ਸੰਘ ਲੋਕ ਸੇਵਾ ਕਮਿਸ਼ਨ ਦੀ ਸਿਵਲ ਸੇਵਾ ਪ੍ਰੀਖਿਆ ਨੂੰ ਸਭ ਤੋਂ ਔਖੇ ਇਮਤਿਹਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਇਸ ਵਿੱਚ ਕਾਮਯਾਬੀ ਹਾਸਲ ਕਰਨ ਦੇ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਬਹੁਤ ਸਾਰੇ ਵਿਦਿਆਰਥੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਇਸ ਪ੍ਰੀਖਿਆ ਨੂੰ ਪਾਸ ਕਰਨ ਵਿੱਚ ਸਫਲ ਹੁੰਦੇ ਹਨ। ਇਹੋ ਜਿਹੀ ਹੀ ਇੱਕ ਕਹਾਣੀ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਇੱਕ ਛੋਟੇ ਜਿਹੇ ਪਿੰਡ ਠੱਠਲ ਵਿਚ ਰਹਿਣ ਵਾਲੀ ਸ਼ਾਲਿਨੀ ਅਗਨੀਹੋਤਰੀ ਦੀ ਹੈ। ਜਿਸ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੱਸੇ ਤੋਂ ਬਿਨਾਂ UPSC ਪ੍ਰੀਖਿਆ ਦੀ ਤਿਆਰੀ ਕੀਤੀ ਅਤੇ ਉਹ ਪਹਿਲੀ ਕੋਸ਼ਿਸ਼ ਵਿੱਚ ਹੀ IPS ਅਫਸਰ ਬਣ ਗਈ।
ਮਾਂ ਦੀ ਬੇਇੱਜ਼ਤੀ ਨੇ ਸ਼ਾਲਿਨੀ ਦੀ ਜ਼ਿੰਦਗੀ ਬਦਲ ਦਿੱਤੀ
ਇਕ ਵਾਰ ਸ਼ਾਲਿਨੀ ਅਗਨੀਹੋਤਰੀ ਬਚਪਨ ਦੇ ਵਿੱਚ ਆਪਣੀ ਮਾਂ ਨਾਲ ਬੱਸ ਵਿੱਚ ਸਫ਼ਰ ਕਰ ਰਹੀ ਸੀ। ਇਸੇ ਦੌਰਾਨ ਇਕ ਵਿਅਕਤੀ ਨੇ ਮਾਂ ਦੀ ਸੀਟ ਦੇ ਪਿੱਛੇ ਹੱਥ ਲਗਾ ਲਿਆ ਸੀ। ਜਿਸ ਕਾਰਨ ਉਸ ਤੋਂ ਠੀਕ ਤਰ੍ਹਾਂ ਬੈਠਿਆ ਨਹੀਂ ਜਾ ਰਿਹਾ ਸੀ। ਉਸ ਨੇ ਵਿਅਕਤੀ ਨੂੰ ਕਈ ਵਾਰ ਹੱਥ ਹਟਾਉਣ ਦੇ ਲਈ ਕਿਹਾ ਪਰ ਉਸ ਨੇ ਕੋਈ ਗੱਲ ਨਹੀਂ ਸੁਣੀ। ਕਈ ਵਾਰ ਕਹਿਣ ਤੋਂ ਬਾਅਦ ਉਹ ਵਿਅਕਤੀ ਗੁੱਸੇ ਵਿਚ ਆ ਗਿਆ ਅਤੇ ਕਿਹਾ ਤੁਸੀਂ ਇਥੇ ਡੀਸੀ ਲੱਗੇ ਹੋ ਜੋ ਤੁਹਾਡੀ ਗੱਲ ਮੰਨੀ ਜਾਵੇ। ਇੱਥੋਂ ਹੀ ਸ਼ਾਲਿਨੀ ਨੇ ਫੈਸਲਾ ਕੀਤਾ ਕਿ ਉਹ ਵੀ ਵੱਡੀ ਹੋ ਕੇ ਇਕ ਅਫਸਰ ਬਣੇਗੀ।
10 ਵਿੱਚੋਂ 92% 12 ਵਿੱਚ ਆਏ ਸਿਰਫ 77% ਨੰਬਰ
ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਮੈਂ 10ਵੀਂ ਦੀ ਪ੍ਰੀਖਿਆ ਵਿਚ 92 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ। ਪਰ 12ਵੀਂ ਵਿਚ ਸਿਰਫ 77 ਫੀਸਦੀ ਅੰਕ ਹੀ ਆਏ ਹਨ। ਇਸ ਦੇ ਬਾਵਜੂਦ ਮੇਰੇ ਮਾਤਾ ਪਿਤਾ ਨੇ ਮੇਰੇ ਨਾਲ ਉਤੇ ਵਿਸ਼ਵਾਸ ਜਤਾਇਆ ਅਤੇ ਮੈਨੂੰ ਪੜ੍ਹਾਈ ਕਰਨ ਦੇ ਲਈ ਪ੍ਰੇਰਿਤ ਕੀਤਾ।
ਸ਼ਾਲਿਨੀ ਅਗਨੀਹੋਤਰੀ ਨੇ ਆਪਣੀ ਗ੍ਰੈਜੂਏਸ਼ਨ ਐਗਰੀਕਲਚਰ ਵਿੱਚ ਕੀਤੀ ਹੈ
ਡੀਐਨਏ ਦੀ ਰਿਪੋਰਟ ਦੇ ਅਨੁਸਾਰ ਸ਼ਾਲਿਨੀ ਅਗਨੀਹੋਤਰੀ ਨੇ ਧਰਮਸ਼ਾਲਾ ਦੇ ਡੀਏਵੀ ਸਕੂਲ ਵਿਚੋਂ 12ਵੀਂ ਪਾਸ ਕਰਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਖੇਤੀਬਾੜੀ ਯੂਨੀਵਰਸਿਟੀ ਪਾਲਮਪੁਰ ਤੋਂ ਖੇਤੀਬਾੜੀ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਸ਼ਾਲਿਨੀ ਨੇ ਗ੍ਰੈਜੂਏਸ਼ਨ ਕੀਤੀ
UPSC ਦੀ ਤਿਆਰੀ ਪਰਿਵਾਰ ਵਾਲਿਆਂ ਨੂੰ ਦੱਸੇ ਬਿਨਾਂ ਸ਼ੁਰੂ ਕੀਤੀ
ਕਾਲਜ ਤੋਂ ਬਾਅਦ ਸ਼ਾਲਿਨੀ ਅਗਨੀਹੋਤਰੀ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਦੀ ਤਿਆਰੀ ਕਰਦੀ ਸੀ। ਉਸ ਨੇ ਇਸ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਨਹੀਂ ਦੱਸਿਆ ਸੀ। ਸ਼ਾਲਿਨੀ ਅਗਨੀਹੋਤਰੀ ਨੇ ਮਹਿਸੂਸ ਕੀਤਾ ਕਿ ਇਹ ਐਨਾ ਔਖਾ ਇਮਤਿਹਾਨ ਹੈ ਕਿ ਜੇਕਰ ਇਹ ਪਾਸ ਨਾ ਹੋਇਆ ਤਾਂ ਪਰਿਵਾਰਕ ਮੈਂਬਰਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਉਸ ਵਲੋਂ ਨਾ ਤਾਂ ਕੋਚਿੰਗ ਲਈ ਗਈ ਅਤੇ ਨਾ ਹੀ UPSC ਪ੍ਰੀਖਿਆ ਦੀ ਤਿਆਰੀ ਦੇ ਲਈ ਉਹ ਕਿਸੇ ਵੱਡੇ ਸ਼ਹਿਰ ਵਿੱਚ ਗਈ।
ਪਹਿਲੀ ਕੋਸ਼ਿਸ਼ ਦੇ ਵਿੱਚ ਹੀ ਆਈਪੀਐਸ ਅਫਸਰ ਬਣੀ
ਮਈ 2011 ਵਿੱਚ ਸ਼ਾਲਿਨੀ ਅਗਨੀਹੋਤਰੀ ਵਲੋਂ ਯੂਪੀਐਸਸੀ ਦੀ ਪ੍ਰੀਖਿਆ ਦਿੱਤੀ ਗਈ ਸੀ ਅਤੇ 2012 ਵਿੱਚ ਇੰਟਰਵਿਊ ਦਾ ਨਤੀਜਾ ਵੀ ਆ ਗਿਆ ਸੀ। ਸ਼ਾਲਿਨੀ ਨੇ ਆਲ ਇੰਡੀਆ ਦੇ ਵਿੱਚ 285ਵਾਂ ਰੈਂਕ ਪ੍ਰਾਪਤ ਕੀਤਾ ਅਤੇ ਉਸ ਨੇ ਭਾਰਤੀ ਪੁਲਿਸ ਸੇਵਾ IPS ਨੂੰ ਚੁਣਿਆ।
ਬੱਸ ਕੰਡਕਟਰ ਸਨ ਸ਼ਾਲਿਨੀ ਦੇ ਪਿਤਾ
ਸ਼ਾਲਿਨੀ ਅਗਨੀਹੋਤਰੀ ਦੇ ਪਿਤਾ ਜੀ ਰਮੇਸ਼ ਅਗਨੀਹੋਤਰੀ ਇੱਕ ਬੱਸ ਕੰਡਕਟਰ ਸਨ। ਪਰ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸ਼ਾਲਿਨੀ ਅਗਨੀਹੋਤਰੀ ਦੀ ਵੱਡੀ ਭੈਣ ਡਾਕਟਰ ਹੈ ਅਤੇ ਭਰਾ ਨੇ ਐਨਡੀਏ ਪਾਸ ਕੀਤੀ ਹੈ ਅਤੇ ਹੁਣ ਫੌਜ ਵਿੱਚ ਹੈ।
ਸ਼ਾਲਿਨੀ ਅਗਨੀਹੋਤਰੀ ਦੇ ਨਾਮ ਤੇ ਕੰਬਦੇ ਨੇ ਅਪਰਾਧੀ
ਆਪਣੀ ਸਿਖਲਾਈ ਨੂੰ ਪੂਰਾ ਕਰਨ ਤੋਂ ਬਾਅਦ, ਸ਼ਾਲਿਨੀ ਅਗਨੀਹੋਤਰੀ ਦੀ ਪਹਿਲੀ ਪੋਸਟਿੰਗ ਹਿਮਾਚਲ ਪ੍ਰਦੇਸ਼ ਵਿੱਚ ਹੋਈ ਅਤੇ ਉਸ ਨੇ ਕੁੱਲੂ ਵਿੱਚ ਪੁਲਿਸ ਸੁਪਰਡੈਂਟ ਦੇ ਅਹੁਦੇ ਨੂੰ ਸੰਭਾਲ ਲਿਆ। ਇਸ ਤੋਂ ਬਾਅਦ ਉਸ ਨੇ ਨਸ਼ੇ ਦੇ ਸੌਦਾਗਰਾਂ ਵਿਰੁੱਧ ਵੱਡੀ ਮੁਹਿੰਮ ਨੂੰ ਸ਼ੁਰੂ ਕੀਤਾ ਅਤੇ ਕਈ ਵੱਡਿਆਂ ਅਪਰਾਧੀਆਂ ਨੂੰ ਜੇਲ੍ਹ ਵਿੱਚ ਭੇਜਿਆ। ਸ਼ਾਲਿਨੀ ਅਗਨੀਹੋਤਰੀ ਨੂੰ ਦਲੇਰ ਅਤੇ ਨਿਡਰ ਪੁਲਿਸ ਵਾਲਿਆਂ ਦੇ ਵਿੱਚ ਗਿਣਿਆ ਜਾਂਦਾ ਹੈ।