ਕਈ ਵਾਰ ਪ੍ਰਮਾਤਮਾ ਵੀ ਬਹੁਤ ਧੱਕਾ ਕਰ ਜਾਂਦਾ ਹੈ। ਪਰ ਇਨਸਾਨ ਦਾ ਉਸ ਅੱਗੇ ਜੋਰ ਕੀ ਉਸ ਨੂੰ ਜੋ ਮਨਜੂਰ ਉਹ ਹੋ ਕੇ ਰਹਿਣਾ ਹੈ। ਇਸੇ ਤਰ੍ਹਾਂ ਹੀ ਦੁਖਾਂ ਦਾ ਪਹਾੜ ਅਚਾਨਕ ਇਕ ਪਰਿਵਾਰ ਤੇ ਟੁੱਟਿਆ ਹੈ। ਇਕ ਦੁਖਦਾਈ ਖ਼ਬਰ ਪੰਜਾਬ ਦੇ ਨਵਾਂਸ਼ਹਿਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਸਫੇਦ ਰੰਗ ਦੀ ਕਾਰ ਜੋ ਬਹਰਾਮ ਵੱਲ ਤੋਂ ਕੋਟ ਫਤੂਹੀ ਦੇ ਵੱਲ ਜਾ ਰਹੀ ਸੀ ਤਾਂ ਕਟਾਰਿਆ ਦੇ ਕੋਲ ਅਚਾਨਕ ਸੰਤੁਲਨ ਵਿਗੜਨ ਗਿਆ ਜਿਸ ਦੇ ਕਾਰਨ ਪਾਣੀ ਦੇ ਨਾਲ ਭਰੇ ਹੋਏ ਛੋਟੇ ਜਿਹੇ ਇਕ ਸੂਏ ਦੇ ਵਿੱਚ ਜਾ ਕੇ ਪਲਟ ਗਈ।
ਜਿਸ ਕਾਰਨ ਇਸ ਕਾਰ ਦੇ ਵਿਚ ਸਵਾਰ 5 ਵਿੱਚੋਂ 4 ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਨ੍ਹਾਂ ਮਰਨ ਵਾਲਿਆਂ ਦੇ ਵਿਚ ਦੋ ਸਕੇ ਭਰਾ ਇਕ ਭੈਣ ਅਤੇ ਤੀਜੇ ਉਨ੍ਹਾਂ ਦੇ ਭਾਣਜੇ ਦੀ ਮੌਤ ਹੋ ਗਈ ਹੈ। ਜਦੋਂ ਕਿ ਇੱਕ ਵਿਆਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਹੈ। ਪੁਲਿਸ ਵਲੋਂ ਤੁਰੰਤ ਇਨ੍ਹਾਂ ਸਾਰਿਆਂ ਨੂੰ ਪਾਣੀ ਦੇ ਸੂਏ ਵਿੱਚੋਂ ਬਾਹਰ ਕੱਢ ਕੇ ਜਦੋਂ ਢਾਹਾਂ ਕਲੇਰਾਂ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਵਲੋਂ 4 ਵਿਆਕਤੀਆਂ ਨੂੰ ਮ੍ਰਿਤਕ ਕਰਾਰ ਦੇ ਦਿੱਤੇ ਗਿਆ ਅਤੇ ਇਕ ਜਖ਼ਮੀ ਹੋਏ ਵਿਅਕਤੀ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਮੰਦਭਾਗੇ ਹਾਦਸੇ ਵਿਚ ਮਰਨ ਵਾਲਾ ਵਿਅਕਤੀ ਅੱਜ ਹੀ ਮਲੇਸ਼ਿਆ ਤੋਂ ਪੰਜਾਬ ਵਾਪਸ ਪਰਤਿਆ ਸੀ। ਲਾਸ਼ਾਂ ਦੀ ਪਹਿਚਾਣ ਗੁਰਵਿੰਦਰ ਸਿੰਘ 35 ਸਾਲ ਉਸਦਾ ਛੋਟਾ ਭਰਾ 31 ਸਾਲ ਅਤੇ ਉਸਦੀ ਸਕੀ ਭੈਣ 30 ਸਾਲ ਅਤੇ ਭਾਣਜਾ 11 ਸਾਲ ਨਾਮ ਨਾਲ ਨਿਵਾਸੀ ਧਮਾਈ ਬਕਾਪੁਰ ਜਿਲਾ ਨਵਾਂਸ਼ਹਿਰ ਦੇ ਤੌਰ ਉੱਤੇ ਹੋਈ ਹੈ। ਪੁਲਿਸ ਵਲੋਂ ਅੱਗੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਗੁਰਵਿੰਦਰ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਮਲੇਸ਼ਿਆ ਤੋਂ ਆਇਆ ਸੀ ਅਤੇ ਆਪਣੀ ਭੈਣ ਨੂੰ ਨਾਲ ਲੈ ਕੇ ਏਮਾ ਜੱਟਾ ਪਿੰਡ ਨੂੰ ਜਾ ਰਿਹਾ ਸੀ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ