ਖ਼ਬਰ ਜਲੰਧਰ ਤੋਂ ਪੰਜਾਬ ਚ ਜਲੰਧਰ ਦੇ ਖਿੰਗਰਾ ਬਾਜ਼ਾਰ ਵਿੱਚ ਮੰਦਿਰ ਦੇ ਕੋਲ ਗ਼ੈਰਕਾਨੂੰਨੀ ਢੰਗ ਨਾਲ ਚੱਲ ਰਹੇ ਹੁੱਕਾ ਵਾਰ ਵਿੱਚ ਦੋ ਗੁਟ ਆਪਸ ਵਿੱਚ ਭਿੜ ਗਏ। ਦਰਅਸਲ ਨੌਜਵਾਨਾਂ ਦਾ ਇਹ ਪੰਗਾ ਹੁੱਕੇ ਨੂੰ ਲੈ ਕੇ ਹੋਇਆ, ਹੁੱਕਾ ਵਾਰ ਵਿੱਚ ਕੁੱਝ ਨੌਜਵਾਨਾਂ ਨੇ ਆਪਣੇ ਇੱਕ ਸਾਥੀ ਦੀ ਜਨਮਦਿਨ ਪਾਰਟੀ ਰੱਖੀ ਹੋਈ ਸੀ। ਜਿਸ ਵਿੱਚ ਹੁੱਕੇ ਵੇਖ ਰਹੇ ਇੱਕ ਸਿੱਖ ਨੌਜਵਾਨ ਦੀ ਦੂਜੇ ਨੌਜਵਾਨ ਨਾਲ ਆਪਸ ਵਿੱਚ ਬਹਿਸ ਸ਼ੁਰੂ ਹੋ ਗਈ ਅਤੇ ਗੱਲ ਮਾਰ ਕੁੱਟ ਤੱਕ ਪਹੁੰਚ ਗਈ।
ਇਹ ਮਾਰ ਕੁੱਟ ਸਿੱਖ ਨੌਜਵਾਨ ਦੀ ਪੱਗ ਨੂੰ ਹੱਥ ਲਗਾਉਣ ਦੇ ਬਾਅਦ ਸ਼ੁਰੂ ਹੋਈ। ਇਥੇ ਇਕ ਨੌਜਵਾਨ ਨੇ ਸਿੱਖ ਨੌਜਵਾਨ ਦੀ ਪੱਗ ਨੂੰ ਹੱਥ ਪਾ ਲਿਆ। ਜਿਸਦੇ ਨਾਲ ਉਸਦੇ ਨਾਲ ਆਏ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਵਿੱਚ ਪੱਗ ਨੂੰ ਹੱਥ ਪਾਉਣ ਵਾਲੇ ਨੌਜਵਾਨ ਦੇ ਵੀ 8 ਤੋਂ 9 ਸਾਥੀ ਉੱਥੇ ਆ ਗਏ। ਇਸ ਤੋਂ ਬਾਅਦ ਵਿੱਚ ਨੌਜਵਾਨਾਂ ਵਿੱਚ ਜਮਕੇ ਡੰਡੇ ਅਤੇ ਪੱਥਰ ਚੱਲ ਪਏ। ਝਗੜੇ ਵਿੱਚ ਸਿੱਖ ਨੌਜਵਾਨ ਦੇ ਸਿਰ ਉੱਤੇ ਸੱਟਾਂ ਆਈਆਂ ਜਦੋਂ ਕਿ ਉਸਦੇ ਸਾਥੀ ਦਾ ਹੱਥ ਕੱਟਿਆ ਗਿਆ। ਦੋਵੇਂ ਰਾਤ ਨੂੰ ਆਟੋ ਲੈ ਕੇ ਸਿਵਲ ਹਸਪਤਾਲ ਦੇ ਵਿਚ ਪਹੁੰਚੇ।
ਦੋ ਵਹੀਕਲ ਕੀਤੇ ਅੱਗ ਦੇ ਹਵਾਲੇ
ਇਹ ਗੁੰਡਾਗਰਦੀ ਇਸ ਹੱਦ ਤੱਕ ਹੋਈ ਕਿ ਨੌਜਵਾਨਾਂ ਨੇ ਮੌਕੇ ਉੱਤੇ ਇੱਕ ਸਪਲੈਂਡਰ ਮੋਟਰਸਾਇਕਲ ਅਤੇ ਇੱਕ ਬੁਲੇਟ ਮੋਟਰਸਾਇਕਲ ਨੂੰ ਅੱਗ ਲਾ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਦੇ ਵਿਚੋ ਵਿੱਚ ਐਨਾ ਵੱਡਾ ਹੰਗਾਮਾ ਹੋ ਗਿਆ। ਪਰ ਮੌਕੇ ਉੱਤੇ ਪੁਲਿਸ ਨਹੀਂ ਪਹੁੰਚੀ। ਪੁਲਿਸ ਮੌਕੇ ਉੱਤੇ ਉਦੋਂ ਪਹੁੰਚੀ ਜਦੋਂ ਜਖ਼ਮੀ ਨੌਜਵਾਨ ਸਿਵਲ ਹਸਪਤਾਲ ਵਿੱਚ ਪਹੁੰਚੇ ਅਤੇ ਉੱਥੇ ਤੋਂ ਪੁਲਿਸ ਨੂੰ ਮੈਸੇਜ ਗਿਆ।
ਉਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਹੁੱਕਾ ਵਾਰ ਗ਼ੈਰਕਾਨੂੰਨੀ ਢੰਗ ਨਾਲ ਚੱਲ ਰਹੇ ਹਨ। ਇਨ੍ਹਾਂ ਵਾਰਾਂ ਨੂੰ ਲੈ ਕੇ ਸਥਾਨਕ ਲੋਕ ਵੀ ਪ੍ਰੇਸ਼ਾਨ ਹਨ। ਅਕਸਰ ਹੀ ਇੱਥੇ ਲੜਾਈ ਝਗੜੇ ਹੁੰਦੇ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਹੁੱਕਾ ਵਾਰ ਪੁਲਿਸ ਦੀ ਮਿਲੀਭੁਗਤ ਨਾਲ ਚੱਲ ਰਹੇ ਹਨ। ਦੇਰ ਰਾਤ ਮੌਕੇ ਉੱਤੇ ਪਹੁੰਚੇ ਐੱਸ ਐੱਚ ਓ ਮੁਕੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਥੇ ਕੋਈ ਹੁੱਕਾ ਵਾਰ ਤਾਂ ਨਹੀਂ ਚੱਲਦਾ, ਲੇਕਿਨ ਪਾਰਟੀ ਲਈ ਨੌਜਵਾਨ ਆਪਣੇ ਹੁੱਕੇ ਲੈ ਕੇ ਆਏ ਸਨ।
ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ