ਪੰਜਾਬ ਵਿਚ ਲੁੱਟ ਖੋਹ ਕਰਨ ਵਾਲਿਆ ਨੇ ਮਚਾਈ ਦਹਿਸ਼ਤ ਇਕ ਤੋਂ ਬਾਅਦ ਇਕ ਵਾਰਦਾਤ ਨੂੰ ਦੇ ਰਹੇ ਹਨ ਅੰਜਾਮ। ਹੁਣ ਬਟਾਲਾ ਦੇ ਵਿੱਚ ਬੇਡਰ ਲੁਟੇਰਿਆਂ ਨੇ ਕੀਤੀ ਲੁੱਟ ਦੀ ਵਾਰਦਾਤ। ਬਟਾਲੇ ਦੇ ਅਰਬਨ ਅਸਟੇਟ ਕਲੋਨੀ ਦੇ ਨਜਦੀਕ ਕਾਦੀਆਂ ਰੋਡ ਉਪਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਚਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਇਕ ਕਾਰ ਸਵਾਰ ਕੋਲੋਂ ਉਸਦੀ ਕਾਰ ਨੂੰ ਖੌਹ ਲਿਆ। ਕਾਰ ਖੋਹਣ ਦੇ ਵਕਤ ਲੁਟੇਰਿਆਂ ਵਲੋਂ ਹਵਾਈ ਫਾਇਰ ਵੀ ਕੀਤੇ ਗਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਲੁੱਟ ਦੀ ਇਹ ਪੂਰੀ ਘਟਨਾ ਉਸ ਥਾਂ ਲੱਗੇ ਸੀ. ਸੀ. ਟੀ. ਵੀ. CCTV ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਣ ਸਾਰ ਪੁਲਿਸ ਮੌਕੇ ਤੇ ਵਾਰਦਾਤ ਵਾਲੀ ਥਾਂ ਪਹੁੰਚ ਗਈ ਅਤੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇਸ ਘਟਨਾ ਦੇ ਬਾਰੇ ਵਿਚ ਪੀਡ਼ਤ ਕਾਰ ਸਵਾਰ ਗੌਰਵ ਪਾਲ ਨੇ ਦੱਸਿਆ ਕਿ ਉਹ ਅਤੇ ਉਸਦਾ ਦੋਸਤ ਹੁਸ਼ਿਆਰਪੁਰ ਵਿੱਚ ਟਰੈਕਟਰ ਏਜੰਸੀ ਵਿੱਚ ਸਵੇਰੇ ਤਕਰੀਬਨ ਛੇ ਵਜੇ ਆਪਣੀ ਸਵਿਫਟ ਡਿਜਾਇਰ ਕਾਰ ਉੱਤੇ ਸਵਾਰ ਹੋਕੇ ਕੰਮ ਉੱਤੇ ਜਾ ਰਹੇ ਸਨ। ਸੜਕ ਦੀ ਹਾਲਤ ਠੀਕ ਨਾ ਹੋਣ ਦੇ ਕਾਰਨ ਉਨ੍ਹਾਂ ਦੀ ਕਾਰ ਦੀ ਰਫਤਾਰ ਕਾਫੀ ਹੌਲੀ ਸੀ। ਇਸ ਦੌਰਾਨ ਅਚਾਨਕ ਇੱਕ ਮੋਟਰਸਾਇਕਲ ਸਵਾਰ ਨੇ ਉਨ੍ਹਾਂ ਦੀ ਕਾਰ ਦੇ ਮੂਹਰੇ ਆਪਣੇ ਮੋਟਰਸਾਇਕਲ ਨੂੰ ਖਡ਼ਾ ਕਰ ਦਿੱਤਾ ਅਤੇ ਨਾਲ ਹੀ ਇੱਕ ਦੂਜੀ ਕਾਰ ਵੀ ਨੇੜੇ ਆਕੇ ਖੜ੍ਹ ਗਈ।
ਅੱਗੇ ਉਨ੍ਹਾਂ ਨੇ ਦੱਸਿਆ ਕਿ ਮੋਟਰਸਾਇਕਲ ਸਵਾਰ ਅਤੇ ਦੂਜੀ ਕਾਰ ਦੇ ਵਿੱਚੋਂ ਕੁੱਝ ਨੌਜਵਾਨ ਉਤਰੇ ਜਿਨ੍ਹਾਂ ਵਲੋਂ ਹਵਾਈ ਫਾਇਰ ਕਰਦਿਆਂ ਹੋਇਆਂ ਉਨ੍ਹਾਂ ਨੂੰ ਕਾਰ ਵਿਚੋਂ ਉੱਤਰਨ ਲਈ ਕਿਹਾ ਗਿਆ। ਇਹ ਲੁਟੇਰੇ ਉਨ੍ਹਾਂ ਦੀ ਕਾਰ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਣ ਤੇ ਪਹੁੰਚੀ ਪੁਲਿਸ ਨੇ ਪੀਡ਼ਤ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਇਸ ਮਾਮਲੇ ਦੀ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਸੀ. ਸੀ. ਟੀ. ਵੀ. CCTV ਫੁਟੇਜ ਦੇ ਆਧਾਰ ਉੱਤੇ ਕੇਸ ਨੂੰ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਲੁਟੇਰਿਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਦੇਖੋ ਵੀਡੀਓ ਰਿਪੋਰਟ