ਪੰਜਾਬ ਦੇ ਜਿਲ੍ਹਾ ਪਟਿਆਲੇ ਵਿੱਚ ਇੱਕ ਵੱਡਾ ਹਾਦਸਾ ਹੋਣ ਦੀ ਮੰਦਭਾਗੀ ਖ਼ਬਰ ਪ੍ਰਾਪਤ ਹੋਈ ਹੈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਹੋਰ ਤਿੰਨ ਮੈਂਬਰ ਲਾਪਤਾ ਹਨ। ਆਪਣੀ ਧੀ ਨੂੰ ਨੌਕਰੀ ਮਿਲਣ ਦੀ ਖੁਸ਼ੀ ਵਿੱਚ ਪਰਿਵਾਰ ਮਾਤਾ ਮਨਸਾ ਦੇਵੀ ਦੇ ਮੰਦਿਰ ਤੋਂ ਮੱਥਾ ਟੇਕ ਕੇ ਵਾਪਸ ਘਰ ਨੂੰ ਪਰਤ ਰਿਹਾ ਸੀ। ਅਚਾਨਕ ਰਸਤੇ ਵਿੱਚ ਕਾਰ ਭਾਖੜਾ ਨਹਿਰ ਵਿੱਚ ਜਾ ਡਿੱਗੀ।
ਐਤਵਾਰ ਦੇਰ ਰਾਤ ਨੂੰ ਸੰਗਰੂਰ ਰੋਡ ਉੱਤੇ ਇੱਕ ਤੇਜ ਰਫਤਾਰ ਸਫੈਦ ਰੰਗ ਦੀ ਸਵਿਫਟ ਕਾਰ ਬੇਕਾਬੂ ਹੋਕੇ ਭਾਖੜਾ ਨਹਿਰ ਦੇ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਮਾਂ ਅਤੇ ਵੱਡੀ ਧੀ ਦੀ ਮੌਤ ਹੋ ਗਈ ਹੈ ਜਦੋਂ ਕਿ ਪਰਿਵਾਰ ਦੇ ਤਿੰਨ ਮੈਂਬਰ ਲਾਪਤਾ ਹਨ। ਇਨ੍ਹਾਂ ਮੈਂਬਰਾਂ ਵਿੱਚ ਘਰ ਦਾ ਮੁਖੀ ਉਸਦੀ ਛੋਟੀ ਧੀ ਅਤੇ ਪੁੱਤਰ ਸ਼ਾਮਿਲ ਹਨ। ਹਾਲ ਹੀ ਵਿੱਚ ਵੱਡੀ ਧੀ ਸਮਿਤਾ ਗਰਗ ਦੀ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਸਾਢੇ ਅੱਠ ਲੱਖ ਦੇ ਪੈਕੇਜ ਉੱਤੇ ਨੌਕਰੀ ਲੱਗਣ ਦੇ ਬਾਅਦ ਪੰਚਕੂਲਾ ਵਿਚ ਸਥਿਤ ਮਾਤਾ ਮਨਸਾ ਦੇਵੀ ਮੰਦਰ ਵਿੱਚ ਪਰਿਵਾਰ ਮੱਥਾ ਟੇਕਣ ਦੇ ਲਈ ਗਿਆ ਸੀ।
ਇਸ ਖਬਰ ਦੇ ਲਿਖੇ ਜਾਣ ਤੱਕ ਪੁਲਿਸ ਨੇ ਧਾਰਾ 174 ਸੀਆਰਪੀਸੀ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਬੰਧਤ ਥਾਣਾ ਪਸਿਆਨਾ ਦੇ ਇੰਚਾਰਜ ਅੰਕੁਰਦੀਪ ਸਿੰਘ ਨੇ ਦੱਸਿਆ ਬਠਿੰਡੇ ਦੇ ਰਾਮਪੁਰੇ ਫੁਲ ਦੇ ਰਹਿਣ ਵਾਲੇ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਦੇ ਮਾਲਿਕ ਜਸਵਿੰਦਰ ਕੁਮਾਰ 52 ਆਪਣੀ ਪਤਨੀ ਨੀਲਮ ਗਰਗ 50 ਦੋ ਬੇਟੀਆਂ ਸਮਿਤਾ ਗਰਗ 26 ਅਤੇ ਈਸ਼ਾ ਗਰਗ 24 ਅਤੇ ਬੇਟੇ ਪੀਰੂ ਗਰਗ 9 ਦੇ ਨਾਲ ਪੰਚਕੂਲਾ ਦੇ ਨਜਦੀਕ ਮਨਸਾ ਦੇਵੀ ਮੰਦਿਰ ਤੋਂ ਮੱਥਾ ਟੇਕਕੇ ਘਰ ਨੂੰ ਵਾਪਸ ਪਰਤ ਰਹੇ ਸੀ।
ਰਸਤੇ ਵਿੱਚ ਪਟਿਆਲਾ ਸੰਗਰੂਰ ਰੋਡ ਤੇ ਪਸਿਆਨਾ ਪੁੱਲ ਦੇ ਨਜਦੀਕ ਤੇਜ ਰਫਤਾਰ ਹੋਣ ਦੇ ਕਾਰਨ ਸਵਿਫਟ ਕਾਰ ਅਚਾਨਕ ਬੇਕਾਬੂ ਹੋਕੇ ਭਾਖੜਾ ਨਹਿਰ ਵਿੱਚ ਜਾ ਡਿੱਗੀ। ਕਿਸੇ ਰਾਹਗੀਰ ਨੇ ਨਹਿਰ ਵਿੱਚ ਲਾਇਟਾਂ ਜਲਦੀਆਂ ਕਾਰ ਨੂੰ ਡੁੱਬਦੇ ਦੇਖਿਆ ਅਤੇ ਕੋਲ ਦੇ ਥਾਣਾ ਪਸਿਆਨਾ ਪੁਲਿਸ ਨੂੰ ਸੂਚਨਾ ਦਿੱਤੀ । ਪੁਲਿਸ ਟੀਮ ਗੋਤਾਖੋਰਾਂ ਨੂੰ ਲੈ ਕੇ ਦੇਰ ਰਾਤ ਕਰੀਬ 12 ਵਜੇ ਪਹੁੰਚੀ ਲੇਕਿਨ ਠੰਡ ਅਤੇ ਹਨ੍ਹੇਰੇ ਵਿੱਚ ਪਾਣੀ ਦਾ ਤੇਜ ਵਹਾਅ ਹੋਣ ਦੇ ਕਾਰਨ ਗੋਤਾਖੋਰਾਂ ਨੂੰ ਜ਼ਿਆਦਾ ਕਾਮਯਾਬੀ ਨਹੀਂ ਮਿਲ ਸਕੀ।
ਕਾਰ ਦਾ ਵੀ ਕੁੱਝ ਪਤਾ ਨਹੀਂ ਲੱਗਿਆ ਸੋਮਵਾਰ ਨੂੰ ਸਵੇਰੇ ਕਰੀਬ ਅੱਠ ਵਜੇ ਗੋਤਾਖੋਰਾਂ ਦੀ ਟੀਮ ਨੂੰ ਮਦਦ ਮਿਲੀ ਅਤੇ ਕਾਰ ਨੂੰ ਲੱਭ ਲਿਆ ਗਿਆ। ਕਾਰ ਵਿਚੋਂ ਮਾਂ ਨੀਲਮ ਗਰਗ ਅਤੇ ਧੀ ਸਮਿਤਾ ਗਰਗ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਕਾਰ ਵਿਚੋਂ ਮਿਲੀ ਆਰਸੀ ਦੇ ਆਧਾਰ ਤੇ ਜਾਣਕਾਰੀ ਲੈ ਕੇ ਪੀਡ਼ਤ ਪਰਿਵਾਰ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਗਿਆ। ਖਬਰ ਦੇ ਲਿਖੇ ਜਾਣ ਤੱਕ ਜਸਵਿੰਦਰ ਕੁਮਾਰ ਅਤੇ ਉਸਦੀ ਛੋਟੀ ਧੀ ਅਤੇ ਬੇਟੇ ਦੀ ਤਲਾਸ਼ ਜਾਰੀ ਸੀ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ