰ ਦਿੱਤਾ ਗਿਆ ਸੀ। ਜਿਸ ਦੀ ਇਲਾਜ਼ ਦੇ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਤਾ ਲੱਗਿਆ ਹੈ ਕਿ ਮ੍ਰਿਤਕ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ ਜੋ ਕਿ ਹੁਣ ਪਿਛਲੇ ਚਾਰ ਸਾਲਾਂ ਤੋਂ ਜਿਲ੍ਹਾ ਹੁਸ਼ਿਆਰਪੁਰ ਅਧੀਨ ਆਉਂਦੇ ਕਸਬਾ ਦਸੂਹਾ ਦੇ ਇਕ ਪ੍ਰਸਿੱਧ ਮੰਦਿਰ ਮਿੱਟੀ ਪੁੱਟ ਖੁਹੀ ਮੰਦਰ ਦੇ ਵਿਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ।
ਵਾਪਰੀ ਇਸ ਕਤਲ ਦੀ ਵਾਰਦਾਤ ਬਾਰੇ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਿਆ ਤਾਂ ਐੱਸ ਐੱਚ ਓ ਗੁਰਪ੍ਰੀਤ ਸਿੰਘ ਅਤੇ ਡੀ ਐਸ ਪੀ ਦਸੂਹਾ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਵਾਰਦਾਤ ਵਾਲੀ ਥਾਂ ਪਹੁੰਚੇ ਅਤੇ ਉਨ੍ਹਾਂ ਵਲੋਂ ਇਸ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ। ਫਿਲਹਾਲ ਪੁਲਿਸ ਪ੍ਰਸ਼ਾਸਨ ਵੱਲੋਂ ਮੰਦਰ ਦੇ ਨੇੜੇ ਲੱਗੇ ਸੀ ਸੀ ਟੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਕਤਲ ਕਰਨ ਵਾਲੇ ਵਿਅਕਤੀ ਦਾ ਕੁਝ ਪਤਾ ਲਗਾਇਆ ਜਾ ਸਕੇ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ । ਮ੍ਰਿਤਕ ਦੀ ਪਤਨੀ ਵਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਕਾਤਲ ਨੂੰ ਸ਼ਖਤ ਤੋਂ ਸ਼ਖਤ ਸਜਾ ਫਾਂਸੀ ਦੀ ਸਜਾ ਦਿੱਤੀ ਜਾਵੇ।
ਪੁਲਿਸ ਅਧਿਕਾਰੀ ਨਾਲ਼ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਸਾਡੇ ਵਲੋਂ ਬਰੀਕੀ ਨਾਲ ਇਸ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਲਦ ਤੋਂ ਜਲਦ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਸ ਉਪਰ ਬਣਦੀ ਕਾਨੂੰਨੀ ਧਾਰਾ ਤਹਿਤ ਕਾਰਵਾਈ ਕੀਤੀ ਜਾਵੇਗੀ।