ਪੰਜਾਬ ਵਿਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਇੱਕ ਮਨੀ ਚੇਂਜਰ ਕਰਮਚਾਰੀ ਤੋਂ 45 ਲੱਖ ਰੁਪਏ ਦੀ ਹੋਈ ਸਨਸਨੀਖੇਜ ਡਕੈਤੀ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਮਾਸਟਰਮਾਇੰਡ ਨੂੰ ਗ੍ਰਿਫਤਾਰ ਕਰ ਕੇ ਲੁੱਟੇ ਗਏ 22 ਲੱਖ ਰੁਪਏ ਦੀ ਰਕਮ ਅਤੇ ਦੋ ਕਾਰਾਂ ਬਰਾਮਦ ਕੀਤੀਆਂ ਹਨ। ਗ੍ਰਿਫਤਾਰ ਆਰੋਪੀ ਦੀ ਪਹਿਚਾਣ ਸੰਪੂਰਣ ਰਾਵਤ ਉਰਫ ਸੋਨੂੰ ਵਾਸੀ ਸੈਕਟਰ 51 ਏ ਹਾਉਸ ਨੰਬਰ 122 ਏ ਚੰਡੀਗੜ ਦੇ ਰੂਪ ਵਿੱਚ ਹੋਈ ਹੈ। ਇਨ੍ਹਾਂ ਗੱਲਾਂ ਦਾ ਖੁਲਾਸਾ ਕਰਦਿਆਂ ਹੋਇਆਂ ਅੱਜ ਇੱਥੇ ਸੀਨੀਅਰ ਪੁਲਿਸ ਅਫਸਰ ਹਰਕਮਲਪ੍ਰੀਤ ਸਿੰਘ ਖਖ ਨੇ ਦੱਸਿਆ ਹੈ ਕਿ 25 ਦਸੰਬਰ ਦੀ ਸ਼ਾਮ ਨੂੰ ਫਗਵਾੜਾ ਸ਼ਹਿਰ ਦੇ ਮੇਨ ਚੌਕ ਦੇ ਕੋਲ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਹੁਸ਼ਿਆਰਪੁਰ ਸਥਿਤ ਮਨੀ ਐਕਸਚੇਂਜ ਪ੍ਰਾਇਵੇਟ ਫਰਮ ਦੇ ਕਰਮਚਾਰੀ ਸ਼ੰਕਰ ਨਾਮ ਦੇ ਇੱਕ ਵਿਅਕਤੀ ਨੂੰ ਪੇਪਰ ਰੋਡ ਤੋਂ 3 ਨਕਾਬਪੋਸ਼ ਮੁਲਜਮਾਂ ਦੁਆਰਾ ਅਗਵਾ ਕਰ ਲਿਆ ਗਿਆ ਸੀ ਜੋ ਸਿਲਵਰ ਰੰਗ ਦੀ ਸਕੋਡਾ ਕਾਰ ਸਵਾਰ ਹੋਕੇ ਆਏ ਸਨ। ਉਹ ਸ਼ੰਕਰ ਮੈਨੀ ਨੂੰ ਲੁਧਿਆਣਾ ਦੇ ਵੱਲ ਲੈ ਕੇ ਭੱਜ ਗਏ ਸਨ। ਬਾਅਦ ਵਿੱਚ ਜਾਂਚ ਕੀਤਿਆਂ ਪਤਾ ਲੱਗਿਆ ਕਿ ਸ਼ੰਕਰ ਦਾ ਅਗਵਾਹ ਡਕੈਤੀ ਦੇ ਇਰਾਦੇ ਨਾਲ ਕੀਤਾ ਗਿਆ ਸੀ ਕਿਉਂਕਿ ਉਹ ਆਪਣੇ ਨਾਲ 45 ਲੱਖ ਰੁਪਏ ਲੈ ਕੇ ਜਾ ਰਿਹਾ ਸੀ।
ਇਸ ਮਾਮਲੇ ਵਿਚ ਪੁਲਿਸ ਵਲੋਂ ਸਿਟੀ ਫਗਵਾੜਾ ਥਾਣੇ ਵਿੱਚ 3 ਅਣਪਛਾਤੇ ਲੋਕਾਂ ਦੇ ਖਿਲਾਫ ਧਾਰਾ 365 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। SSP ਨੇ ਦੱਸਿਆ ਕਿ SP ਕਪੂਰਥਲਾ ਜਗਜੀਤ ਸਿੰਘ ਸਰੋਆ SP ਫਗਵਾੜਾ ਹਰਿੰਦਰਪਾਲ ਸਿੰਘ DSP ਫਗਵਾੜਾ ਅਸ਼ਰੁ ਰਾਮ ਸ਼ਰਮਾ ਅਤੇ CIA ਸਟਾਫ ਕਪੂਰਥਲਾ ਇੰਚਾਰਜ ਸਭ ਇੰਸਪੈਕਟਰ ਸਿਕੰਦਰ ਸਿੰਘ ਦੀ ਦੇਖਰੇਖ ਵਿੱਚ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਗਿਆ ਸੀ। ਵਿਸ਼ੇਸ਼ ਜਾਂਚ ਦਲ ਨੇ ਸੰਪੂਰਣ ਰਾਵਤ ਲੱਭ ਲਿਆ ਜਿਸ ਦੀਆਂ ਗਤੀਵਿਧੀਆਂ ਪੁਲਿਸ ਨੂੰ ਸੱਕੀ ਲੱਗ ਰਹੀਆਂ ਸਨ। ਇਸ ਲਈ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁੱਛਗਿਛ ਕੀਤੀ ਗਈ। ਪੁਲਿਸ ਟੀਮ ਨੇ 22 ਲੱਖ ਰੁਪਏ ਨਕਦ ਅਤੇ ਵਾਰਦਾਤ ਵਿੱਚ ਵਰਤੀ ਗਈ ਹੋਂਡਾ ਕਾਰ ਵੀ ਬਰਾਮਦ ਕਰ ਲਈ ਹੈ।
ਪੁੱਛਗਿੱਛ ਤੋਂ ਖੁਲਾਸਾ
ਮੁਢਲੀ ਪੁੱਛਗਿਛ ਵਿੱਚ ਸੰਪੂਰਣ ਨੇ ਖੁਲਾਸਾ ਕੀਤਾ ਕਿ ਉਸਨੇ ਆਪਣੇ ਦੋਸਤਾਂ ਦੇ ਨਾਲ 25 ਦਸੰਬਰ ਨੂੰ ਫਗਵਾੜਾ ਸ਼ਹਿਰ ਵਿੱਚ 45 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ੰਕਰ ਪੈਸੇ ਦਾ ਥੈਲਾ ਲੈ ਕੇ ਬਸ ਵਿੱਚ ਫਗਵਾੜੇ ਆਇਆ ਤਾਂ ਆਰੋਪੀ ਨੇ ਆਪਣੇ ਸਾਥੀਆਂ ਨੂੰ ਉਸਦੇ ਪਿੱਛੇ ਚਲਣ ਦੀ ਸੂਹ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਫਰਜੀ ਨੰਬਰ ਇੱਕ ਸਕੋਡਾ ਕਾਰ ਵਿੱਚ ਉਸ ਨੂੰ ਅਗਵਾਹ ਕਰ ਲਿਆ ਅਤੇ ਨਗਦੀ ਲੁੱਟਣ ਦੇ ਬਾਅਦ ਉਸ ਨੂੰ ਗੋਰਾਇਆ ਸ਼ਹਿਰ ਦੇ ਕੋਲ ਛੱਡ ਦਿੱਤਾ। ਇਨ੍ਹਾਂ ਦੋਸ਼ੀਆਂ ਦੀ ਪਹਿਚਾਣ ਗੁਰੁਸਰ ਸ਼ਾਹ ਨਾਲਾ 126 ਗੁਰੂਦੁਆਰਾ ਫਤੇਹਾਬਾਦ ਹਰਿਆਣਾ ਸ਼ੰਮੀ ਸ਼ਰਮਾ ਪੁੱਤ ਪਥਵੀ ਰਾਮ ਸ਼ਰਮਾ ਵਾਸੀ ਹਰ ਮਿਲਾਪ ਨਗਰ ਬਲਟਾਨਾ ਐਸ ਏ ਐਸ ਨਗਰ ਮੋਹਾਲੀਕੇ ਰੂਪ ਵਿਚ ਹੋਈ।
ਵਾਰਦਾਤ ਵਿਚ ਵਰਤੀ ਕਾਰ ਬਰਾਮਦ
ਇਸ ਮਾਮਲੇ ਵਿਚ ਪੁਲਿਸ ਟੀਮਾਂ ਵਲੋਂ ਛਾਪੇਮਾਰੀ ਕਰਕੇ ਦੋਸ਼ੀ ਅਮਨਦੀਪ ਬਟਰ ਦੇ ਘਰ ਤੋਂ ਇੱਕ ਸਿਲਵਰ ਸਕੋਡਾ ਕਾਰ ਬਰਾਮਦ ਕੀਤੀ ਗਈ ਹੈ। ਜਾਂਚ ਪੜਤਾਲ ਪਤਾ ਲੱਗਿਆ ਹੈ ਕਿ ਦੋਸ਼ੀ ਨੇ ਸਕੋਡਾ ਕਾਰ ਦੀ ਨੰਬਰ ਪਲੇਟ ਬਦਲ ਦਿੱਤੀ ਸੀ ਅਤੇ ਨਕਲੀ ਨੰਬਰ ਦਾ ਇਸਤੇਮਾਲ ਕਰਿਆ ਸੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਮਾਮਲੇ ਵਿੱਚ 379 ਬੀ, 472 ਆਈ ਪੀ ਸੀ ਅਤੇ ਆਰੰਸ ਐਕਟ 25 – 54 – 59 ਤੇ ਹੋਰ ਧਾਰਾਵਾਂ ਨੂੰ ਸ਼ਾਮਿਲ ਕਰੇਗੀ ਕਿਉਂਕਿ ਇਸ ਮਾਮਲੇ ਵਿੱਚ ਹੋਰ ਖੁਲਾਸੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਦਾ ਅਗਲੀ ਹੋਰ ਪੁੱਛਗਿਛ ਲਈ ਰਿਮਾਂਡ ਲਿਆ ਗਿਆ ਹੈ ਅਤੇ ਇਸ ਰੈਕੇਟ ਦੇ ਬਾਕੀ ਮੈਬਰਾਂ ਦੇ ਟਿਕਾਣਿਆਂ ਦਾ ਪਤਾ ਕੀਤਾ ਜਾ ਰਿਹਾ ਹੈ।