ਟ੍ਰੇਨ ਅਤੇ ਪਲੇਟਫਾਰਮ ਵਿੱਚ ਫਸਿਆ ਇੱਕ ਮੁਸਾਫਿਰ, RPF ਦੇ ਜਵਾਨ ਨੇ ਵਰਤੀ ਸਮਝਦਾਰੀ, ਦੇਖੋ ਪੂਰੀ ਖ਼ਬਰ

Punjab

ਆਮ ਹੀ ਰੇਲਵੇ ਸਟੇਸ਼ਨ ਤੇ ਜਿਆਦਾਤਰ ਲੋਕਾਂ ਨੂੰ ਦੇਰ ਨਾਲ ਪਹੁੰਚਣ ਦੇ ਕਾਰਨ ਆਪਣੀ ਟ੍ਰੇਨ ਦੇ ਪਿੱਛੇ ਭੱਜਦੇ ਦੇਖਿਆ ਜਾ ਸਕਦਾ ਹੈ। ਸਭ ਜਾਣਦੇ ਹਨ ਕਿ ਅਜਿਹਾ ਕਰਨਾ ਹਮੇਸ਼ਾ ਹੀ ਖਤਰਨਾਕ ਹੁੰਦਾ ਹੈ। ਜਿਸ ਵਿੱਚ ਕਈ ਵਾਰ ਮੁਸਾਫਰਾਂ ਨੂੰ ਆਪਣੀ ਜਿੰਦਗੀ ਤੋਂ ਵੀ ਹੱਥ ਧੋਣਾ ਪੈਂਦਾ ਹੈ। ਸੋਸ਼ਲ ਮੀਡੀਆ ਉੱਤੇ ਰੇਲਵੇ ਸਟੇਸ਼ਨ ਦੇ ਅਜਿਹੇ ਖਤਰਨਾਕ ਵੀਡੀਓ ਅਕਸਰ ਵਾਇਰਲ ਹੁੰਦੇ ਦੇਖੇ ਗਏ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਅਜਿਹਾ ਹੀ ਵੀਡੀਓ ਤੇਜੀ ਨਾਲ ਵਾਇਰਲ ਹੁੰਦੇ ਦੇਖਿਆ ਗਿਆ ਹੈ। ਜਿਸ ਵਿੱਚ ਕਾਨਪੁਰ ਰੇਲਵੇ ਸਟੇਸ਼ਨ ਤੇ ਇੱਕ ਮੁਸਾਫਿਰ ਨੂੰ ਪੁਲੀਸ ਕਰਮੀ ਦੁਆਰਾ ਬਚਾਉਂਦੇ ਦੇਖਿਆ ਗਿਆ ਹੈ। ਪੋਸਟ ਦੇ ਨੀਚੇ ਜਾ ਕੇ ਦੇਖੋ ਵਾਇਰਲ ਵੀਡੀਓ

ਅਸਲ ਵਿਚ ਉੱਤਰ ਪ੍ਰਦੇਸ਼ UP ਦੇ ਕਾਨਪੁਰ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਉਸ ਵੇਲੇ ਟਲ ਗਿਆ ਜਦੋਂ ਇੱਕ ਮੁਸਾਫਰ ਚੱਲਦੀ ਟ੍ਰੇਨ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਸਮੇਂ ਚੱਲਦੀ ਟ੍ਰੇਨ ਅਤੇ ਪਲੇਟਫਾਰਮ ਦੇ ਵਿੱਚ ਜਾ ਫਸਿਆ। ਸੋਸ਼ਲ ਮੀਡੀਆ ਉੱਤੇ ਸਾਹਮਣੇ ਆਇਆ ਵੀਡੀਓ ਇੰਨਾ ਖਤਰਨਾਕ ਹੈ ਕਿ ਇਸ ਨੂੰ ਦੇਖ ਕੇ ਹਰ ਕਿਸੇ ਦੇ ਸਾਹ ਰੁਕ ਗਏ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੰਤੁਲਨ ਵਿਗੜਨ ਦੇ ਕਾਰਨ ਮੁਸਾਫਿਰ ਚੱਲਦੀ ਟ੍ਰੇਨ ਅਤੇ ਪਲੇਟਫਾਰਮ ਦੇ ਵਿਚਕਾਰ ਫਸ ਗਿਆ ਸੀ।

ਪ੍ਰੰਤੂ ਜਿਸ ਵਕਤ ਇਹ ਹਾਦਸਾ ਹੋਇਆ ਉਸ ਸਮੇਂ ਸਟੇਸ਼ਨ ਉੱਤੇ ਜ਼ਿਆਦਾ ਭੀੜ ਨਾ ਹੋਣ ਦੇ ਕਾਰਨ ਉਸਦੀ ਜਾਨ ਬਚਾਈ ਜਾ ਸਕੀ। ਦਰਅਸਲ ਮੁਸਾਫਿਰ ਦੇ ਡਿੱਗਦੇ ਹੀ ਨਾਲ ਦੇ ਦੋ ਮੁਸਾਫਿਰ ਉਸ ਦੇ ਵੱਲ ਦੌੜ ਕੇ ਪਹੁੰਚੇ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਉਥੇ ਹੀ ਇਸ ਵਿੱਚ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਤੈਨਾਤ ਇੱਕ ਆਰ ਪੀ ਐੱਫ ਦੇ ਜਵਾਨ ਦੀ ਤੇਜੀ ਅਤੇ ਸਮਝਦਾਰੀ ਨਾਲ ਉਸ ਮੁਸਾਫਿਰ ਦੀ ਜਾਨ ਬਚਾਈ ਜਾ ਸਕੀ ਹੈ।

ਦੇਖੋ ਵਾਇਰਲ ਵੀਡੀਓ 

ਇਸ ਘਟਨਾ ਦੇ ਦੌਰਾਨ ਉੱਥੇ ਮੌਜੂਦ ਮੁਸਾਫਰਾਂ ਅਤੇ ਆਰ ਪੀ ਐੱਫ ਦੇ ਜਵਾਨ ਨੇ ਜਿਵੇਂ ਹੀ ਉਸ ਨੂੰ ਹੇਠਾਂ ਡਿੱਗਦੇ ਦੇਖਿਆ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਪਾਉਣ ਦੇ ਬਾਅਦ ਟ੍ਰੇਨ ਨੂੰ ਵੀ ਤੁਰੰਤ ਰੋਕ ਦਿੱਤਾ ਗਿਆ। ਜਿਸਦੇ ਬਾਅਦ ਆਰ ਪੀ ਐੱਫ ਅਤੇ ਸਟੇਸ਼ਨ ਉੱਤੇ ਮੌਜੂਦ ਹੋਰ ਮੁਸਾਫਰਾਂ ਨੇ ਮਿਲਕੇ ਪਟੜੀ ਉੱਤੇ ਡਿੱਗੇ ਸ਼ਖਸ ਨੂੰ ਬਾਹਰ ਕੱਢਿਆ ਅਤੇ ਉਸਦੀ ਜਾਨ ਬਚ ਸਕੀ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਰਿਆਂ ਦੇ ਰੋਂਗਟੇ ਖੜੇ ਕਰ ਰਿਹਾ ਹੈ। ਜਿਨੂੰ ਤੇਜੀ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *