ਫੂਨ ਦਾ ਚਾਰਜਰ ਖ੍ਰੀਦਣ ਤੋਂ ਪਹਿਲਾਂ ਅਸਲੀ ਹੈ ਜਾਂ ਨਕਲੀ, ਦੇਖਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਪੜ੍ਹੋ ਜਾਣਕਾਰੀ

Punjab

ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕੁੱਝ ਅਜਿਹੀਆਂ ਗੱਲਾਂ ਦੇ ਬਾਰੇ ਵਿੱਚ ਜਿਨ੍ਹਾਂ ਗੱਲਾਂ ਦਾ ਧਿਆਨ ਤੁਹਾਨੂੰ ਇੱਕ ਚਾਰਜਰ ਖਰੀਦਣ ਦੇ ਸਮੇਂ ਜਰੂਰ ਰੱਖਣਾ ਚਾਹੀਦਾ ਹੈ। ਇਹ ਸਭ ਇਸ ਲਈ ਕਿਉਂਕਿ ਕਈ ਵਾਰ ਦੁਕਾਨਦਾਰ ਤੁਹਾਨੂੰ ਅਸਲੀ ਕਹਿ ਕੇ ਇੱਕ ਡੁਪਲੀਕੇਟ ਚਾਰਜਰ ਵੇਚ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਦੇ ਬਾਰੇ ਵਿੱਚ ਜਿਨ੍ਹਾਂ ਤੋਂ ਅਸੀ ਇੱਕ ਅਸਲੀ ਅਤੇ ਨਕਲੀ ਚਾਰਜਰ ਦੇ ਵਿੱਚ ਫਰਕ ਪਤਾ ਲਗਾ ਸਕਦੇ ਹਾਂ।

 

ਆਪਣੇ ਸਮਾਰਟਫੋਨ ਦੇ ਲਈ ਜੇਕਰ ਤੁਸੀਂ ਇੱਕ ਬ੍ਰਾਂਡਿਡ ਚਾਰਜਰ ਖ੍ਰੀਦਣਾ ਚਾਹ ਰਹੇ ਹੋ ਤਾਂ ਸਭ ਤੋਂ ਪਹਿਲਾਂ ਚਾਰਜਰ ਨੂੰ ਠੀਕ ਤਰ੍ਹਾਂ ਨਾਲ ਦੇਖ ਲਓ ਚਾਰਜਰ ਉੱਤੇ ਬ੍ਰਾਂਡ ਦਾ ਨਾਮ ਲਿਖਿਆ ਹੋਣਾ ਚਾਹੀਦਾ ਹੈ ਅਤੇ ਉਹੋ ਜਿਹਾ ਹੀ ਲਿਖਿਆ ਹੋਣਾ ਚਾਹੀਦਾ ਹੈ ਜਿਵੇਂ ਫੋਨ ਦੀ ਬਾਡੀ ਜਾਂ ਫਿਰ ਆਮ ਤੌਰ ਉੱਤੇ ਲਿਖਿਆ ਜਾਂਦਾ ਹੈ। ਜੇਕਰ ਇਹ ਬ੍ਰਾਂਡਿਡ ਚਾਰਜਰ ਨਕਲੀ ਹੋਇਆ ਤਾਂ ਬਰਾਂਡ ਦੇ ਨਾਮ ਦੇ ਅੱਖਰਾਂ ਦਾ ਸਾਇਜ ਜਾਂ ਅੱਖਰਾਂ ਦੇ ਸਟਾਇਲ ਵਿੱਚ ਕੁੱਝ ਫਰਕ ਜਰੂਰ ਹੋਵੇਗਾ ਜਿਸ ਨੂੰ ਧਿਆਨ ਨਾਲ ਦੇਖ ਕੇ ਫੜਿਆ ਜਾ ਸਕਦਾ ਹੈ।

ਤੁਸੀਂ ਚਾਰਜਰ ਖ਼ਰੀਦਦੇ ਸਮੇਂ ਬਰਾਂਡ ਦੇ ਨਾਮ ਦੇ ਨਾਲ ਨਾਲ ਚਾਰਜਰ ਦੀ ਕਵਾਲਟੀ ਤੇ ਵੀ ਪੂਰਾ ਧਿਆਨ ਦਿਓ। ਤੁਸੀਂ ਜੋ ਚਾਰਜਰ ਖ੍ਰੀਦਣ ਜਾ ਰਹੇ ਹੋ ਜੇਕਰ ਉਸ ਦੀ ਪਲਾਸਟਿਕ ਬੇਕਾਰ ਕਵਾਲਟੀ ਦੀ ਹੈ ਜਾਂ ਫਿਰ ਉਸ ਦੀ ਤਾਰ ਨੂੰ ਦੇਖਕੇ ਅਜਿਹਾ ਲੱਗ ਰਿਹਾ ਹੈ ਕਿ ਉਹ ਬਹੁਤ ਜਲਦੀ ਟੁੱਟ ਸਕਦੀ ਹੈ ਤਾਂ ਅਜਿਹੇ ਚਾਰਜਰ ਨੂੰ ਖ੍ਰੀਦਣ ਤੋਂ ਬਚੋ। ਇਸਨੂੰ ਦੇਖਕੇ ਹੀ ਤੁਹਾਨੂੰ ਸਮਝ ਆ ਜਾਵੇਗਾ ਕਿ ਇਹ ਡੁਪਲੀਕੇਟ ਹੈ।

ਇਥੇ ਇੱਕ ਗੱਲ ਹੋਰ ਜਿਸ ਨਾਲ ਦਾ ਤੁਹਾਨੂੰ ਜਰੂਰ ਧਿਆਨ ਰੱਖਣਾ ਚਾਹੀਦਾ ਹੈ। ਉਹ ਹੈ ਨਵਾਂ ਚਾਰਜਰ ਖ਼ਰੀਦਦੇ ਸਮੇਂ ਪੁਰਾਣਾ ਚਾਰਜਰ ਨਾਲ ਲੈ ਕੇ ਜਾਣਾ। ਇਹ ਬਹੁਤ ਜਰੂਰੀ ਹੈ ਕਿ ਤੁਸੀਂ ਚਾਰਜਰ ਖ੍ਰੀਦਣ ਵੇਲੇ ਆਪਣੇ ਪੁਰਾਣੇ ਚਾਰਜਰ ਨੂੰ ਆਪਣੇ ਨਾਲ ਲੈ ਕੇ ਜਾਓ। ਇਸ ਤਰ੍ਹਾਂ ਤੁਸੀਂ ਨਵੇਂ ਚਾਰਜਰ ਦੀ ਉਸ ਨਾਲ ਤੁਲਣਾ ਕਰ ਸਕੋਗੇ ਅਤੇ ਇਹ ਵੀ ਦੇਖ ਸਕੋਗੇ ਕਿ ਕਿਤੇ ਡਿਜਾਇਨ ਵਿੱਚ ਕੋਈ ਉਂਨ੍ਹੀ ਵੀਹ ਦਾ ਫਰਕ ਤਾਂ ਨਹੀਂ ਹੈ।

ਚਾਰਜਰ ਨੂੰ ਖ੍ਰੀਦਣ ਤੋਂ ਪਹਿਲਾਂ ਤੁਸੀਂ ਦੁਕਾਨ ਉੱਤੇ ਹੀ ਆਪਣੇ ਨਵੇਂ ਚਾਰਜਰ ਨਾਲ ਫੋਨ ਨੂੰ ਚਾਰਜ ਕਰਕੇ ਦੇਖੋ ਅਤੇ ਉਸ ਨੂੰ ਥੋੜ੍ਹਾ ਸਮਾਂ ਦਿਓ ਖਾਸਕਰ ਜੇਕਰ ਤੁਹਾਡਾ ਚਾਰਜਰ ਫਾਸਟ ਚਾਰਜਰ ਹੋਵੇ। ਇਸ ਤਰ੍ਹਾਂ ਕਰਨ ਨਾਲ ਜੇਕਰ ਕੋਈ ਮੁਸ਼ਕਿਲ ਆ ਰਹੀ ਹੋਵੋਗੀ ਤਾਂ ਤੁਸੀਂ ਉਸ ਨੂੰ ਦੁਕਾਨ ਉੱਤੇ ਹੀ ਠੀਕ ਕਰਾ ਸਕਦੇ ਹੋ ਜਾਂ ਫਿਰ ਬਦਲ ਕੇ ਹੋਰ ਦੂਜਾ ਨਵਾਂ ਪੀਸ ਲੈ ਸਕਦੇ ਹੋ।

Leave a Reply

Your email address will not be published. Required fields are marked *