ਰਾਜ ਮਿਸਤਰੀ ਦਾ ਕੰਮ ਕਰਨ ਵਾਲੀ ਕੁੜੀ ਬਣੀ, ਬ੍ਰਾਂਡ ਅੰਬੈਸਡਰ ਲੋਕਾਂ ਨੇ ਬਹੁਤ ਮਜ਼ਾਕ ਉਡਾਇਆ, ਪਰ ਉਸ ਨੇ ਹਾਰ ਨਹੀਂ ਮੰਨੀ

Punjab

ਇਹ ਖ਼ਬਰ ਸਮੁੰਦਰੋਂ ਪਾਰ ਦੀ ਹੈ। ਕੀ ਤੁਸੀਂ ਕਦੇ ਕਿਸੇ ਔਰਤ ਨੂੰ ਰਾਜ ਮਿਸ਼ਰੀ ਦਾ ਕੰਮ ਕਰਦਿਆਂ ਦੇਖਿਆ ਹੈ ? ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਕਿਹੋ ਜਿਹਾ ਸਵਾਲ ਕੀਤਾ ਹੈ। ਇੱਕ ਔਰਤ ਰਾਜ ਮਿਸਤਰੀ ਦਾ ਕੰਮ ਕਿਵੇਂ ਕਰ ਸਕਦੀ ਹੈ। ਅਸਲ ਵਿਚ ਇਹ ਸਵਾਲ ਤੁਹਾਨੂੰ ਇਸ ਲਈ ਪੁੱਛਿਆ ਗਿਆ ਸੀ ਕਿਉਂਕਿ ਅੱਜ ਅਸੀਂ ਤੁਹਾਨੂੰ ਜਿਸ ਔਰਤ ਦੀ ਕਹਾਣੀ ਨੂੰ ਦੱਸਣ ਜਾ ਰਹੇ ਹਾਂ ਉਹ ਔਰਤ ਬ੍ਰਿਟੇਨ ਦੀ ਇਕਲੌਤੀ ਔਰਤ ਹੈ ਜੋ ਆਪਣੇ ਦੇਸ਼ ਵਿੱਚ ਇੱਟਾਂ ਬਣਾਉਣ ਅਤੇ ਰਾਜ ਮਿਸਤਰੀ ਦੇ ਕੰਮ ਨੂੰ ਕਰਦੀ ਹੈ। ਸਿਰਫ਼ ਇੰਨਾ ਹੀ ਨਹੀਂ ਅੱਜ ਉਹ ਆਪਣੇ ਇਸ ਕੰਮ ਦੇ ਦਮ ਉਤੇ ਸੋਸ਼ਲ ਮੀਡੀਆ ਸਟਾਰ ਦਾ ਰੁਤਬਾ ਹਾਸਲ ਕਰ ਚੁੱਕੀ ਹੈ।

ਅਨੇਕਾਂ ਹੀ ਆਲੋਚਨਾਵਾਂ ਦੇ ਬਾਅਦ ਵੀ ਨਹੀਂ ਮੰਨੀ ਹਾਰ

ਇਸ ਔਰਤ ਨੇ ਜਦੋਂ ਸ਼ੁਰੂ ਵਿਚ ਰਾਜ ਮਿਸਤਰੀ ਦਾ ਕੰਮ ਕਰਦਿਆਂ ਹੋਇਆਂ ਆਪਣੀਆਂ ਕੁਝ ਵੀਡੀਓ ਅਤੇ ਤਸਵੀਰਾਂ ਨੂੰ ਸੋਸ਼ਲ ਮੀਡੀਆ ਉਪਰ ਸ਼ੇਅਰ ਕੀਤਾ ਸੀ ਤਾਂ ਉਸ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਟ੍ਰੋਲਰਜ਼ ਨੇ ਡਾਰਸੀ ਰਿਚਰਡਸ Darcie richards ਨਾਮ ਦੀ ਇਸ ਔਰਤ ਨੂੰ ਬਦਸੂਰਤ ਅਤੇ ਬਦਸੂਰਤ ਕਿਹਾ ਸੀ। ਇਹ ਟਰੋਲਰ ਇੱਥੇ ਹੀ ਨਹੀਂ ਰੁਕੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣਾ ਕੰਮ ਬਹੁਤ ਹੌਲੀ-ਹੌਲੀ ਕਰਦੀ ਹੈ। ਪ੍ਰੰਤੂ ਡਾਰਸੀ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਇਨ੍ਹਾਂ ਟ੍ਰੋਲਰਾਂ ਨੂੰ ਆਪਣੇ ਵਲੋਂ ਬਹੁਤ ਹੀ ਨਿਮਰਤਾ ਨਾਲ ਜਵਾਬ ਦਿੰਦੀ ਰਹੀ। ਆਪਣੀ ਯੋਗਤਾ ਤੇ ਸਵਾਲ ਉਠਾਉਣ ਵਾਲਿਆਂ ਟ੍ਰੋਲਰਾਂ ਦਾ ਜਵਾਬ ਦਿੰਦੇ ਹੋਏ, ਉਸ ਨੇ ਲਿਖਿਆ ਸੀ।

ਹਰ ਕੰਮ ਨੂੰ ਔਰਤਾਂ ਕਰ ਸਕਦੀਆਂ ਹਨ । ਇੱਥੋਂ ਤੱਕ ਕਿ ਔਰਤਾਂ ਉਸਾਰੀ ਦਾ ਕੰਮ ਵੀ ਕਰ ਸਕਦੀਆਂ ਹਨ। ਇਕ ਹੋਰ ਯੂਜ਼ਰ ਨੇ ਉਸ ਦੀ ਵੀਡੀਓ ਉਪਰ ਕਮੈਂਟ ਕਰਦੇ ਹੋਏ ਲਿਖਿਆ ਇਹ ਸਭ ਤਾਂ ਅਚੰਭੇ ਵਾਲੀ ਗੱਲ ਹੈ। ਮੈਂ ਅੱਜ ਤੱਕ ਕਿਸੇ ਵੀ ਔਰਤ ਨੂੰ ਅਜਿਹਾ ਕਰਦਿਆਂ ਨਹੀਂ ਦੇਖਿਆ। ਡਾਰਸੀ Darcie ਵਲੋਂ ਇਨ੍ਹਾਂ ਸਾਰੀਆਂ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਅਤੇ ਆਪਣੇ ਕੰਮ ਨੂੰ ਸਮਾਪਤ ਕਰ ਦਿੱਤਾ। ਇੰਨਾ ਹੀ ਨਹੀਂ ਉਸ ਵਲੋਂ ਬ੍ਰਿਟੇਨ ਦੀਆਂ ਹੋਰ ਔਰਤਾਂ ਨੂੰ ਵੀ ਰਾਜ ਮਿਸਤਰੀ ਦੇ ਕੰਮ ਵਿਚ ਹੱਥ ਅਜ਼ਮਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ।

Darcie ਨੂੰ ਸਕ੍ਰਫਸ ਵਰਕਵੇਅਰ scuffs workwear ਦਾ ਬ੍ਰਾਂਡ ਅੰਬੈਸਡਰ ਬਣਾਇਆ

ਇੰਗਲੈਂਡ ਦੇ ਓਲਡ ਬਕਨਹੈਮ ਦੀ ਰਹਿਣ ਵਾਲੀ ਡਾਰਸੀ ਰਿਚਰਡਸ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਕਰਦੀ ਆ ਰਹੀ ਹੈ ਅਤੇ ਅੱਜ ਉਸ ਦੇ ਕੰਮ ਪ੍ਰਤੀ ਲੋਕਾਂ ਦੀ ਸੋਚ ਵਿੱਚ ਬਦਲਾਅ ਆ ਗਿਆ ਹੈ। ਹੁਣ ਲੋਕ ਉਸ ਦੇ ਕੰਮ ਦੀ ਤਾਰੀਫ ਕਰਨ ਲੱਗ ਪਏ ਹਨ। ਇੰਨਾ ਹੀ ਨਹੀਂ ਉਹ ਆਪਣੇ ਕੰਮ ਦੇ ਕਰਕੇ ਮਸ਼ਹੂਰ ਹੋ ਗਈ ਹੈ ਕਿ ਬ੍ਰਿਟੇਨ ਦੇ ਮਸ਼ਹੂਰ ਬ੍ਰਾਂਡ ਸਕ੍ਰਫ ਵਰਕਵੇਅਰ scruffs workwear ਵਲੋਂ ਉਸ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾ ਲਿਆ ਗਿਆ ਹੈ।

Leave a Reply

Your email address will not be published. Required fields are marked *