ਪੰਜਾਬ ਵਿਚ ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਪੈਂਦੇ ਪਿੰਡ ਜੰਡ ਵਿਚ ਇਕ ਗਰੀਬ ਪਰਿਵਾਰ ਦੇ ਘਰ ਨੂੰ ਅੱਗ ਨੇ ਉਸ ਸਮੇਂ ਆਪਣੀ ਲਪੇਟ ਵਿਚ ਲੈ ਲਿਆ ਜਦੋਂ ਘਰ ਦਾ ਮੁਖੀ ਮਿਹਨਤ ਮਜ਼ਦੂਰੀ ਕਰਨ ਕਰਨ ਦੇ ਲਈ ਘਰੋਂ ਬਾਹਰ ਗਿਆ ਹੋਇਆ ਸੀ। ਉਦੋਂ ਘਰ ਵਿਚ ਮੌਜੂਦ ਛੋਟੇ ਬੱਚਿਆਂ ਨੇ ਗੈਸ ਸਿਲੰਡਰ ਤੇ ਚਾਹ ਬਣਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਨੇੜੇ ਪਏ ਕੁਝ ਕੱਪੜਿਆਂ ਨੂੰ ਅਚਾਨਕ ਹੀ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਘਰ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਪਰਿਵਾਰ ਦੀ ਮੁੱਖ ਮੈਂਬਰ ਗੁਰਜੀਤ ਕੌਰ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਉਹ ਘਰੋਂ ਮਿਹਨਤ ਮਜ਼ਦੂਰੀ ਕਰਨ ਲਈ ਨਿਕਲੀ ਸੀ ਅਤੇ ਮੀਂਹ ਪੈਣ ਕਾਰਨ ਉਹ ਆਪਣੇ ਛੋਟੇ ਬੱਚਿਆਂ ਨੂੰ ਘਰ ਵਿਚ ਛੱਡ ਗਈ ਅਤੇ ਬੱਚੇ ਗੈਸ ਸਿਲੰਡਰ ਖੁਲਾ ਛੱਡ ਕੇ ਚਲੇ ਗਏ। ਜਿਹੜਾ ਕਿ ਘਰ ਵਿੱਚ ਪਿਆ ਸੀ ਜਦੋਂ ਮੈਂ ਚਾਹ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਕੱਪੜਿਆਂ ਨੂੰ ਅੱਗ ਲੱਗ ਗਈ ਜਿਸ ਕਾਰਨ ਸਾਰਾ ਘਰ ਸੜ ਕੇ ਸੁਆਹ ਹੋ ਗਿਆ।
ਇਸ ਪੀੜਤ ਮਹਿਲਾ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ ਨੇ ਬੜੀ ਮੁਸ਼ੱਕਤ ਦੇ ਨਾਲ ਉਸ ਦੇ ਬੱਚਿਆਂ ਦੀ ਜਾਨ ਨੂੰ ਬਚਾਇਆ। ਘਰ ਦੇ ਵਿੱਚ ਪਈਆਂ ਰਜਾਈਆਂ ਖੇਸੀਆਂ ਸਭ ਸੜ ਕੇ ਸੁਆਹ ਹੋ ਗਈਆਂ। ਘਰ ਵਿੱਚ ਕੋਈ ਕੱਪੜਾ ਵੀ ਨਹੀਂ ਬਚਿਆ ਅਤੇ ਉਨ੍ਹਾਂ ਨੇ ਕੁਝ ਮਿਹਨਤ ਮਜ਼ਦੂਰੀ ਕਰਕੇ 5 ਤੋਂ 7 ਹਜ਼ਾਰ ਰੁਪਏ ਜੋ ਅਲਮਾਰੀ ਦੇ ਉੱਪਰ ਪਏ ਸਨ ਉਹ ਵੀ ਇਸ ਹਾਦਸੇ ਵਿਚ ਸੜ ਕੇ ਸੁਆਹ ਹੋ ਗਏ।
ਇਸ ਹਾਦਸੇ ਸਬੰਧੀ ਇਕੱਠੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਬਹੁਤ ਹੀ ਗਰੀਬ ਪਰਿਵਾਰ ਹੈ ਅਤੇ ਪਰਿਵਾਰ ਦੇ 6 ਤੋਂ 7 ਮੈਂਬਰ ਇੱਕੋ ਹੀ ਕਮਰੇ ਦੇ ਵਿਚ ਰਹਿੰਦੇ ਹਨ। ਇਸ ਤਰ੍ਹਾਂ ਦੇ ਘਰ ਵਿਚ ਅੱਗ ਲੱਗਣ ਕਾਰਨ ਪਹਿਲਾਂ ਤਾਂ ਉਨ੍ਹਾਂ ਦੇ ਸਿਰ ਦੇ ਉੱਪਰ ਕੋਈ ਛੱਤ ਨਹੀਂ ਸੀ ਅਤੇ ਹੁਣ ਉਨ੍ਹਾਂ ਦੇ ਪਹਿਨਣ ਲਈ ਕੋਈ ਵੀ ਕਪੜਾ ਨਹੀਂ ਬਚਿਆ। ਪਿੰਡ ਵਾਸੀਆਂ ਵਲੋਂ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਪਰਿਵਾਰ ਇਸ ਸਮੇਂ ਪੈ ਰਹੀ ਇਸ ਕੜਾਕੇ ਦੀ ਠੰਢ ਵਿੱਚ ਸ਼ਾਂਤੀ ਨਾਲ ਆਪਣੇ ਜੀਵਨ ਦਾ ਗੁਜ਼ਾਰਾ ਕਰ ਸਕਣ।