ਕਿਸ਼ੋਰ ਦੇ ਨਾਮ ਤੇ ਡਰਾਇਵਿੰਗ ਲਾਇਸੈਂਸ ਤਾਂ ਬਣਿਆ ਨਹੀਂ ਏਆਰਟੀਓ ਵਿਭਾਗ ਨੇ ਉਸ ਨੂੰ ਕਾਰ ਦਾ ਮਾਲਿਕ ਬਣਾਕੇ ਡੇਢ ਲੱਖ ਬਕਾਏ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਏਆਰਟੀਓ(ARTO) ਵਿਭਾਗ ਦਾ ਇੱਕ ਅਜੀਬੋ-ਗਰੀਬ ਕਾਰਨਾਮਾ ਸਾਹਮਣੇ ਆਇਆ ਹੈ। ਜਿੱਥੇ ਇਕ ਮਜਦੂਰ ਦੇ ਬੇਟੇ ਦੇ ਨਾਮ ਏਆਰਟੀਓ ਦਫ਼ਤਰ ਵਲੋਂ ਡੇਢ ਲੱਖ ਰੁਪਏ ਦਾ ਟੈਕਸ ਜਮਾਂ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਦੇ ਮਿਲਣ ਤੋਂ ਬਾਅਦ ਉਹ ਦਫ਼ਤਰ ਦੇ ਚੱਕਰ ਲਗਾ ਰਿਹਾ ਹੈ।
ਇਸ ਪੂਰੇ ਮਾਮਲੇ ਉੱਤੇ ਪੀਡ਼ਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੇ ਕੋਲ ਕੇਵਲ ਸਾਈਕਲ ਹੈ। ਦਿਬਿਆਪੁਰ ਦੇ ਸੇਹੁਦ ਪਿੰਡ ਦਾ ਵਾਸੀ ਸੁਰੇਸ਼ ਚੰਦਰ ਮਜਦੂਰੀ ਦਾ ਕੰਮ ਕਰਦਾ ਹੈ। ਉਨ੍ਹਾਂ ਦਾ 16 ਸਾਲ ਦਾ ਪੁੱਤਰ ਸੁਧੀਰ ਵੀ ਮਜਦੂਰੀ ਦਾ ਕੰਮ ਕਰਦਾ ਹੈ। 23 ਦਸੰਬਰ ਨੂੰ ਸੁਰੇਸ਼ ਚੰਦਰ ਨੂੰ ਡਾਕ ਰਾਹੀਂ ਇੱਕ ਨੋਟਿਸ ਮਿਲਿਆ ਜੋ ਅੰਗਰੇਜ਼ੀ ਭਾਸ਼ਾ ਦੇ ਵਿੱਚ ਸੀ। ਇਹ ਨੋਟਿਸ ਮਿਲਣ ਤੋਂ ਬਾਅਦ ਸੁਰੇਸ਼ ਨੇ ਪਿੰਡ ਵਿੱਚ ਕਿਸੇ ਕੋਲੋਂ ਇਸ ਨੋਟਿਸ ਪੜਵਾਇਆ ਤਾਂ ਪਤਾ ਚਲਿਆ ਕਿ ਏਆਰਟੀਓ ਦਫ਼ਤਰ ਨੇ ਟੈਕਸ ਜਮਾਂ ਨਾ ਕਰਨ ਉੱਤੇ ਡੇਢ ਲੱਖ ਰੁਪਏ ਦੇ ਜੁਰਮਾਨੇ ਦਾ ਨੋਟਿਸ ਭੇਜਿਆ ਹੈ।
ਅੱਗੇ ਪੀਡ਼ਤ ਸੁਰੇਸ਼ ਨੇ ਦੱਸਿਆ ਹੈ ਕਿ ਉਸਦੇ ਬੇਟੇ ਸੁਧੀਰ ਦੇ ਕੋਲ ਕੋਈ ਵੀ ਮੋਟਰ ਵਾਹਨ ਨਹੀਂ ਹੈ। ਕੇਵਲ ਇੱਕ ਸਾਈਕਲ ਹੈ ਜਿਸਦੇ ਨਾਲ ਉਹ ਦਿਬਿਆਪੁਰ ਵਿੱਚ ਇੱਕ ਧਰਮਸ਼ਾਲਾ ਦੇ ਵਿੱਚ ਚੌਕੀਦਾਰੀ ਕਰਨ ਜਾਂਦਾ ਹੈ। ਨੋਟਿਸ ਮਿਲਣ ਤੋਂ ਬਾਅਦ ਉਹ ਹੁਣ ਅਫਸਰਾਂ ਦੁਆਲੇ ਚੱਕਰ ਕੱਟ ਰਿਹਾ ਹੈ ਲੇਕਿਨ ਕਿਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ।
ਇਸ ਨੋਟਿਸ ਦੇ ਮਿਲਣ ਤੋਂ ਬਾਅਦ ਉਸਦੇ ਇਲਾਕੇ ਦੇ ਸਾਰੇ ਲੋਕ ਹੈਰਾਨ ਹਨ। ਇਸ ਸੰਬੰਧ ਵਿੱਚ ਏਆਰਟੀਓ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਇੱਕ ਨਾਮ ਦੇ ਦੋ ਲੋਕ ਹੋ ਸਕਦੇ ਹਨ। ਇਸਦੇ ਚਲਦਿਆਂ ਗਲਤੀ ਨਾਲ ਦੂਜੇ ਵਿਅਕਤੀ ਦੇ ਕੋਲ ਇਹ ਨੋਟਿਸ ਪਹੁੰਚ ਜਾਂਦਾ ਹੈ। ਕਿਉਂਕਿ ਪੂਰਾ ਸਿਸਟਮ ਕੰਪਿਊਟਰਾਈਜ਼ਡ ਹੁੰਦਾ ਹੈ। ਇਸ ਲਈ ਨਾਮ ਗਲਤ ਹੋਣ ਦੀ ਗੁੰਜਾਇਸ਼ ਘੱਟ ਹੈ। ਫਿਰ ਵੀ ਮਾਮਲੇ ਦੀ ਜਾਂਚ ਪੜਤਾਲ ਕਰ ਕੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।