ਪੰਜਾਬ ਵਿਚ ਜਿਲ੍ਹਾ ਅਮ੍ਰਿਤਸਰ ਦੇ ਥਾਣਾ ਕੰਟੋਨਮੇਂਟ ਦੇ ਅਧੀਨ ਆਉਂਦੇ ਅਜਨਾਲਾ ਰੋਡ ਏਅਰਫੋਰਸ ਸਟੇਸ਼ਨ ਦੇ ਨੇੜੇ ਬੁੱਧਵਾਰ ਦੇਰ ਰਾਤ ਨੂੰ ਏਅਰਪੋਰਟ ਰੋਡ ਉੱਤੇ ਆਰਡਰ ਲੈ ਕੇ ਜਾ ਰਹੇ ਜੋਮੈਟੋ ਡਿਲੀਵਰੀ ਕਰਨ ਵਾਲੇ ਨੌਜਵਾਨ ਨੂੰ ਦੀ ਤੇਜ ਰਫਤਾਰ ਟਰੈਕਟਰ ਟ੍ਰਾਲੀ ਡਰਾਈਵਰ ਦੀ ਲਾਪਰਵਾਹੀ ਕਾਰਨ ਇਨੋਵਾ ਗੱਡੀ ਦੀ ਲਪੇਟ ਵਿੱਚ ਆਉਣ ਦੇ ਕਾਰਨ ਮੌਤ ਹੋ ਗਈ। ਮਰਨ ਵਾਲੇ ਨੌਜਵਾਨ ਦੀ ਪਹਿਚਾਣ ਵਿਕਾਸ ਪਾਲ ਵਾਸੀ ਗੁਰੂ ਨਾਨਕ ਪੁਰੇ ਦੇ ਰੂਪ ਵਿੱਚ ਹੋਈ ਹੈ।
ਥਾਣਾ ਕੰਟੋਨਮੇਂਟ ਦੀ ਪੁਲਿਸ ਨੇ ਟਰੈਕਟਰ ਟ੍ਰਾਲੀ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਨਾਲ ਹੀ ਦੂਜੇ ਪਾਸੇ ਜੋਮੈਟੋ ਲਈ ਕੰਮ ਕਰਨ ਵਾਲੇ ਨੌਜਵਾਨਾਂ ਨੇ ਪੁਲਿਸ ਉੱਤੇ ਇਨੋਵਾ ਗੱਡੀ ਡਰਾਈਵਰ ਨੂੰ ਬਚਾਉਣ ਦੇ ਇਲਜ਼ਾਮ ਲਾਉਂਦੇ ਹੋਏ ਥਾਣਾ ਕੰਟੋਨਮੇਂਟ ਦੇ ਬਾਹਰ ਟਰੈਫਿਕ ਜਾਮ ਕਰ ਦਿੱਤਾ। ਦੋ ਘੰਟੇ ਤੱਕ ਪ੍ਰਦਰਸ਼ਨ ਚੱਲਦਾ ਰਿਹਾ। ਇਸ ਤੋਂ ਬਾਅਦ ਪੁਲਿਸ ਵਲੋਂ ਇਨੋਵਾ ਗੱਡੀ ਡਰਾਈਵਰ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ। ਫਿਰ ਕਿਤੇ ਜਾ ਕੇ ਪ੍ਰਦਰਸ਼ਨ ਕਰਨ ਵਾਲਿਆਂ ਨੇ ਧਰਨਾ ਖਤਮ ਕੀਤਾ।
ਇਸ ਮਾਮਲੇ ਤੇ ਜੋਮੈਟੋ ਡਿਲੀਵਰੀ ਨੌਜਵਾਨ ਨਵੀ ਹਾਂਡਾ ਨੇ ਕਿਹਾ ਕਿ ਉਨ੍ਹਾਂ ਦਾ ਸਾਥੀ ਵਿਕਾਸ ਪਾਲ ਬੁੱਧਵਾਰ ਦੇਰ ਰਾਤ ਕੁੰਦਨ ਢਾਬੇ ਤੋਂ ਆਰਡਰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਗਲਤ ਸਾਇਡ ਤੋਂ ਆਉਣ ਵਾਲੀ ਟਰੈਕਟਰ ਟ੍ਰਾਲੀ ਜਿਸ ਦੀਆਂ ਲਾਇਟਾਂ ਵੀ ਬੰਦ ਸੀ ਨੇ ਉਸਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਉਂ ਹੀ ਉਸ ਵਿਚ ਟੱਕਰ ਲੱਗੀ ਤਾਂ ਪਿੱਛੇ ਤੋਂ ਆਉਂਦੀ ਤੇਜ ਰਫਤਾਰ ਇਨੋਵਾ ਗੱਡੀ ਵਿਕਾਸ ਉੱਤੇ ਚੜ੍ਹ ਗਈ ਅਤੇ ਉਸਦੀ ਮੌਤ ਹੋ ਗਈ ਸੀ । ਪੁਲਿਸ ਵਲੋਂ ਇਨੋਵਾ ਗੱਡੀ ਦੇ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸਦੇ ਬਾਅਦ ਉਨ੍ਹਾਂ ਨੇ ਨੂੰ ਮਜਬੂਰ ਹੋ ਕੇ ਥਾਣਾ ਕੰਟੋਨਮੇਂਟ ਦੇ ਬਾਹਰ ਰੋਸ਼ ਮੁਜਾਹਰਾ ਕਰਨਾ ਪਿਆ। ਟ੍ਰੈਫਿਕ ਜਾਮ ਕਰਨ ਦੇ ਬਾਅਦ ਥਾਣਾ ਇੰਚਾਰਜ ਸੁਖਦੇਵ ਸਿੰਘ ਵਲੋਂ ਇਨੋਵਾ ਕਾਰ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਰਾਤ ਸਮੇਂ ਕੰਪਨੀ ਹਾਈਵੇ ਉੱਤੇ ਨਾ ਭੇਜੇ
ਇਥੇ ਧਰਨੇ ਦੌਰਾਨ ਸਾਮਲ ਜੋਮੈਟੋ ਲਈ ਕੰਮ ਕਰਨ ਵਾਲੇ ਡਿਲੀਵਰੀ ਨੌਜਵਾਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੀ ਕੰਪਨੀ ਨੂੰ ਹਿਦਾਇਤ ਜਾਰੀ ਕਰੇ ਕਿ ਉਨ੍ਹਾਂ ਨੂੰ ਹਾਈਵੇ ਉੱਤੇ ਆਰਡਰ ਅੱਧੀ ਰਾਤ ਨੂੰ ਨਾ ਲੈਣ ਭੇਜੇ। ਇਸ ਦੌਰਾਨ ਉਨ੍ਹਾਂ ਨਾਲ ਸੜਕ ਦੁਰਘਟਨਾਵਾਂ ਅਤੇ ਲੁੱਟਮਾਰ ਦੀਆਂ ਵਾਰਦਾਤਾਂ ਵੀ ਹੁੰਦੀਆਂ ਹਨ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ