ਪੰਜਾਬ ਵਿੱਚ ਬਹੁਤ ਸਾਰੇ ਗਾਹਕ ਆਪਣੀ ਪਹਿਲੀ ਕਾਰ ਖ੍ਰੀਦਣ ਦੀ ਉਮਰ ਵਿੱਚ ਆ ਚੁੱਕੇ ਨੇ ਜਾਂ ਉਨ੍ਹਾਂ ਦਾ ਬਜਟ ਵਧੀਆ ਹੋ ਚੁੱਕਿਆ ਹੈ ਕਿ ਉਹ ਹੁਣ ਕਾਰ ਖ੍ਰੀਦ ਸਕਦੇ ਹਨ। ਇਸ ਤੋਂ ਇਲਾਵਾ ਕਰੋਨਾ ਮਹਾਂਮਾਰੀ ਦੇ ਬਾਅਦ ਵੀ ਲੋਕ ਦੋ ਪਹੀਆ ਵਹੀਕਲ ਦੀ ਜਗ੍ਹਾ ਹੁਣ ਚਾਰ ਪਹੀਆ ਵਹੀਕਲ ਖ੍ਰੀਦਣ ਦੀ ਚਾਹਤ ਰੱਖਦੇ ਹਨ। ਜੇਕਰ ਤੁਸੀਂ ਵੀ ਆਪਣੀ ਪਹਿਲੀ ਕਾਰ ਖ੍ਰੀਦਣ ਵਾਲੇ ਹੋ ਤਾਂ ਤੁਹਾਨੂੰ ਬਹੁਤ ਹੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਨਹੀਂ ਤਾਂ ਬਹੁਤ ਨੁਕਸਾਨ ਚੁੱਕਣਾ ਪੈ ਸਕਦਾ ਹੈ। ਕਾਰ ਖ੍ਰੀਦਣ ਇੱਕ ਵੱਡਾ ਸੌਦਾ ਹੁੰਦਾ ਹੈ ਅਤੇ ਇਸ ਤੋਂ ਪਹਿਲਾਂ ਹਰ ਪਹਿਲੂ ਦੀ ਜਾਣਕਾਰੀ ਲੈਣ ਨਾਲ ਤੁਹਾਨੂੰ ਚੀਜ ਵੀ ਚੰਗੀ ਮਿਲਦੀ ਹੈ ਅਤੇ ਤੁਸੀਂ ਵੱਡੀ ਗਲਤੀ ਕਰਨ ਤੋਂ ਵੀ ਬਚ ਜਾਂਦੇ ਹੋ ਤਾਂ ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਸਾਵਧਾਨੀਆਂ ਦੇ ਬਾਰੇ ਵਿੱਚ ਜੋ ਤੁਹਾਨੂੰ ਪਹਿਲੀ ਕਾਰ ਖ੍ਰੀਦਣ ਤੇ ਤੁਹਾਡਾ ਨੁਕਸਾਨ ਹੋਣ ਤੋਂ ਬਚਾਉਣ ਵਿਚ ਸਹਾਈ ਹੋਣਗੀਆਂ।
ਆਪਣਾ ਬਜਟ ਤੈਅ ਕਰੋ
ਪਹਿਲਾਂ ਤੁਸੀਂ ਆਪਣੇ ਬਜਟ ਨੂੰ ਤੈਅ ਕਰੋ ਅਤੇ ਉਸ ਬਜਟ ਵਿੱਚ ਆਉਣ ਵਾਲੇ ਸਾਰੇ ਵਾਹਨਾਂ ਦਾ ਲਿਸਟ ਆਪ ਤਿਆਰ ਕਰੋ। ਬਜਟ ਵਿੱਚ ਆਉਣ ਵਾਲੇ ਸਾਰੇ ਵਾਹਨਾਂ ਦੇ ਬਾਰੇ ਵਿਚ ਜਾਣਕਾਰੀ ਵਿਸਥਾਰ ਨਾਲ ਲਵੋ ਅਤੇ ਸਾਰੇ ਫੀਚਰਸ ਦੀ ਤੁਲਨਾ ਕਰ ਲਵੋ। ਕਾਰ ਦਾ ਜਿਹੜਾ ਰੰਗ ਤੁਹਾਨੂੰ ਪਸੰਦ ਹੈ ਉਸਦੀ ਜਾਣਕਾਰੀ ਵੀ ਲਵੋ ਜਿਸਦੇ ਨਾਲ ਸ਼ੋਅਰੂਮ ਵਿੱਚ ਜਾਣ ਵੇਲੇ ਤੁਹਾਨੂੰ ਜ਼ਰੂਰਤ ਤੋਂ ਜ਼ਿਆਦਾ ਰਾਸ਼ੀ ਨਾ ਦੈਣੀ ਪਵੇ। ਬਜਟ ਅਤੇ ਕਾਰ ਤੈਅ ਹੋਣ ਦੇ ਬਾਅਦ ਵੀ ਆਪਣੀ ਨਜ਼ਦੀਕੀ ਡੀਲਰਸ਼ਿਪ ਤੇ ਜਾਕੇ ਸਭ ਤੋਂ ਚੰਗੀ ਡੀਲ ਲਈ ਗੱਲਬਾਤ ਕਰੋ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਕਾਰ ਦੀ ਜ਼ਰੂਰਤ ਨੂੰ ਪਹਿਲਾਂ ਸਮਝ ਲਵੋ ਕਿ ਇਸਦਾ ਇਸਤੇਮਾਲ ਤੁਹਾਨੂੰ ਕਿਸ ਕੰਮ ਲਈ ਕਰਨਾ ਹੈ। ਇਕੱਲੇ ਚਲਣ ਵਾਲੇ ਹੋ ਜਾਂ ਪਰਿਵਾਰ ਦੇ ਨਾਲ ਅਤੇ ਜੇਕਰ ਪਰਿਵਾਰ ਹੈ ਤਾਂ ਕਿੰਨੇ ਵੱਡਾ ਪਰਿਵਾਰ ਹੈ। ਇਹ ਸਭ ਗੱਲਾਂ ਧਿਆਨ ਵਿੱਚ ਰੱਖਕੇ ਹੀ ਆਪਣੀ ਪਹਿਲੀ ਕਾਰ ਨੂੰ ਖ੍ਰੀਦਣ ਦਾ ਪਲਾਨ ਬਣਾਓ। ਇਸ ਤੋਂ ਇਲਾਵਾ ਰੋਜ਼ਾਨਾ ਚਲਾਉਣ ਲਈ ਕਾਰ ਚਾਹੀਦੀ ਹੈ ਜਾਂ ਲੰਮੀ ਦੂਰੀ ਤੈਅ ਕਰਨ ਦੇ ਲਈ। ਸ਼ਹਿਰੀ ਇਲਾਕਿਆਂ ਵਿੱਚ ਕਾਰ ਚੱਲੇਗੀ ਜਾਂ ਪੇਂਡੂ ਇਲਾਕਿਆਂ ਵਿੱਚ। ਇਹ ਸਭ ਗੱਲਾਂ ਬਹੁਤ ਮਾਅਨੇ ਰੱਖਦੀਆਂ ਹਨ ਅਤੇ ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋਂਗੇ ਤਾਂ ਆਪਣੇ ਮਤਲਬ ਦੀ ਕਾਰ ਖ੍ਰੀਦ ਸਕੋਗੇ।
ਚੰਗੀ ਤਰ੍ਹਾਂ ਰਿਸਰਚ ਕਰੋ
ਆਪਣੀ ਪਹਿਲੀ ਕਾਰ ਖ੍ਰੀਦਣ ਤੋਂ ਪਹਿਲਾਂ ਸਿਰਫ ਕੀਮਤ ਅਤੇ ਐਵਰੇਜ ਹੀ ਨਹੀਂ ਇਹ ਵੀ ਦੇਖੋ ਕਿ ਤੁਹਾਡੀਆਂ ਜਰੂਰਤਾਂ ਦੇ ਹਿਸਾਬ ਨਾਲ ਤੁਹਾਡੇ ਕੰਮ ਦਾ ਮਾਡਲ ਕਿਹੜਾ ਹੈ। ਤੁਹਾਨੂੰ ਜਿਨ੍ਹਾਂ ਫੀਚਰਸ ਦੀ ਜ਼ਰੂਰਤ ਹੈ ਉਸਦੇ ਹਿਸਾਬ ਨਾਲ ਤੁਹਾਡੇ ਲਈ ਕਾਰ ਦਾ ਕਿਹੜਾ ਮਾਡਲ ਠੀਕ ਰਹੇਗਾ ਇਸ ਦੀ ਰਿਸਰਚ ਜਰੂਰ ਕਰ ਲਵੋ। ਇਸ ਤੋਂ ਇਲਾਵਾ ਚੁਣੇ ਹੋਏ ਮਾਡਲ ਰੱਖ ਰਖਾਵ ਅਤੇ ਸਰਵਿਸ ਉੱਤੇ ਕਿੰਨਾ ਖਰਚ ਹੋਵੇਗਾ। ਇਸਦਾ ਐਵਰੇਜ ਕਿੰਨੇ ਕਿਲੋਮੀਟਰ ਮਿਲੇਗੀ ਅਤੇ ਵੱਖਰਾ ਕੋਈ ਹੋਰ ਖਰਚਾ ਤਾਂ ਨਹੀਂ ਆਵੇਗਾ। ਇਸ ਦੀ ਪੂਰੀ ਜਾਣਕਾਰੀ ਹਾਸਲ ਕਰੋ ਅਤੇ ਫਿਰ ਕੋਈ ਫੈਸਲਾ ਲਵੋ।
ਖ੍ਰੀਦਣ ਦੇ ਤਰੀਕੇ ਤੇ ਧਿਆਨ ਦਿਓ
ਅਸੀਂ ਅਕਸਰ ਦੇਖਦੇ ਹਾਂ ਕਿ ਗਾਹਕ ਸਸਤੀ ਕਾਰ ਲੈਣ ਦੇ ਚੱਕਰ ਵਿੱਚ ਆਨਲਾਇਨ ਪਲੇਟਫਾਰਮ ਉੱਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਵਿੱਚ ਅੱਖਾਂ ਬੰਦ ਕਰਕੇ ਕਿਸੇ ਵੀ ਪਲੇਟਫਾਰਮ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਅਤੇ ਕੰਪਨੀ ਦੀ ਆਧਿਕਾਰਿਕ ਵੈਬਸਾਈਟ ਦੇ ਜਰੀਏ ਹੀ ਵਾਹਨ ਦੀ ਖ੍ਰੀਦ ਕਰੋ। ਕੋਈ ਵੀ ਸ਼ੱਕ ਜਾਂ ਸਵਾਲ ਹੋਣ ਉੱਤੇ ਆਪਣੇ ਨਜਦੀਕੀ ਡੀਲਰਸ਼ਿਪ ਉੱਤੇ ਕਾਲ ਕਰਕੇ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹੋ। ਅਜਿਹਾ ਕਰਨ ਨਾਲ ਫਰਜੀਵਾੜੇ ਬਚਾ ਹੋ ਸਕਦਾ ਹੈ।
ਟੈਸਟ ਡਰਾਇਵ ਜਰੂਰ ਲਵੋ
ਤੁਹਾਨੂੰ ਆਪਣੀ ਪਹਿਲੀ ਕਾਰ ਖ੍ਰੀਦਣ ਤੋਂ ਪਹਿਲਾਂ ਇਸ ਨੂੰ ਚਲਾਕੇ ਜਰੂਰ ਦੇਖੋ। ਅਸਲ ਵਿੱਚ ਕਈ ਵਾਰ ਬਾਹਰ ਤੋਂ ਖੂਬਸੂਰਤ ਦਿਖਾਈ ਦੇਣ ਵਾਲੀ ਕਾਰ ਤੁਹਾਨੂੰ ਚਲਾਉਣ ਵਿੱਚ ਪਸੰਦ ਨਹੀਂ ਆਉਂਦੀ। ਅਜਿਹੇ ਵਿੱਚ ਬਿਹਤਰ ਹੈ ਕਿ ਪਹਿਲੀ ਕਾਰ ਖਰੀਦਣ ਤੋਂ ਪਹਿਲਾਂ ਉਸ ਨੂੰ ਚਲਾ ਕੇ ਦੇਖੋ। ਇਸ ਤੋਂ ਇਲਾਵਾ ਜਦੋਂ ਤੱਕ ਤੁਹਾਨੂੰ ਪੂਰੀ ਤਸੱਲੀ ਨਾ ਹੋ ਜਾਵੇ ਉਸ ਵਕਤ ਤੱਕ ਕਾਰ ਚਲਾ ਕੇ ਦੇਖੋ। ਇਸ ਤਰ੍ਹਾਂ ਤੁਹਾਨੂੰ ਅੰਦਾਜਾ ਹੋ ਜਾਂਦਾ ਹੈ ਕਿ ਕਿਹੜੀ ਕਾਰ ਤੁਹਾਨੂੰ ਚਲਾਉਣ ਵਿੱਚ ਮਜੇਦਾਰ ਲੱਗੀ ਅਤੇ ਕਿਸ ਨੂੰ ਖ੍ਰੀਦ ਕੇ ਤੁਸੀਂ ਲੰਬੇ ਸਮੇਂ ਤੱਕ ਇਸਦਾ ਇਸਤੇਮਾਲ ਕਰ ਸਕਦੇ ਹੋ।