ਅੱਜਕੱਲ੍ਹ ਕਿਹੋ ਜਿਹਾ ਸਮਾਂ ਆ ਗਿਆ ਹੈ ਆਪਣੇ ਹੀ ਆਪਣੇ ਨਹੀਂ ਰਹੇ। ਬਹੁਤੇ ਲੜਾਈ ਝਗੜਿਆਂ ਦੇ ਕੇਸ ਸਕਿਆ ਦੇ ਆਪਸ ਵਿਚ ਹੀ ਸਾਹਮਣੇ ਆਉਂਦੇ ਹਨ ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਜਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਅਲਾਦੀਨਪੁਰ ਨਿਵਾਸੀ ਬਲਰਾਜ ਸਿੰਘ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਸ਼ਕਾਇਤ ਵਿੱਚ ਉਸ ਨੇ ਇਲਜ਼ਾਮ ਲਗਾਇਆ ਹੈ ਕਿ ਉਸਦੇ ਭਰਾ ਗੁਰਪ੍ਰੀਤ ਸਿੰਘ ਨੇ ਪਤਨੀ ਸੁਖਦੀਪ ਕੌਰ ਅਤੇ ਹੋਰ ਲੋਕਾਂ ਦੇ ਨਾਲ ਮਿਲਕੇ ਥਾਣਾ ਸਦਰ ਦੇ ਨੇੜੇ ਰਿਵਾਲਵਰ ਤਾਣ ਕੇ ਉਸ ਦੀ ਕੁੱਟਮਾਰ ਕੀਤੀ ਹੈ ਅਤੇ ਆਰੋਪੀਆਂ ਨੇ ਉਸ ਦੀ ਐਕਸਿਊਵੀ ਗੱਡੀ ਨੂੰ ਤੋੜਦਿਆਂ ਹੋਇਆਂ ਪੰਜ ਲੱਖ ਰੁਪਏ ਦੀ ਨਗਦੀ ਵੀ ਖੌਹ ਲਈ ਹੈ।
ਇਸ ਮਾਮਲੇ ਵਿਚ ਬਲਰਾਜ ਸਿੰਘ ਦੀ ਸ਼ਿਕਾਇਤ ਉੱਤੇ ਥਾਣਾ ਸਿਟੀ ਦੇ ਏ ਐਸ ਆਈ (ASI) ਬਲਦੇਵ ਸਿੰਘ ਨੇ ਗੁਰਪ੍ਰੀਤ ਸਿੰਘ ਉਸ ਦੀ ਪਤਨੀ ਸੁਖਦੀਪ ਕੌਰ ਦੇ ਇਲਾਵਾ ਜਸਵਿਦਰ ਸਿੰਘ ਵਾਸੀ ਪਿੰਡ ਬੁੱਢਾ ਥੇਹ ਬਿਆਸ ਰਵਿਸ਼ੇਰ ਸਿੰਘ ਵਾਸੀ ਜਵੰਦਿਆ ਸੁਖਵਿਦਰ ਸਿੰਘ ਫੌਜੀ ਦੇ ਖਿਲਾਫ ਮੁਕੱਦਮੇ ਨੂੰ ਦਰਜ ਕਰ ਲਿਆ ਹੈ। ਬਲਰਾਜ ਸਿੰਘ ਵਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਫੌਜ ਤੋਂ ਰਿਟਾਇਰਡ ਹੋਕੇ ਆਏ ਉਸ ਦੇ ਭਰਾ ਗੁਰਪ੍ਰੀਤ ਸਿੰਘ ਦੇ ਨਾਲ ਪੈਸੇ ਦੇ ਲੈਣਦੇਣ ਨੂੰ ਲੈ ਕੇ ਆਪਸੀ ਵਿਵਾਦ ਚੱਲਦਾ ਆ ਰਿਹਾ ਹੈ।
ਜਿਕਰਯੋਗ ਹੈ ਕਿ ਇਸ ਵਿਵਾਦ ਦੇ ਚਲਦਿਆਂ ਹੀ ਸ਼ਨੀਵਾਰ ਨੂੰ ਗੁਰਪ੍ਰੀਤ ਸਿੰਘ ਦੀ ਪਤਨੀ ਸੁਖਦੀਪ ਕੌਰ ਨੇ ਬਲਰਾਜ ਸਿੰਘ ਅਤੇ ਉਸ ਦੇ ਦੋਸਤ ਮਲਕੀਤ ਸਿੰਘ ਅਤੇ ਸੱਤ ਹੋਰ ਆਰੋਪੀਆਂ ਦੇ ਖਿਲਾਫ ਘਰ ਵਿੱਚ ਦਾਖਲ ਹੋਕੇ ਕੁੱਟ ਮਾਰ ਕਰਨ ਦਾ ਮੁਕੱਦਮਾ ਦਰਜ ਕਰਵਾਇਆ ਸੀ। ਡੀ ਐਸ ਪੀ (DSP) ਬਰਜਿਦਰ ਸਿੰਘ ਦਾ ਕਹਿਣਾ ਹੈ ਕਿ ਬਲਰਾਜ ਸਿੰਘ ਦੀ ਸ਼ਿਕਾਇਤ ਦੇ ਆਧਾਰ ਉੱਤੇ ਮਾਮਲੇ ਨੂੰ ਦਰਜ ਕਰਕੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਨੂੰ ਕਬਜੇ ਵਿੱਚ ਲੈ ਕੇ ਜਾਂਚ ਪੜਤਾਲ ਕੀਤੀ ਜਾਵੇਗੀ।