ਪੰਜਾਬ ਦੇ ਤਰਨਤਾਰਨ ਰੋਡ ਸਥਿਤ ਕੈਰੋਂ ਗ੍ਰੈਂਡ ਪੈਲੇਸ ਦੇ ਬਾਹਰ ਦੋ ਗੁਟਾਂ ਵਿੱਚ ਗੋਲੀਆਂ ਚੱਲ ਗਈਆਂ ਇਸ ਘਟਨਾ ਵਿੱਚ ਦੋਹਾਂ ਗੁਟਾਂ ਦੇ ਚਾਰ ਲੋਕ ਜਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਗੋਲੀ ਚਲਾਉਣ ਵਾਲੇ ਦੋਹੇ ਗੁਟ ਵਿਆਹ ਦੇ ਸਮਾਗਮ ਵਿੱਚ ਬਤੋਰ ਮਹਿਮਾਨ ਸ਼ਾਮਿਲ ਹੋਏ ਸਨ।
ਸਮਾਗਮ ਤੋਂ ਵਾਪਸ ਪਰਤਦੇ ਸਮੇਂ ਦੋਵੇਂ ਗੁਟ ਆਪਸ ਵਿੱਚ ਉਲਝ ਗਏ ਅਤੇ ਗਾਲ੍ਹੀ ਗਲੌਚ ਕਰਨ ਲੱਗੇ। ਇਸ ਦੌਰਾਨ ਦੋਵਾਂ ਨੇ ਇੱਕ ਦੂਜੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਕਾਰਨ ਰਾਜਨ ਬਜਾਜ਼ ਨਿਵਾਸੀ ਭਿਖੀਵਿਡ ਕ੍ਰਿਸ਼ਨ ਚਾਵਲਾ ਨਿਵਾਸੀ ਪੱਟੀ ਵਿਸ਼ਾਲ ਕੁਮਾਰ ਅਤੇ ਟਿੱਕਾ ਰਾਜ ਨਿਵਾਸੀ ਭਿਖੀਵਿਡ ਜਖ਼ਮੀ ਹੋ ਗਏ।
ਥਾਣਾ ਇੰਚਾਰਜ ਲਖਬੀਰ ਸਿੰਘ ਵਲੋਂ ਦੱਸਿਆ ਗਿਆ ਹੈ ਕਿ ਦੋਵਾਂ ਗੁਟਾਂ ਦੁਆਰਾ ਪੁਲਿਸ ਨੂੰ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ। ਹਾਲਾਂਕਿ ਰਾਜਨ ਬਜਾਜ਼ ਅਤੇ ਕ੍ਰਿਸ਼ਨ ਚਾਵਲਾ ਨੂੰ ਸਿਵਲ ਹਸਪਤਾਲ ਤਰਨਤਾਰਨ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਪ੍ਰਕਾਰ ਟਿੱਕਾ ਰਾਜ ਨੂੰ ਪੱਟੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਦੋਂ ਕਿ ਵਿਸ਼ਾਲ ਕੁਮਾਰ ਨੂੰ ਅਮ੍ਰਿਤਸਰ ਦੇ ਇਕ ਨਿਜੀ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਝਗੜੇ ਦੀ ਵਜ੍ਹਾ ਕੋਈ ਪੁਰਾਣੀ ਰੰਜਿਸ਼ ਹੀ ਦੱਸੀ ਜਾ ਰਹੀ ਹੈ ਪਹਿਲਾਂ ਤੋਂ ਇਨ੍ਹਾਂ ਗੁਟਾਂ ਦੀ ਕੋਈ ਯੂਨੀਅਨ ਦੇ ਟੈਂਡਰਾਂ ਨੂੰ ਲੈ ਕੇ ਆਪਸੀ ਖਹਿਬਾਜ਼ੀ ਚੱਲ ਰਹੀ ਸੀ। ਵਿਆਹ ਸਮਾਗਮ ਤੋਂ ਵਾਪਸ ਪਰਤਣ ਦੇ ਸਮੇਂ ਪੈਲੇਸ ਦੇ ਗੇਟ ਬਾਹਰ ਫਿਰ ਕਿਸੇ ਗੱਲ ਤੋਂ ਦੋਵੇਂ ਗੁਟ ਆਪਸ ਦੇ ਵਿਚ ਉਲਝ ਗਏ ਅਤੇ ਗੱਲ ਗੋਲੀਆਂ ਚੱਲਣ ਤੱਕ ਪਹੁੰਚ ਗਏ ਬਾਕੀ ਤੁਸੀਂ ਇਸ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ ਨੀਚੇ ਪੋਸਟ ਕੀਤੀ ਗਈ ਇਸ ਵੀਡੀਓ ਦੇ ਵਿਚ ਦੇਖ ਸਕਦੇ ਹੋ।
ਤੁਸੀਂ ਥੱਲੇ ਦੇਖ ਸਕਦੇ ਹੋ ਇਸ ਖਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ