ਸੰਯੁਕਤ ਅਰਬ ਅਮੀਰਾਤ UAE ਦੀ ਰਾਜਧਾਨੀ ਅਬੂ ਧਾਬੀ ਦੇ ਏਅਰਪੋਰਟ ਉੱਤੇ ਹੋਏ ਡਰੋਨ ਹਮਲੇ ਵਿੱਚ ਮਾਰੇ ਗਏ ਦੋ ਭਾਰਤੀਆਂ ਦੇ ਮ੍ਰਿਤਕ ਸਰੀਰ ਸ਼ੁੱਕਰਵਾਰ ਨੂੰ ਅਮ੍ਰਿਤਸਰ ਪਹੁੰਚ ਗਏ। ਦੋਨਾਂ ਦੀ ਪਹਿਚਾਣ ਅਮ੍ਰਿਤਸਰ ਦੇ ਬਾਬੇ ਬਕਾਲਾ ਸਾਹਿਬ ਦੇ ਪਿੰਡ ਮਹਸਾਮਪੁਰ ਖੁਰਦ ਵਾਸੀ ਹਰਦੀਪ ਸਿੰਘ ਅਤੇ ਮੋਗੇ ਦੇ ਬਾਘਾਪੁਰਾਣਾ ਦੇ ਪਿੰਡ ਨਾਥੋਕੇ ਵਾਸੀ ਹਰਦੇਵ ਸਿੰਘ ਦੇ ਰੂਪ ਵਿੱਚ ਹੋਈ ਹੈ। ਦੋਵਾਂ ਦੇ ਮ੍ਰਿਤਕ ਸਰੀਰਾਂ ਨੂੰ ਸਨਮਾਨ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੋਸਟ ਦੇ ਹੇਠਾਂ ਜਾ ਕੇ ਦੇਖੋ ਵੀਡੀਓ ਰਿਪੋਰਟ
ਦੁਖਭਰੀ ਖ਼ਬਰ ਸੰਯੁਕਤ ਅਰਬ ਅਮੀਰਾਤ (UAE) ਦੀ ਰਾਜਧਾਨੀ ਅਬੂ ਧਾਬੀ ਦੇ ਏਅਰਪੋਰਟ ਤੇ ਬੀਤੇ ਸੋਮਵਾਰ ਡਰੋਨ ਦੇ ਨਾਲ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਇੱਕ ਪਾਕਿਸਤਾਨੀ ਅਤੇ ਦੋ ਭਾਰਤੀਆਂ ਦੀ ਮੌਤ ਹੋ ਗਈ ਸੀ। ਇਹ ਵਿਸਫੋਟ ਪੈਟਰੋਲ ਟੈਂਕਰਾਂ ਉੱਤੇ ਕੀਤਾ ਗਿਆ ਸੀ। ਜਿਸ ਨੂੰ ਮਰਨ ਵਾਲੇ ਤਿੰਨ ਨੌਜਵਾਨ ਚਲਾ ਰਹੇ ਸਨ। ਹਰਦੀਪ ਦੇ ਮ੍ਰਿਤਕ ਸਰੀਰ ਨੂੰ ਲੈਣ ਲਈ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਏਅਰਪੋਰਟ ਉੱਤੇ ਪਹੁੰਚਿਆ। ਜਦੋਂ ਕਿ ਹਰਦੇਵ ਸਿੰਘ ਦਾ ਭਰਾ ਸੁਖਦੇਵ ਸਿੰਘ ਹਰਦੇਵ ਸਿੰਘ ਦੇ ਮ੍ਰਿਤਕ ਸਰੀਰ ਨੂੰ ਆਪ ਲੈ ਕੇ ਅਮ੍ਰਿਤਸਰ ਏਅਰਪੋਰਟ ਪਹੁੰਚਿਆ। ਇਸ ਤੋਂ ਇਲਾਵਾ ਮੋਗਾ ਡੀਸੀ ਆਫਿਸ ਅਧਿਕਾਰੀ ਅਤੇ ਅੰਮ੍ਰਿਤਸਰ ਡੀ ਐਸ ਪੀ DSP ਬਾਬਾ ਬਕਾਲਾ ਹਰਕਿਸ਼ਨ ਸਿੰਘ ਵੀ ਦੋਵਾਂ ਲਾਸ਼ਾਂ ਨੂੰ ਰਿਸੀਵ ਕਰਨ ਦੇ ਲਈ ਪਹੁੰਚੇ ਸਨ। ਏਅਰਪੋਰਟ ਉੱਤੇ ਦੋਵਾਂ ਲਾਸ਼ਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਲਾਸ਼ਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ।
ਹਰਦੇਵ ਸਿੰਘ 18 ਸਾਲ ਦਾ ਸੀ ਜਦੋਂ ਦੁਬਈ ਪੈਸੇ ਕਮਾਉਣ ਦੇ ਲਈ ਗਿਆ ਸੀ
ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਹਰਦੇਵ ਸਿੰਘ ਦੇ ਭਰਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ 18 ਸਾਲ ਦਾ ਸੀ। ਜਦੋਂ ਦੁਬਈ ਪੈਸੇ ਕਮਾਉਣ ਲਈ ਗਿਆ। ਸਭ ਠੀਕ ਠਾਕ ਸੀ। ਇਨ੍ਹੇ ਸਾਲਾਂ ਵਿਚ ਕੋਈ ਮੁਸ਼ਕਿਲ ਨਹੀਂ ਹੋਈ। ਲੇਕਿਨ ਆਚਾਨਕ ਹੀ ਇਸ ਹਾਦਸੇ ਨੇ ਉਨ੍ਹਾਂ ਦੇ ਭਰਾ ਦੀ ਜਾਨ ਲੈ ਲਈ। ਹਰਦੇਵ ਸਿੰਘ ਵਿਆਹਿਆ ਹੋਇਆ ਹੈ ਅਤੇ ਉਸ ਦਾ ਇੱਕ 4 ਸਾਲ ਦਾ ਬੱਚਾ ਹੈ। ਉਨ੍ਹਾਂ ਦਾ ਪੂਰਾ ਪਰਿਵਾਰ ਨਾਥੋਕੇ ਪਿੰਡ ਵਿੱਚ ਹੀ ਰਹਿੰਦਾ ਹੈ ।
ਚਾਰ ਮਹੀਨੇ ਪਹਿਲਾਂ ਹੋਇਆ ਸੀ ਹਰਦੀਪ ਦਾ ਵਿਆਹ
ਇਸ ਹਮਲੇ ਵਿਚ ਦੂਜੇ ਮ੍ਰਿਤਕ ਨੌਜਵਾਨ ਹਰਦੀਪ ਸਿੰਘ ਦੇ ਭਰਾ ਰਾਜਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ 26 ਸਾਲ ਦੀ ਸੀ। ਅਜੇ 8 ਮਹੀਨੇ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਹਰਦੀਪ ਸਿੰਘ ਦੀ ਪਤਨੀ ਕੈਨੇਡਾ ਚੱਲੀ ਗਈ ਅਤੇ ਉਹ ਆਪ ਯੂਏਈ UAE ਚਲਿਆ ਗਿਆ ਸੀ। ਯੂਏਈ ਵਿੱਚ ਉਹ ਤੇਲ ਵਾਲਾ ਟੈਂਕਰ ਚਲਾਉਂਦਾ ਸੀ। ਹਰਦੀਪ ਸਿੰਘ ਦੀ ਮੌਤ ਦੀ ਖਬਰ ਤੋਂ ਬਾਅਦ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਚਰਣਜੀਤ ਕੌਰ ਘਰ ਉੱਤੇ ਇਕੱਲੇ ਰਹਿ ਗਏ ਹਨ।
ਦੇਖੋ ਵੀਡੀਓ ਰਿਪੋਰਟ