17 ਸਾਲ ਪਹਿਲਾਂ ਵਿਆਹੀ ਦੋ ਬੱਚਿਆਂ ਦੀ ਮਾਂ ਨੇ ਪਤੀ ਤੋਂ ਦੁਖੀ ਹੋ ਕੇ ਚੱਕਿਆ ਖੌਫਨਾਕ ਕਦਮ, ਦੇਖੋ ਪੂਰੀ ਖ਼ਬਰ

Punjab

ਜਿਲ੍ਹਾ ਜਲੰਧਰ (ਸ਼ਹਿਰ) ਦੇ ਪਾਸ਼ (GTB ਨਗਰ) ਏਰੀਏ ਵਿੱਚ ਇੱਕ ਕਾਰੋਬਾਰੀ ਦੀ ਪਤਨੀ ਵਲੋਂ ਆਤਮ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਗੇਟ ਵਿੱਚ ਬਿਜਲੀ ਦੇ ਸਮਾਨ ਦਾ ਕੰਮ-ਕਾਜ ਕਰਨ ਵਾਲੇ ਬਿਜਨਸਮੈਨ ਦੀ ਪਤਨੀ ਨੇ ਉਸ ਤੋਂ ਤੰਗ ਆਕੇ ਆਤਮ ਹੱਤਿਆ ਕਰ ਲਈ ਹੈ। ਬਿਜਨਸਮੈਨ ਆਪਣੀ ਪਤਨੀ ਦੇ ਨਾਲ ਕੁੱਟਮਾਰ ਕਰਦਾ ਸੀ। ਜਿਸ ਤੋਂ ਤੰਗ ਆਕੇ ਮਹਿਲਾ ਨੇ ਮੌਤ ਨੂੰ ਗਲ ਲਾ ਲਿਆ। ਪ੍ਰਿਆ ਨੇ ਆਪਣੇ ਘਰ ਵਿਚ ਹੀ ਫਾਹਾ ਲੈ ਲਿਆ । ਬੱਚੀਆਂ ਨੇ ਜਦੋਂ ਆਪਣੀ ਮਾਂ ਨੂੰ ਫਾਹੇ ਉੱਤੇ ਲਟਕਦੀ ਹੋਈ ਦੇਖਿਆ ਤਾਂ ਰੌਲਾ ਪਾਇਆ। ਰੌਲਾ ਸੁਣ ਕੇ ਆਂਢ ਗੁਆਂਢ ਦੇ ਲੋਕਾਂ ਨੇ ਘਰ ਵਿੱਚ ਆ ਕੇ ਪ੍ਰਿਆ ਨੂੰ ਹੇਠਾਂ ਉਤਾਰਿਆ ਪਰ ਉਦੋਂ ਤੱਕ ਉਹ ਮਰ ਚੁੱਕੀ ਸੀ।

ਕਰੀਬ 17 ਸਾਲ ਪਹਿਲਾਂ ਫਗਵਾੜਾ ਗੇਟ ਮਾਰਕੇਟ ਵਿੱਚ ਬਿਜਲੀ ਸਮਾਨ ਦੇ ਕਾਰੋਬਾਰੀ ਮਗਨ ਛਾਬੜਾ ਦਾ ਵਿਆਹ ਹੋਇਆ ਸੀ ਅਤੇ ਇਨ੍ਹਾਂ ਦੇ ਦੋ ਬੱਚੇ ਨੇ ਜਿਨ੍ਹਾਂ ਵਿਚ ਇੱਕ ਪੁੱਤਰ ਅਤੇ ਧੀ ਹਨ। ਪ੍ਰਿਆ ਦੇ ਪੇਕੇ ਵਾਲਿਆਂ ਦਾ ਇਲਜ਼ਾਮ ਹੈ ਕਿ ਮਗਨ ਅਕਸਰ ਹੀ ਆਪਣੀ ਪਤਨੀ ਪ੍ਰਿਆ ਨਾਲ ਕੁੱਟਮਾਰ ਕਰਦਾ ਸੀ। ਉਸ ਨੇ ਇਹ ਕੁੱਟਮਾਰ ਦਾ ਖੇਡ ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਸ਼ੁਰੂ ਕਰ ਦਿੱਤਾ ਸੀ।

ਪ੍ਰਿਆ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਹੁਣ ਬੱਚੇ ਹੋ ਗਏ ਹਨ ਅਤੇ ਮਗਨ ਸੁੱਧਰ ਜਾਵੇਗਾ। ਪਰ ਉਹ ਨਹੀਂ ਸੁਧਰਿਆ ਅਤੇ ਪ੍ਰਿਆ ਨੂੰ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ। ਸਾਡੀ ਧੀ ਨੇ ਆਤਮ ਹੱਤਿਆ ਨਹੀਂ ਕੀਤੀ ਹੈ। ਸਗੋਂ ਉਸਦੀ ਹੱਤਿਆ ਕੀਤੀ ਗਈ ਹੈ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਤਮ ਹੱਤਿਆ ਦੇ ਕਾਰਨ ਲੱਭਣ ਵਿੱਚ ਲੱਗ ਗਈ ਹੈ।

ਮਹਿਲਾ ਦੀ ਨਸ ਕਟੀ ਹੋਈ ਸੀ ਕੋਲ ਜਹਿਰ ਵੀ ਪਿਆ ਸੀ

ਪ੍ਰਿਆ ਦਾ ਲਾਸ਼ ਫੰਦੇ ਉੱਤੇ ਲਟਕ ਰਹੀ ਸੀ। ਪਰ ਨਾਲ ਹੀ ਉਸਦੀ ਬਾਂਹ ਦੀਆਂ ਨਸਾਂ ਕੱਟੀਆਂ ਹੋਈਆਂ ਸੀ। ਸਿਰਫ਼ ਇੰਨਾ ਹੀ ਨਹੀਂ ਜਿੱਥੇ ਉੱਤੇ ਲਾਸ ਲਟਕ ਰਹੀ ਸੀ ਉਸਦੇ ਕੋਲ ਹੀ ਕਣਕ ਵਿੱਚ ਪਾਈ ਜਾਣ ਵਾਲੀ ਸਲਫਾਸ ਪਈ ਸੀ। ਫਾਰੇਂਸਿਕ ਦੀ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਕੀਤੀ ਪ੍ਰਿਆ ਫਾਹਾ ਲੈ ਕੇ ਲਾਉਣ ਨਾਲ ਮਰੀ ਹੈ ਜਾਂ ਫਿਰ ਜਹਿਰ ਖਾਣ ਨਾਲ ਜਾਂ ਖੂਨ ਜਿਆਦਾ ਵਹਿਣ ਕਰਕੇ। ਜਿਸ ਤਰ੍ਹਾਂ ਦਾ ਸੀਨ ਕੋਠੀ ਦੇ ਵਿੱਚ ਨਜ਼ਰ ਆ ਰਿਹਾ ਸੀ। ਉਸ ਤੋਂ ਸ਼ੱਕ ਇਹ ਵੀ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਪ੍ਰਿਆ ਨੇ ਆਤਮ ਹੱਤਿਆ ਨਾ ਕੀਤੀ ਹੋਵੇ। ਸਗੋਂ ਉਸਨੂੰ ਮਾਰਨ ਤੋਂ ਬਾਅਦ ਫਾਹੇ ਉੱਤੇ ਲਮਕਾਇਆ ਗਿਆ ਹੋਵੇ। ਕੋਈ ਵਿਅਕਤੀ ਕਿਵੇਂ ਆਪਣੀ ਨਸਾਂ ਨੂੰ ਕੱਟ ਕੇ ਉੱਤੋਂ ਜਹਿਰ ਖਾਕੇ ਫਾਹੇ ਉੱਤੇ ਲਮਕ ਸਕਦਾ ਹੈ। ਇਹ ਸਾਰੇ ਸਵਾਲ ਕਈ ਸ਼ੰਕਾਵਾਂ ਨੂੰ ਪੈਦਾ ਕਰ ਰਹੇ ਹਨ।

ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ 

Leave a Reply

Your email address will not be published. Required fields are marked *