ਪ੍ਰਦੂਸ਼ਣ ਦੇ ਵਧ ਰਹੇ ਪੱਧਰ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਕਈ ਵੱਡੇ ਫੈਸਲੇ ਲਏ ਗਏ ਹਨ ਉਨ੍ਹਾਂ ਨੇ ਅੱਜ ਇੱਕ ਬੈਠਕ ਤੋਂ ਬਾਅਦ ਕਿਹਾ ਕਿ ਸੋਮਵਾਰ ਤੋਂ ਦਿੱਲੀ ਦੇ ਸਾਰੇ ਸਕੂਲ ਇੱਕ ਹਫਤੇ ਲਈ ਬੰਦ ਰਹਿਣਗੇ ਅਤੇ ਇਸ ਤੋਂ ਇਲਾਵਾ ਦਿੱਲੀ ਦੇ ਸਰਕਾਰੀ ਕਰਮਚਾਰੀ ਘਰ ਤੋਂ ਹੀ ਕੰਮ ਕਰਨਗੇ।
ਅੱਜ ਪ੍ਰਦੂਸ਼ਣ ਨੂੰ ਲੈ ਕੇ ਇਕ ਅਹਿਮ ਬੈਠਕ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਦਿੱਲੀ ਵਿੱਚ ਸੋਮਵਾਰ ਤੋਂ ਸਾਰੇ ਸਕੂਲ ਇੱਕ ਹਫਤੇ ਲਈ ਬੰਦ ਰਹਿਣਗੇ ਹਾਲਾਂਕਿ ਇਸ ਦੌਰਾਨ ਵਰਚੁਅਲ ਜਮਾਤ ਜਾਰੀ ਰਹੇਗੀ ਉਨ੍ਹਾਂ ਨੇ ਦੱਸਿਆ ਕਿ 14 ਤੋਂ 17 ਨਵੰਬਰ ਦੇ ਵਿੱਚ ਹਵਾ ਨਹੀਂ ਚੱਲੇਗੀ ਇਸ ਲਈ ਉਸ ਵਕ਼ਤ ਕੰਸਟ੍ਰਕਸ਼ਨ ਐਕਟੀਵਿਟੀ ਬੰਦ ਕੀਤੀ ਜਾਵੇਗੀ।
ਅਰਵਿੰਦ ਕੇਜਰੀਵਾਲ ਵਲੋਂ ਕਿਹਾ ਗਿਆ ਹੈ ਕਿ ਇਸ ਵਕਤ ਸਾਡਾ ਮਕਸਦ ਦਿੱਲੀ ਦਿਆਂ ਲੋਕਾਂ ਨੂੰ ਰਾਹਤ ਪਹੁੰਚਾਉਣਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਵਿਭਾਗਾਂ ਦੇ ਲੋਕਾਂ ਦੇ ਨਾਲ ਮੀਟਿੰਗ ਕਰਕੇ ਇਹ ਚਾਰ ਫੈਸਲੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਕਿਸੇ ਉੱਤੇ ਉਂਗਲੀ ਚੁੱਕਣ ਦਾ ਨਹੀਂ ਹੈ ਸੁਪਰੀਮ ਕੋਰਟ ਵਲੋਂ ਪ੍ਰਦੂਸ਼ਣ ਪੱਧਰ ਨੂੰ ਵੇਖਦੇ ਹੋਏ ਲਾਕਡਾਉਨ ਲਗਾਉਣ ਉੱਤੇ ਵਿਚਾਰ ਕਰਨ ਨੂੰ ਕਿਹਾ ਗਿਆ ਸੀ। ਇਸ ਉੱਤੇ ਸੀ ਐਮ ਕੇਜਰੀਵਾਲ ਨੇ ਕਿਹਾ ਕਿ ਸੰਪੂਰਨ ਲਾਕਡਾਉਨ ਉੱਤੇ ਪ੍ਰਸਤਾਵ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਅਸੀਂ ਆਪਣੇ ਪ੍ਰਸਤਾਵ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਰੱਖਾਂਗੇ। ਕੇਂਦਰ ਸਰਕਾਰ ਅਤੇ ਸਾਰੀਆਂ ਏਜੇਂਸੀਆਂ ਨਾਲ ਗੱਲ ਕਰਕੇ ਫੈਸਲਾ ਲੈਣਗੇ।
ਸੀ ਐਮ ਕੇਜਰੀਵਾਲ ਨੇ ਕਿਹਾ ਕਿ ਜੇਕਰ ਹਾਲਾਤ ਅਜਿਹੇ ਬਣਦੇ ਹਨ (ਪ੍ਰਦੂਸ਼ਣ ਵਧਦਾ ਹੈ) ਤਾਂ ਦਿੱਲੀ ਵਿੱਚ ਸਾਰੀਆਂ ਪ੍ਰਾਈਵੇਟ ਗੱਡੀਆਂ ਉਸਾਰੀ ਕਾਰਜ ਟਰਾਂਸਪੋਰਟ ਇੰਡਸਟਰੀਅਲ ਐਕਟੀਵਿਟੀ ਨੂੰ ਬੰਦ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਜੇ ਸਿਰਫ ਪ੍ਰਸਤਾਵ ਹੈ।
ਸੀ ਐਮ ਕੇਜਰੀਵਾਲ ਵਲੋਂ ਕੀਤੇ ਗਏ ਇਹ ਵੱਡੇ ਏਲਾਨ
1. ਰਾਜਧਾਨੀ ਦਿੱਲੀ ਵਿੱਚ ਇੱਕ ਹਫਤੇ ਲਈ ਸਾਰੇ ਸਕੂਲ ਬੰਦ 2. ਸਰਕਾਰੀ ਕਰਮਚਾਰੀ ਇੱਕ ਹਫਤੇ ਲਈ ਘਰ ਤੋਂ ਕੰਮ ਕਰਨਗੇ 3. ਪ੍ਰਾਈਵੇਟ ਦਫਤਰਾਂ ਨੂੰ ਵਰਕ ਫਰਾਮ ਹੋਮ ਕਰਾਉਣ ਲਈ ਜਾਰੀ ਕੀਤੀ ਜਾਵੇਗੀ ਐਡਵਾਈਜ਼ਰੀ 4. ਸ਼ਹਿਰ ਵਿੱਚ ਸੋਮਵਾਰ ਤੋਂ ਤਿੰਨ ਦਿਨ ਬੰਦ ਰਹਿਣਗੀਆਂ ਕੰਸਟ੍ਰਕਸ਼ਨ ਗਤੀਵਿਧੀਆਂ