ਆਖਿਰ ਪੇਸ਼ ਹੋਏ 20 ਸਾਲ ਦੇ ਨੌਜਵਾਨ ਨਿਖਲ ਦੇ ਕਾਤਲ, ਬੇਰਹਿਮੀ ਨਾਲ ਲਈ ਸੀ ਜਾਨ, ਹੁਣ ਖਾਣਗੇ ਜੇਲ੍ਹ ਦੀ ਹਵਾ

Punjab

ਪੰਜਾਬ ਵਿਚ ਜਿਲ੍ਹਾ ਪਟਿਆਲਾ ਦੇ ਥਾਣਾ ਅਰਬਨ ਅਸਟੇਟ ਇਲਾਕੇ ਵਿੱਚ ਆਉਂਦੀ ਬਾਜਵਾ ਕਲੋਨੀ ਵਿੱਚ ਬੀਤੇ ਐਤਵਾਰ ਜਗਤਾਰ ਨਗਰ ਵਾਸੀ ਨਿਖਲ ਗੋਗੀ ਉਮਰ 20 ਸਾਲ ਦਾ ਕਤਲ ਕਰਨ ਵਾਲੇ ਚਾਰ ਆਰੋਪੀਆਂ ਨੇ ਸਰੈਂਡਰ ਕਰ ਦਿੱਤਾ ਹੈ। ਸਰੈਂਡਰ ਕਰਨ ਵਾਲਿਆਂ ਵਿੱਚ ਅੰਕੁਸ਼ ਕੁਮਾਰ ਚੇਤਨ ਵਰਮਾ ਰਿਸ਼ੀ ਕੁਮਾਰ ਅਮਨ ਖੰਨਾ ਆਰੋਪੀ ਸ਼ਾਮਿਲ ਹਨ। ਜਿਨ੍ਹਾਂ ਨੂੰ ਸ਼ਨੀਵਾਰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ।

ਥਾਣਾ ਅਰਬਨ ਅਸਟੇਟ ਦੇ ਇੰਨਚਾਰਜ ਅਮ੍ਰਿਤਵੀਰ ਸਿੰਘ ਚਾਹਲ ਨੇ ਦੱਸਿਆ ਹੈ ਕਿ ਇਨ੍ਹਾਂ ਚਾਰਾਂ ਦੋਸ਼ੀਆਂ ਨੇ ਸਰੈਂਡਰ ਕੀਤਾ ਹੈ। ਹੁਣ ਰਿਮਾਂਡ ਦੇ ਦੌਰਾਨ ਫਰਾਰ ਦੋਸ਼ੀਆਂ ਦੇ ਨਾਮਾਂ ਨੂੰ ਕਲੀਅਰ ਕਰਕੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। ਘਟਨਾ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਮਾਮੇ ਸਰਵਨ ਨਿਵਾਸੀ ਜਗਤਾਰ ਨਗਰ ਦੀ ਸ਼ਿਕਾਇਤ ਤੇ ਅੰਕੁਸ਼ ਅਨੇਜਾ ਚੇਤਨ ਵਰਮਾ ਵਾਸੀ ਬਾਜਵਾ ਕਲੋਨੀ ਕੁਨਾਲ ਰਾਜਪੂਤ ਵਾਸੀ ਗੁਰਬਖਸ਼ ਕਲੋਨੀ ਅਤੇ ਅਮਨ ਖੰਨਾ ਵਾਸੀ ਗੁਰਬਖਸ਼ ਕਲੋਨੀ ਦੇ ਸਮੇਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।

ਇਸ ਘਟਨਾ ਵਿਚ ਮ੍ਰਿਤਕ ਨੌਜਵਾਨ ਨਿਖਲ ਆਪਣੇ ਮਾਮੇ ਦੇ ਕੋਲ ਰਹਿੰਦਾ ਸੀ ਅਤੇ ਕਾਰ ਖ੍ਰੀਦਣ ਅਤੇ ਵੇਚਣ ਦਾ ਕੰਮ ਕਰਦਾ ਸੀ। ਬੀਤੀ 9 ਜਨਵਰੀ ਨੂੰ ਉਹ ਦੁਪਹਿਰ ਵੇਲੇ ਆਪਣੇ ਦੋਸਤ ਵਿਵੇਕ ਅਤੇ ਮੁਨਾਰਕ ਦੇ ਨਾਲ ਬਾਜਵਾ ਕਲੋਨੀ ਗਲੀ ਨੰਬਰ ਇੱਕ ਵਿੱਚ ਖਡ਼ਾ ਸੀ। ਇੱਥੇ ਦੋਸ਼ੀ ਪਹੁੰਚੇ ਅਤੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ। ਆਰੋਪੀ ਚੇਤਨ ਨੇ ਬੇਸਬਾਲ ਨਾਲ ਮੁਨਾਰਕ ਉੱਤੇ ਵਾਰ ਕੀਤਾ ਤਾਂ ਉਹ ਹੇਠਾਂ ਡਿੱਗ ਗਿਆ। ਜਿਸ ਤੋਂ ਬਾਅਦ ਅਮਨ ਖੰਨਾ ਨੇ ਵਿਵੇਕ ਨੂੰ ਫੜਨ ਦੇ ਬਾਅਦ ਉਸ ਉੱਤੇ ਅੰਕੁਸ਼ ਨੇ ਕੈਂਚੀ ਦੇ ਵਾਰ ਕਰਨੇ ਸ਼ੁਰੂ ਕਰ ਦਿੱਤੇ।

ਚੇਤਨ ਵਰਮਾ ਨੇ ਉਸ ਦੀਆਂ ਲੱਤਾਂ ਉੱਤੇ ਬੇਸਬਾਲ ਨਾਲ ਵਾਰ ਕਰਕੇ ਲੱਤਾਂ ਨੂੰ ਤੋਡ਼ਨ ਦੀ ਕੋਸ਼ਿਸ਼ ਕੀਤੀ। ਆਰੋਪੀ ਕੁਨਾਲ ਨੇ ਨਿਖਲ ਗੋਗੀ ਨੂੰ ਫੜਨ ਤੋਂ ਬਾਅਦ ਬੇਸਬਾਲ ਨਾਲ ਹਮਲਾ ਕਰ ਦਿੱਤਾ ਅਤੇ ਅੰਕੁਸ਼ ਅਨੇਜਾ ਨੇ ਕੈਂਚੀ ਨਾਲ ਤਾਬੜਤੋੜ ਵਾਰ ਕਰ ਦਿੱਤੇ। ਇਸ ਲੜਾਈ ਦੌਰਾਨ ਪੈਂਦਾ ਰੌਲਾ ਸੁਣਨ ਤੋਂ ਬਾਅਦ ਲੋਕ ਇਕੱਠੇ ਹੋਏ ਤਾਂ ਆਰੋਪੀ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ। ਰਾਜਿੰਦਰਾ ਹਸਪਤਾਲ ਲੈ ਕੇ ਜਾਣ ਤੇ ਡਾਕਟਰਾਂ ਨੇ ਨਿਖਲ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਵਿਵੇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਹਮਲੇ ਦੀ ਵਜ੍ਹਾ ਪੁਰਾਣੀ ਰੰਜਸ਼ ਅਤੇ ਖਹਿਬਾਜ਼ੀ ਦੱਸੀ ਗਈ ਹੈ।

ਦੇਖੋ ਵੀਡੀਓ ਰਿਪੋਰਟ

Leave a Reply

Your email address will not be published. Required fields are marked *