ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਇਹ ਲੇਡੀ ਸਬ ਇੰਸਪੈਕਟਰ ਰਾਤ ਨੂੰ ਨਿਕਲਦੀ ਹੈ। ਇੱਕ ਬਜੁਰਗ ਮਾਤਾ ਦੀ ਮਦਦ ਦੇ ਦੌਰਾਨ ਦੀ ਇੱਕ ਭਾਵੁਕ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਜੋ ਤੁਸੀਂ ਪੋਸਟ ਵਿਚ ਥੱਲੇ ਜਾ ਕੇ ਦੇਖ ਸਕਦੇ ਹੋ।
ਮੌਸਮ ਬਦਲਦਿਆਂ ਸਾਰ ਹੀ ਠੰਡ ਅਜਿਹੇ ਲੋਕਾਂ ਲਈ ਮੁਸ਼ਕਲ ਬਣ ਜਾਂਦੀ ਹੈ। ਜੋ ਗਰੀਬ ਸੜਕਾਂ ਦੇ ਉੱਤੇ ਆਪਣੀ ਜਿੰਦਗੀ ਗੁਜਾਰਦੇ ਹਨ। ਕੁਝ ਅਜਿਹੇ ਬੁਜੁਰਗ ਲੋਕ ਜੋ ਘਰ ਤੋਂ ਕੱਢ ਦਿੱਤੇ ਗਏ ਜਾਂ ਕੁਝ ਉਹ ਜੋ ਭੀਖ ਮੰਗ ਕੇ ਆਪਣਾ ਢਿੱਡ ਭਰਦੇ ਹਨ। ਇਨ੍ਹਾਂ ਲੋਕਾਂ ਲਈ ਠੰਡ ਅਕਸਰ ਹੀ ਕਿਸੇ ਵੱਡੀ ਮੁਸੀਬਤ ਵਿੱਚ ਤਬਦੀਲ ਹੋ ਜਾਂਦੀ ਹੈ। ਇਨ੍ਹਾਂ ਲੋਕਾਂ ਕੋਲ ਉਪਰ ਲੈਣ ਅਤੇ ਪਹਿਨਣ ਲਈ ਗਰਮ ਕੱਪੜੇ ਨਹੀਂ ਹੁੰਦੇ।
ਜਿਸ ਕਰਕੇ ਇਹ ਕੜਕਦੀ ਠੰਡ ਕਾਰਨ ਮਰਨ ਲਈ ਮਜਬੂਰ ਹੋ ਜਾਂਦੇ ਹਨ। ਇੱਕ ਲੇਡੀ ਸਬ ਇੰਸਪੈਕਟਰ ਅਜਿਹੇ ਲੋਕਾਂ ਦੇ ਲਈ ਸਹਾਰਾ ਬਣ ਗਈ ਹੈ। ਰੋਜਾਨਾ ਰਾਤ ਵਿੱਚ ਆਪਣੇ ਘਰੋਂ ਨਿਕਲ ਕੇ ਅਜਿਹੇ ਲੋਕਾਂ ਨੂੰ ਭਾਲਦੀ ਹੈ। ਜੇਕਰ ਕੋਈ ਮਿਲ ਜਾਂਦਾ ਹੈ ਤਾਂ ਤੁਰੰਤ ਹੀ ਉਸ ਨੂੰ ਕੰਬਲ ਦੇ ਦਿੰਦੀ ਹੈ।
ਕਿਵੇਂ ਆਇਆ ਸੇਵਾ ਦਾ ਖਿਆਲ
ਤੁਹਾਨੂੰ ਦੱਸ ਦੇਈਏ ਕਿ ਇਹ ਲੇਡੀ ਸਬ ਇੰਸਪੈਕਟਰ ਇੰਦੌਰ ਵਿੱਚ ਤਾਇਨਾਤ ਹਨ। ਇਹ ਲੇਡੀ ਸਬ ਇੰਸਪੈਕਟਰ ਅਨੀਲਾ ਪਾਰਸਰ ਪਿਛਲੇ ਕਾਫ਼ੀ ਸਮੇਂ ਤੋਂ ਹੀ ਅਜਿਹੇ ਲੋੜਵੰਦ ਲੋਕਾਂ ਦਾ ਸਹਾਰਾ ਬਣੀ ਹੋਈ ਹੈ। ਅਜਿਹੇ ਲੋਕਾਂ ਦੀ ਤਲਾਸ਼ ਲਈ ਉਹ ਰਾਤ ਨੂੰ ਨਿਕਲਦੀ ਹੈ। ਕੰਬਲ ਉਨ੍ਹਾਂ ਦੇ ਨਾਲ ਹੁੰਦੇ ਹਨ ਅਤੇ ਕੋਈ ਵੀ ਜ਼ਰੂਰਤ ਮੰਦ ਮਿਲਦਾ ਹੈ ਤਾਂ ਉਸ ਨੂੰ ਕੰਬਲ ਦਿੰਦੀ ਹੈ।
ਲੇਡੀ ਸਬ ਇੰਸਪੈਕਟਰ ਕਹਿੰਦੀ ਹੈ ਕਿ ਉਹ ਇਹ ਅਭਿਆਨ 2019 ਤੋਂ ਚਲਾ ਰਹੀ ਹੈ। ਜਦੋਂ ਉਹ ਅਜਿਹੇ ਲੋਕਾਂ ਨੂੰ ਮੁਸ਼ਕਲ ਵਿੱਚ ਦੇਖਦੀ ਸੀ ਤਾਂ ਉਸ ਦੇ ਮਨ ਵਿਚ ਖਿਆਲ ਆਉਂਦਾ ਸੀ ਕਿ ਕਿਵੇਂ ਨਾ ਕਿਵੇਂ ਇਨ੍ਹਾਂ ਲੋਕਾਂ ਦੀ ਮਦਦ ਕੀਤੀ ਜਾਵੇ। ਇਸ ਤੋਂ ਬਾਅਦ ਉਸ ਨੇ ਕੰਬਲ ਵੰਡਣ ਦਾ ਅਭਿਆਨ ਸ਼ੁਰੂ ਕੀਤਾ। ਇਹ ਕੰਮ ਇੱਕ NGO ਦੀ ਮਦਦ ਨਾਲ ਸ਼ੁਰੂ ਕੀਤਾ। ਹੁਣ ਤੱਕ ਉਹ ਦਰਜਨਾਂ ਲੋਕਾਂ ਦੀ ਮਦਦ ਕਰ ਚੁੱਕੀ ਹੈ।
ਇਸ ਲੇਡੀ ਸਬ ਇੰਸਪੈਕਟਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਲੇਡੀ ਸਬ ਇੰਸਪੈਕਟਰ ਰੇਲਵੇ ਸਟੇਸ਼ਨ ਉੱਤੇ ਘੁੰਮ ਰਹੀ ਸੀ। ਉਸ ਵੇਲੇ ਉਨ੍ਹਾਂ ਨੂੰ ਇੱਕ ਬਜੁਰਗ ਮਾਤਾ ਦਿਖੀ ਤਾਂ ਉਸ ਨੇ ਬਜੁਰਗ ਮਾਤਾ ਦਾ ਹਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਰਿਵਾਰ ਨੇ ਉਸ ਨੂੰ ਛੱਡ ਦਿੱਤਾ ਹੈ। ਬਜੁਰਗ ਮਾਤਾ ਨੂੰ ਠੰਡ ਲੱਗ ਰਹੀ ਸੀ ਤਾਂ ਇਹ ਦੇਖ ਕੇ ਸਬ ਇੰਸਪੈਕਟਰ ਨੇ ਬਜੁਰਗ ਮਾਤਾ ਨੂੰ ਕੰਬਲ ਦਿੱਤਾ। ਮਦਦ ਲੈਣ ਤੋਂ ਬਾਅਦ ਉਹ ਬਜੁਰਗ ਮਾਤਾ ਸਬ ਇੰਸਪੈਕਟਰ ਨਾਲ ਲਿਪਟ ਕੇ ਫੁੱਟ ਫੁੱਟ ਰੋਣ ਲੱਗੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਦੇਖੋ ਵਾਇਰਲ ਹੋ ਰਹੀ ਵੀਡੀਓ
#WATCH | Indore: Sub-Inspector Anila Parashar consoles an aged woman who breaks down while narrating her ordeal after being abandoned by her family. Handing over a blanket, the SI assures her to help further. “We started blanket distribution drive for the needy in 2019,” she said pic.twitter.com/Tywb0CLOQL
— ANI (@ANI) November 28, 2021