ਸਲੂਟ 16 ਸਾਲ ਦੀ ਇਸ ਅਪੰਗ ਬੱਚੀ ਨੂੰ, ਜਿਸ ਨੇ ਆਪਣੇ ਮਾਪਿਆਂ ਦਾ ਵਧਾਇਆ ਮਾਣ, ਪੜ੍ਹੋ ਪੂਰੀ ਖ਼ਬਰ

Punjab

ਇਨਸਾਨ ਨੂੰ ਕਦੇ ਵੀ ਬੇਵੱਸ ਨਹੀਂ ਹੋਣਾ ਚਾਹੀਦਾ। ਹਰ ਹਾਲਤਾਂ ਵਿਚ ਆਪਣੀ ਹਿੰਮਤ ਬਰਕਰਾਰ ਰੱਖਣ ਨਾਲ ਨਵੇਂ ਰਸਤੇ ਨਿਕਲ ਹੀ ਆਉਂਦੇ ਹਨ। ਅਜਿਹਾ ਹੀ ਕੁਝ ਕਰ ਕੇ ਦਿਖਾਇਆ ਹੈ। ਗੁਰਦਾਸਪੁਰ ਦੀ 80 ਫੀਸਦੀ ਅਪੰਗ 16 ਸਾਲ ਦੀ ਲੜਕੀ ਕਾਜਲ ਨੇ ਜਿਹੜੀ ਕਿ ਜਨਮ ਤੋਂ ਹੀ ਚੱਲਣ ਫਿਰਨ ਤੋਂ ਅਸਮਰੱਥ ਹੈ। ਉਸ ਨੇ ਆਪਣੀ ਮਿਹਨਤ ਅਤੇ ਲਗਨ ਦੀ ਬਦੌਲਤ ਪੜ੍ਹਾਈ ਵਿਚ ਵੀ ਚੰਗੇ ਨਤੀਜੇ ਹਾਸਿਲ ਕੀਤੇ ਹਨ। ਅਤੇ ਹੁਣ ਕੌਮੀ ਪੱਧਰ ਤੇ ਡਰਾਇੰਗ ਮੁਕਾਬਲੇ ਵਿਚ ਦੂਸਰੇ ਸਥਾਨ ਤੇ ਰਹਿ ਕੇ ਵਜੀਫੇ ਦੀ ਹੱਕਦਾਰ ਬਣ ਗਈ ਹੈ।

ਆਓ ਜਾਣਦੇ ਹਾਂ ਇਸ ਮਿਹਨਤੀ ਬੱਚੀ ਦੇ ਬਾਰੇ। ਇਸ ਬੱਚੀ ਦਾ ਨਾਮ ਕਾਜਲ ਹੈ। ਜਿਸ ਦੀ ਉਮਰ 16 ਸਾਲ ਹੈ। ਕਾਜਲਾ ਨੇ ਨੈਸ਼ਨਲ ਪੇਟਿੰਗ ਮੁਕਾਬਲੇ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਕਾਜਲ ਦੱਸਦੀ ਹੈ ਕਿ ਇਥੋਂ ਤੱਕ ਉਹ ਆਪਣੇ ਮਾਤਾ-ਪਿਤਾ ਦੀ ਸਪੋਟ ਨਾਲ ਪਹੁੰਚੀ ਹੈ । ਇਸ ਤੋਂ ਪਹਿਲਾਂ ਉਹ ਵੱਖ ਵੱਖ ਸ਼ਹਿਰੀ ਲੇਬਲ ਅਤੇ ਛੋਟੇ ਮੋਟੇ ਮੁਕਾਬਲਿਆਂ ਵਿਚ ਭਾਗ ਲੈ ਚੁੱਕੀ ਹੈ ਅਤੇ ਕਈ ਟਰਾਫੀਆਂ ਅਤੇ ਹੋਰ ਇਨਾਮ ਵੀ ਜਿੱਤ ਚੁੱਕੀ ਹੈ। ਉਸ ਦੇ ਪਿਤਾ ਜੀ ਟਾਈਲਾਂ ਦਾ ਬਿਜਨੇਸ ਕਰਦੇ ਹਨ। ਉਹ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਦੇ ਰਹਿਣ ਵਾਲੇ ਹਨ। ਕਾਜਲ ਦਾ ਕਹਿਣਾ ਹੈ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਥੇ ਤੱਕ ਪਹੁੰਚ ਸਕਦੀ ਹੈ। ਉਸ ਨੇ ਪ੍ਰਿੰਸੀਪਲ ਦੇ ਸਹਿਯੋਗ ਨਾਲ ਪੇਟਿੰਗ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

ਕਾਜਲ ਦੇ ਪਿਤਾ ਨਰਿੰਦਰ ਕੁਮਾਰ ਦੱਸਦੇ ਹਨ ਕਿ ਉਹ ਪਿੰਡ ਧਾਰੀਵਾਲ ਦੇ ਰਹਿਣ ਵਾਲੇ ਹਨ। ਜਦੋਂ ਕਾਜਲ ਨੌ ਮਹੀਨੇ ਦੀ ਸੀ ਉਦੋਂ ਤੱਕ ਸਾਨੂੰ ਕੁਝ ਮਹਿਸੂਸ ਨਾ ਹੋਇਆ ਜਦੋਂ ਅਪੰਗਤਾ ਦਾ ਪਤਾ ਲੱਗਿਆ ਤਾਂ ਉਸ ਤੋਂ ਬਾਅਦ ਇਕ ਸਾਲ ਅਸੀਂ ਕਾਫੀ ਥਾਵਾਂ ਤੇ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਇਹ ਘਰ ਹੀ ਰਹਿੰਦੀ ਸੀ। ਜਦੋਂ ਇਹ ਪੰਜ ਸਾਲ ਦੀ ਹੋਈ ਉਸ ਤੋਂ ਬਾਅਦ ਇਸ ਨੂੰ ਪੜਾਈ ਦਾ ਸ਼ੌਕ ਪੈ ਗਿਆ ਅਤੇ ਨਾਲ ਹੀ ਇਸ ਨੂੰ ਪੇਟਿੰਗ ਦਾ ਵੀ ਬਹੁਤ ਸ਼ੌਕ ਸੀ।

ਕਾਜਲ ਦੇ ਪਿਤਾ ਦੱਸਦੇ ਹਨ ਕਿ ਫਿਰ ਇਕ ਮੈਡਮ ਨਾਲ ਇਸ ਦੀ ਮੁਲਾਕਾਤ ਹੋਈ ਅਤੇ ਉਹ ਮੈਡਮ ਇਸ ਨੂੰ ਘਰ ਪੜਾਉਣ ਆਉਦੀ ਰਹੀ। ਸਰਕਾਰੀ ਸਕੂਲ ਜਾਣ ਤੋਂ ਬਾਅਦ ਪੇਟਿੰਗ ਦਾ ਸ਼ੌਂਕ ਹੋਰ ਵੱਧ ਗਿਆ ਫਿਰ ਨਾਲ ਹੀ ਪੜਾਈ ਵਿਚ ਵੀ ਤੇਜ ਹੋ ਗਈ। ਬੰਦਾ ਪ੍ਰੇਸ਼ਾਨ ਜਰੂਰ ਹੁੰਦਾ ਹੈ ਪਰ ਪ੍ਰਮਾਤਮਾ ਦੀ ਮਰਜੀ ਹੈ ਉਸ ਅੱਗੇ ਕੋਈ ਕੁਝ ਨਹੀਂ ਕਰ ਸਕਦਾ। ਅੱਜ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਬੇਟੀ ਨੇ ਪੇਟਿੰਗ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।

ਹੇਠਾਂ ਦੇਖੋ ਇਸ ਪੋਸਟ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *