ਕਿਸਾਨ ਦੀ ਕਮਾਈ ਵੀ ਸੌਖੀ ਨਹੀਂ ਹੱਡ ਤੋੜਵੀਂ ਮਿਹਨਤ ਤੋਂ ਬਾਅਦ ਵੀ ਕਰਜੇ ਦੀ ਮਾਰ ਝੱਲ ਰਿਹਾ। ਉਤੋਂ ਕਈ ਵਾਰ ਕੁਦਰਤੀ ਮਾਰ ਵੀ ਝੱਲਣੀ ਪੈ ਜਾਂਦੀ ਹੈ। ਕਈ ਵਾਰ ਖੇਤੀਬਾੜੀ ਮਸ਼ੀਨਰੀ ਦੇ ਹਾਦਸਿਆਂ ਦੀ ਮਾਰ ਪੈ ਜਾਂਦੀ ਹੈ। ਜਿਵੇਂ ਹੁਣ ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਧਾਵੇ ਦੇ ਰਹਿਣ ਵਾਲੇ 2 ਨੌਜਵਾਨਾਂ ਦੀ ਗੰਨਿਆਂ ਦੇ ਨਾਲ ਭਰੀ ਹੋਈ ਟਰੈਕਟਰ ਟ੍ਰਾਲੀ ਦੇ ਪਲਟਣ ਕਰਕੇ ਮੌਕੇ ਉੱਤੇ ਹੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਇਆ ਹੈ। ਟਰਾਲੀ ਪਲਟਣ ਦੇ ਇਸ ਹਾਦਸੇ ਵਿੱਚ ਇੱਕ ਵਿਅਕਤੀ ਜਖ਼ਮੀ ਵੀ ਹੋ ਗਿਆ ਹੈ। ਇਸ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਦੇ ਮੈਂਬਰ ਸਰਵਣ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਦੇ ਕਿਸਾਨ ਸਰਦਾਰ ਸਿੰਘ ਦਾ ਪੁੱਤਰ ਇਕਬਾਲ ਸਿੰਘ ਬੀਤੀ ਰਾਤ ਨੂੰ ਤਕਰੀਬਨ 9 ਕੁ ਵਜੇ ਆਪਣੇ ਖੇਤਾਂ ਵਿੱਚ ਵਿੱਚੋਂ ਗੰਨਿਆਂ ਦੇ ਨਾਲ ਭਰੀ ਹੋਈ ਟ੍ਰਾਲੀ ਨੂੰ ਗੰਨਾ ਮਿੱਲ ਮੁਕੇਰੀਆਂ ਦੇ ਲਈ ਲੈ ਕੇ ਜਾ ਰਿਹਾ ਸੀ।
ਅੱਗੇ ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਧਨੋਆ ਪੱਤਣ ਦਾ ਪੁੱਲ ਪਾਰ ਕਰਕੇ ਗੰਨਾ ਮਿਲ ਮੁਕੇਰੀਆਂ ਦੇ ਵੱਲੋਂ ਪਿੰਡ ਦੇ ਵੱਲ ਗਏ ਤਾਂ ਟਰੈਕਟਰ ਟ੍ਰਾਲੀ ਬੇਕਾਬੂ ਹੋ ਜਾਣ ਦੇ ਕਾਰਨ ਖੇਤਾਂ ਦੇ ਵਿੱਚ ਪਲਟੀ ਖਾ ਗਏ। ਇਸ ਹਾਦਸੇ ਦੇ ਵਿੱਚ ਟਰੈਕਟਰ ਦੇ ਡਰਾਈਵਰ ਇਕਬਾਲ ਸਿੰਘ ਅਤੇ ਉਸ ਦੇ ਨਾਲ ਟਰੈਕਟਰ ਤੇ ਬੈਠੇ ਹੋਏ ਲੜਕੇ ਰਾਕੇਸ਼ ਕੁਮਾਰ ਪੁੱਤਰ ਸੇਵਾਰਾਮ ਅਤੇ ਬਿਕਰਮਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਧਾਵੇ ਟਰੈਕਟਰ ਡਰਾਈਵਰ ਸਮੇਤ ਤਿੰਨੇ ਹੀ ਨੌਜਵਾਨ ਗੰਨੇ ਦੀ ਭਰੀ ਹੋਈ ਟ੍ਰਾਲੀ ਦੇ ਹੇਠਾਂ ਆ ਗਏ।
ਇਸ ਹਾਦਸੇ ਦੇ ਦੌਰਾਨ ਟਰੈਕਟਰ ਡਰਾਈਵਰ ਇਕਬਾਲ ਸਿੰਘ ਅਤੇ ਰਾਕੇਸ਼ ਕੁਮਾਰ ਦੀ ਤਾਂ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਬਿਕਰਮਜੀਤ ਸਿੰਘ ਗੰਭੀਰ ਰੂਪ ਦੇ ਵਿਚ ਜਖ਼ਮੀ ਹੋ ਗਿਆ ਜਿਸ ਦਾ ਹੁਣ ਮੁਕੇਰੀਆਂ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਵਿਚ ਮ੍ਰਿਤਕ ਹੋਏ ਨੌਜਵਾਨਾਂ ਦਾ ਪਿੰਡ ਧਾਵੇ ਦੇ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ।
ਦੇਖੋ ਇਸ ਖ਼ਬਰ ਨਾਲ ਜੁੜੀ ਵੀਡੀਓ ਰਿਪੋਰਟ