ਮਹਿਲਾ ਤੇ ਤਸੱਦਦ, SHO ਸਮੇਤ ਚਾਰ ਪੁਲਿਸ ਵਾਲਿਆਂ ਤੇ ਹੱਤਿਆ ਦਾ ਕੇਸ ਦਰਜ, ਦੇਖੋ ਪੂਰੀ ਖ਼ਬਰ

Punjab

ਨਵਾਂਸ਼ਹਿਰ ਦੇ ਥਾਣਾ ਸਦਰ ਵਿੱਚ ਮੰਗਲਵਾਰ ਦੁਪਹਿਰ ਦੇ ਸਮੇਂ ਇਕ ਔਰਤ ਦੀ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਵਲੋਂ ਸਦਰ ਨਵਾਂਸ਼ਹਿਰ ਦੇ ਐਸ ਐਚ ਓ ਅਵਤਾਰ ਸਿੰਘ ਸਮੇਤ ਤਿੰਨ ਹੋਰ ਪੁਲਿਸ ਕਰਮਚਾਰੀਆਂ ਤੇ ਹੱਤਿਆ ਕਰਨ ਦੇ ਇਲਜ਼ਾਮ ਵਿੱਚ ਧਾਰਾ 302 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਮੰਗਲਵਾਰ ਨੂੰ ਦੇਰ ਰਾਤ ਤੱਕ ਥਾਣੇ ਦਾ ਘਿਰਾਓ ਕੀਤਾ ਗਿਆ ਅਤੇ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਸੀ। ਰਾਤ ਕਰੀਬ 11 ਵਜੇ ਥਾਣਾ ਸਿਟੀ ਨਵਾਂਸ਼ਹਿਰ ਪੁਲਿਸ ਨੇ ਚਾਰ ਆਰੋਪੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਇਹ ਕੇਸ ਮ੍ਰਿਤਕਾ ਦੀ ਦਰਾਣੀ ਨਿਪੁੰਨ ਮਾਹਰ ਕੁਮਾਰੀ ਦੇ ਬਿਆਨਾਂ ਦੇ ਆਧਾਰ ਉੱਤੇ ਦਰਜ ਕੀਤਾ ਗਿਆ ਹੈ।

ਨਿਪੁੰਨ ਮਾਹਰ ਕੁਮਾਰੀ ਨੇ ਦੱਸਿਆ ਕਿ ਉਹ ਹਸ਼ਿਆਰਪੁਰ ਦੇ ਥਾਣਾ ਗੜਸ਼ੰਕਰ ਅਧੀਨ ਆਉਂਦੇ ਪਿੰਡ ਦੇਨੋਵਾਲ ਖੁਰਦ ਵਿੱਚ ਰਹਿੰਦੇ ਹਨ। ਦੁਪਹਿਰ ਨੂੰ ਕਰੀਬ ਸਾਢੇ 12 ਵਜੇ ਉਸ ਦੀ ਜਠਾਣੀ ਜਸਵੀਰ ਕੌਰ ਅਤੇ ਉਹ ਘਰ ਵਿਚ ਹੀ ਮੌਜੂਦ ਸਨ। ਉਨ੍ਹਾਂ ਦੇ ਘਰ ਵਿੱਚ ਪੁਲਿਸ ਦੇ ਦੋ ਕਰਮਚਾਰੀ ਅਤੇ ਇੱਕ ਮਹਿਲਾ ਕਰਮਚਾਰੀ ਸਿਵਲ ਵਰਦੀ ਵਿੱਚ ਆਏ। ਉਨ੍ਹਾਂ ਦੇ ਨਾਲ ਐਸ ਐਚ ਓ ਅਵਤਾਰ ਸਿੰਘ ਵੀ ਘਰ ਵਿੱਚ ਵੜ ਗਿਆ। ਘਰ ਵਿੱਚ ਆਉਂਦੇ ਹੀ ਇਹ ਲੋਕ ਉਨ੍ਹਾਂ ਦੋਵਾਂ ਦੇ ਨਾਲ ਧੱਕਾ ਮੁੱਕੀ ਕਰਨ ਲੱਗੇ। ਫਿਰ ਜਬਰਦਸਤੀ ਉਸਦੀ ਜਠਾਣੀ ਨੂੰ ਚੱਕ ਕੇ ਆਪਣੇ ਨਾਲ ਲੈ ਗਏ। ਥੋੜ੍ਹੀ ਦੇਰ ਦੇ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ ਥਾਣਾ ਸਦਰ ਨਵਾਂਸ਼ਹਿਰ ਤੋਂ ਆਏ ਸਨ। ਦੁਪਹਿਰ ਕਰੀਬ ਇੱਕ ਵਜੇ ਉਸਦੇ ਦਿਓਰ ਰਛਪਾਲ ਸਿੰਘ ਅਤੇ ਸੱਸ ਪਰਮਜੀਤ ਕੌਰ ਪਿੰਡ ਸੋਇਤਾ ਨੂੰ ਪੁਲਿਸ ਕਰਮਚਾਰੀ ਨੇ ਫੋਨ ਕਰਕੇ ਦੱਸਿਆ ਕਿ ਜਸਵੀਰ ਕੌਰ ਰੇਲਵੇ ਰੋਡ ਉੱਤੇ ਸਥਿਤ ਇੱਕ ਹਸਪਤਾਲ ਵਿੱਚ ਦਾਖਲ ਹੈ।

ਜਦੋਂ ਉਹ ਲੋਕ ਹਸਪਤਾਲ ਪਹੁੰਚੇ ਤਾਂ ਦੇਖਿਆ ਕਿ ਜਸਵੀਰ ਕੌਰ ਦੀ ਮੌਤ ਹੋ ਚੁੱਕੀ ਹੈ। ਦੁਬਾਰਾ ਉਨ੍ਹਾਂ ਲੋਕਾਂ ਨੇ ਪਿੰਡ ਉਸਮਾਨਪੁਰ ਦੇ ਰਹਿਣ ਵਾਲੇ ਡਾਕਟਰ ਮੇਜਰ ਸਿੰਘ ਤੋਂ ਚੈਕਅੱਪ ਕਰਵਾਇਆ ਤਾਂ ਉਸਨੇ ਕਿਹਾ ਕਿ ਜਸਵੀਰ ਕੌਰ ਦੀ ਮੌਤ ਹੋ ਚੁੱਕੀ ਹੈ। ਪੁਲਿਸ ਵਲੋਂ ਨਿਪੁੰਨ ਮਾਹਰ ਕੁਮਾਰੀ ਦੇ ਬਿਆਨਾਂ ਤੇ SHO ਅਵਤਾਰ ਸਿੰਘ ਅਤੇ ਤਿੰਨ ਹੋਰ ਲੋਕਾਂ ਦੇ ਖਿਲਾਫ ਹੱਤਿਆ ਦੇ ਇਲਜ਼ਾਮ ਵਿੱਚ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਜਸਵੀਰ ਕੌਰ ਦੀ ਮੌਤ ਕਿਸ ਕਾਰਨ ਹੋਈ ਹੈ। ਉਥੇ ਹੀ ਜਸਵੀਰ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਜਸਵੀਰ ਕੌਰ ਦੇ ਗੁਪਤ ਅੰਗ ਵਿੱਚ ਬਿਜਲੀ ਦਾ ਕਰੰਟ ਲਾ ਕੇ ਉਸ ਦੀ ਹੱਤਿਆ ਕੀਤੀ ਗਈ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਕੇਸ ਤਾਂ ਦਰਜ ਕਰ ਲਿਆ ਹੈ ਪ੍ਰੰਤੂ ਚਾਰੇ ਆਰੋਪੀ ਫਰਾਰ ਹੋ ਚੁੱਕੇ ਹਨ। ਜੇਕਰ ਪੁਲਿਸ ਨੇ ਆਰੋਪੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਉਹ ਫਿਰ ਤੋਂ ਹਾਈਵੇ ਜਾਮ ਕਰਨਗੇ। ਜਿਸਦੀ ਜ਼ਿੰਮੇਦਾਰੀ ਪੁਲਿਸ ਦੀ ਹੋਵੇਗੀ।

ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ 

ਇਸ ਮਾਮਲੇ ਉੱਤੇ ਐਸ ਐਸ ਪੀ ਕੰਵਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਪੜਤਾਲ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ। ਉਸ ਨੂੰ ਬਖਸ਼ਿਆ ਨਹੀਂ ਜਾਵੇਗਾ

Leave a Reply

Your email address will not be published. Required fields are marked *