ਪੰਜਾਬ ਰਾਜ ਦੇ ਜਿਲ੍ਹਾ ਜਲੰਧਰ ਦਾ ਭਾਗਰਵ ਕੈਂਪ ਏਰੀਆ ਵਾਰਦਾਤਾਂ ਦਾ ਗੜ ਬਣਦਾ ਜਾ ਰਿਹਾ ਹੈ। ਕਦੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਲੁੱਟਾਂ ਹੋ ਰਹੀਆਂ ਹਨ ਅਤੇ ਕਦੇ ਤੇਜਧਾਰ ਹਥਿਆਰ ਲੈ ਕੇ ਬਦਮਾਸ਼ ਘਰਾਂ ਵਿੱਚ ਵੜਕੇ ਲੋਕਾਂ ਨੂੰ ਕੁੱਟ ਰਹੇ ਹਨ। ਹੁਣ ਰਾਤ ਦੇ ਕਰਫਿਊ ਦੇ ਦੌਰਾਨ ਵੀ ਇੱਕ ਵੱਡੀ ਚੋਰੀ ਹੋ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ।
ਭਾਗਰਵ ਕੈਂਪ ਦੇ ਵਿੱਚ ਬਿੱਟੂ ਬੇਕਰੀ ਦੇ ਉਪਰ ਬਣੇ ਘਰ ਵਿਚੋਂ ਚੋਰ ਰਾਤ ਨੂੰ 7 ਲੱਖ ਰੁਪਏ ਅਤੇ 8 ਲੱਖ ਰੁਪਏ ਦੇ ਗਹਿਣਿਆਂ ਉੱਤੇ ਹੱਥ ਸਾਫ਼ ਕਰ ਗਏ। ਸਾਰੀ ਘਟਨਾ ਬੇਕਰੀ ਵਿੱਚ ਲੱਗੇ ਸੀਸੀਟੀਵੀ CCTV ਦੇ ਕੈਮਰਿਆਂ ਵਿੱਚ ਕੈਦ ਹੋ ਗਈ। ਚੋਰ ਰਾਤ ਨੂੰ ਤਕਰੀਬਨ ਡੇਢ ਦੋ ਵਜੇ ਬੇਕਰੀ ਦੇ ਉਪਰ ਬਣੇ ਘਰ ਦੇ ਪਿਛਲੇ ਦਰਵਾਜੇ ਤੋਂ ਅੰਦਰ ਬੜੇ ਸਨ। ਉਨ੍ਹਾਂ ਨੇ ਪਹਿਲਾਂ ਬੇਕਰੀ ਦੇ ਫਰਿੱਜਾਂ ਦੀ ਫਰੋਲੇ ਅਤੇ ਉਨ੍ਹਾਂ ਵਿਚੋਂ ਕੀਮਤੀ ਚਾਕਲੇਟ ਇੱਕ ਲਿਫਾਫੇ ਵਿੱਚ ਪਾਏ ।
ਉਸ ਤੋਂ ਬਾਅਦ ਘਰ ਦੇ ਕਮਰੇ ਵਿੱਚ ਗਏ। ਉੱਥੇ ਉਨ੍ਹਾਂ ਨੇ ਅਲਮਾਰੀਆਂ ਦੇ ਤਾਲੇ ਤੋੜ ਕੇ ਵਿਚ ਰੱਖਿਆ 7 ਲੱਖ ਨਗਦ ਅਤੇ ਕਰੀਬ 8 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਲਏ। ਇਨ੍ਹਾਂ ਚੋਰਾਂ ਦੀ ਗਿਣਤੀ ਦੋ ਦੱਸੀ ਜਾ ਰਹੀ ਹੈ। ਸੀਸੀਟੀਵੀ CCTV ਕੈਮਰੇ ਦੀ ਫੁਟੇਜ ਦੇਖਣ ਤੇ ਇੱਕ ਚੋਰ ਤਾਂ ਸਾਫ਼ ਨਜ਼ਰ ਆ ਰਿਹਾ ਹੈ ਜਦੋਂ ਕਿ ਇੱਕ ਹੋਰ ਨੂੰ ਉਹ ਇਸ਼ਾਰਾ ਕਰਦਾ ਨਜ਼ਰ ਆਉਂਦਾ ਹੈ। ਪੁਲਿਸ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਪੜਤਾਲ ਵਿੱਚ ਲੱਗ ਗਈ ਹੈ। ਪੁਲਿਸ ਵਲੋਂ ਮੌਕੇ ਤੇ ਫਿੰਗਰ ਪ੍ਰਿੰਟ ਏਕਸਪਰਟ ਦੀ ਟੀਮ ਨੂੰ ਵੀ ਸੱਦਿਆ ਗਿਆ ਹੈ ਤਾਂਕਿ ਫਿੰਗਰ ਪ੍ਰਿੰਟ ਨਾਲ ਚੋਰਾਂ ਦਾ ਪਤਾ ਲਾਇਆ ਜਾ ਸਕੇ।
ਦੱਸਿਆ ਜਾ ਰਿਹਾ ਹੈ ਕਿ ਕੁੱਝ ਮਹੀਨੀਆਂ ਦੇ ਵਿਚ ਹੀ ਭਾਗਰਵ ਕੈਂਪ ਵਿੱਚ ਚੋਰੀ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਇਹ ਸਭ ਵਾਰਦਾਤਾਂ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈਆਂ ਹਨ। ਪੁਲਿਸ ਫੁਟੇਜ ਲੈ ਕੇ ਵੀ ਗਈ ਸੀ ਲੇਕਿਨ ਹੁਣ ਤੱਕ ਇੱਕ ਵੀ ਵਾਰਦਾਤ ਟਰੇਸ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਭਾਗ੍ਰਵ ਕੈਂਪ ਵਿੱਚ ਹੀ ਪਿਛਲੇ ਮਹੀਨੇ ਚੋਰ ਦੋ ਦੁਕਾਨਾਂ ਦੇ ਤਾਲੇ ਤੋਡ਼ ਕੇ ਹਜਾਰਾਂ ਰੁਪਏ ਨਗਦ ਅਤੇ ਸਾਮਾਨ ਚੋਰੀ ਕਰਕੇ ਲੈ ਗਏ ਸਨ। ਭਾਗਰਵ ਕੈਂਪ ਦੀ ਹੀ ਇੱਕ ਟੀਚਰ ਦੇ ਘਰ ਵਿਚੋਂ ਚੋਰ ਦਿਨਦਿਹਾੜੇ ਤਾਲੇ ਤੋੜ ਕੇ ਨਗਦੀ ਅਤੇ ਗਹਿਣੇ ਚੋਰੀ ਕਰਕੇ ਲੈ ਗਏ ਸਨ। ਹੁਣ ਤੱਕ ਕਿਸੇ ਵੀ ਮਾਮਲੇ ਵਿੱਚ ਚੋਰ ਨਹੀਂ ਫੜੇ ਗਏ।