ਨਾ ਘੋੜੀ ਨਾ ਗੱਡੀ, ਅਜਿਹੀ ਮੁਸ਼ਕਲ ਵਿਚ ਫਸਿਆ ਲਾੜਾ, JCB ਲੈ ਕੇ ਜਾਣਾ ਪਿਆ, ਪਰ ਦੁਲਹਨ ਨੂੰ ਲਿਆਉਣ ਵਿਚ ਕਾਮਯਾਬ ਰਿਹਾ

Punjab

ਪੂਰੇ ਦੇਸ਼ ਵਿਚ ਅੱਜਕੱਲ੍ਹ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ। ਕਈ ਵਿਆਹਾਂ ਲਈ ਦੂਰ ਦੂਰ ਤੋਂ ਬਰਾਤਾਂ ਆ ਰਹੀਆਂ ਹਨ। ਅਜਿਹੇ ਵਿਚ ਹਿਮਾਚਲ ਦੇ ਚੰਬਾ ਤੋਂ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਚੌਂਕਾਉਣ ਵਾਲਾ ਹੈ। ਅਸਲ ਦੇ ਵਿਚ ਇੱਕ ਦੂਲਹੇ ਲਈ ਬਰਫਬਾਰੀ ਅਤੇ ਮੀਂਹ ਅੜਿੱਕਾ ਬਣ ਗਏ ਅਤੇ ਸਾਰਾ ਰਸਤਾ ਬੰਦ ਹੋ ਗਿਆ ਤਾਂ ਲਾੜਾ ਨੂੰ ਜੇਸੀਬੀ JCB ਮਸ਼ੀਨ ਮਸ਼ੀਨ ਤੇ ਸਵਾਰ ਹੋ ਕੇ ਦੁਲਹਨ ਨੂੰ ਲੈਣ ਲਈ ਪਹੁੰਚਣਾ ਪਿਆ। ਉਨ੍ਹਾਂ ਦੇ ਪਹੁੰਚਣ ਸਾਰ ਸਹੁਰੇ ਘਰ ਵਿੱਚ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਗਈਆਂ ਅਤੇ ਫਿਰ ਲਾੜਾ ਦੁਲਹਨ ਨੂੰ ਲੈ ਕੇ ਘਰ ਪਰਤ ਆਇਆ। ਉਂਝ ਜੇਕਰ ਤੁਸੀ ਸੋਚ ਰਹੇ ਹੋ ਕਿ ਇਹ ਇੱਕ ਫਿਲਮ ਦੀ ਕਹਾਣੀ ਹੈ ਤਾਂ ਅਜਿਹਾ ਨਹੀਂ ਹੈ। ਸਗੋਂ ਸੱਚ ਵਿੱਚ ਹੀ ਅਜਿਹਾ ਹੋਇਆ ਹੈ। ਜੇਸੀਬੀ JCB ਉਤੇ ਦੂਲਹੇ ਨੂੰ ਦੁਲਹਨ ਦੇ ਘਰ ਆਉਣਾ ਦਾ ਕੋਈ ਸ਼ੌਕ ਨਹੀਂ ਸੀ ਸਗੋਂ ਇਹ ਉਸ ਦੀ ਮਜਬੂਰੀ ਸੀ। ਵਾਇਰਲ ਵੀਡੀਓ ਨੀਚੇ ਜਾ ਕੇ ਦੇਖੋ

ਬਰਫਬਾਰੀ ਜਿਆਦਾ ਹੋਣ ਦੇ ਕਾਰਨ ਲਾੜਾ JCB ਲੈ ਕੇ ਪਹੁੰਚਿਆ

ਇਸ ਮਾਮਲੇ ਤੇ ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ ਇਹ ਮਾਮਲਾ ਐਤਵਾਰ ਨੂੰ ਗਿਰਿਪਾਰ ਇਲਾਕੇ ਦੇ ਸੰਗਰਾਹ ਪਿੰਡ ਦਾ ਹੈ। ਇੱਥੇ ਹੋਇਆ ਇਹ ਕਿ ਐਤਵਾਰ ਦੀ ਸਵੇਰੇ ਬਰਾਤ ਸੰਗਰਾਹ ਤੋਂ ਰਤਵਾ ਪਿੰਡ ਲਈ ਰਵਾਨਾ ਹੋਈ ਸੀ। ਅਜਿਹੇ ਵਿੱਚ ਭਾਰੀ ਬਰਫਬਾਰੀ ਦੇ ਚਲਦਿਆਂ ਬਰਾਤ ਦਲਿਆਨੁ ਤੱਕ ਹੀ ਪਹੁੰਚ ਸਕੀ। ਇਸ ਦੌਰਾਨ ਅੱਗੇ ਦਾ ਰਸਤਾ ਬੰਦ ਪਿਆ ਸੀ ਇਸ ਲਈ ਉੱਥੋਂ ਅੱਗੇ ਜਾਣਾ ਨਾਮੁਮਕਿਨ ਸੀ।

JCB ਜੇਸੀਬੀ ਮਸ਼ੀਨ ਨਾਲ ਦੂਲਹੇ ਨੇ ਤੈਅ ਕੀਤਾ 30 ਕਿਲੋਮੀਟਰ ਦਾ ਰਾਹ 

ਹਾਲਾਤ ਦੇਖਦੀਆਂ ਅੱਗੇ ਜਾਣ ਦੀ ਮੁਸ਼ਕਲ ਦੇ ਹੱਲ ਲਈ ਦੂਲਹੇ ਦੇ ਪਿਤਾ ਜਗਤ ਸਿੰਘ ਵਲੋਂ ਅੱਗੇ ਜਾਣ ਲਈ ਇੱਕ ਜੇਸੀਬੀ JCB ਮਸ਼ੀਨ ਦਾ ਇਂਤਜਾਮ ਕੀਤਾ ਗਿਆ। ਜਿਸ ਵਿੱਚ ਦੂਲਹੇ ਨੇ 30 ਕਿਲੋਮੀਟਰ ਦਾ ਸਫਰ ਤੈਅ ਕੀਤਾ। ਲਾੜਾ ਵਿਜੇ ਪ੍ਰਕਾਸ਼ ਭਰਾ ਸੁਰਿੰਦਰ ਪਿਤਾ ਜਗਤ ਸਿੰਘ ਅਤੇ ਫੋਟੋਗ੍ਰਾਫਰ ਜੇਸੀਬੀ JCB ਵਿੱਚ ਬੈਠਕੇ ਰਤਵਾ ਪਿੰਡ ਤੱਕ ਪਹੁੰਚੇ। ਉਸ ਤੋਂ ਬਾਅਦ ਉੱਥੇ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਅਤੇ ਸਾਰੇ ਦੁਲਹਨ ਨੂੰ ਲੈ ਕੇ ਘਰ ਪਰਤੇ।

ਅਜਿਹੇ ਵਿਚ ਦੋ ਘੰਟੇ ਦੀ ਯਾਤਰਾ 12 ਘੰਟੇ ਵਿੱਚ ਹੋਈ ਪੂਰੀ

ਅਜਿਹੇ ਹਾਲਾਤ ਵਿਚ ਬਰਾਤ ਨੂੰ ਮਹੂਰਤ ਦੇ ਅਨੁਸਾਰ ਸਵੇਰੇ ਅੱਠ ਵਜੇ ਪਹੁੰਚਣਾ ਸੀ। ਲੇਕਿਨ ਗੱਟਾਧਰ ਸੰਗਰਾਹ ਰੋਡ ਉੱਤੇ ਭਾਰੀ ਬਰਫਬਾਰੀ ਪੈ ਜਾਣ ਦੇ ਕਾਰਨ ਪਾਂਵਟਾ ਸਾਹਿਬ ਹੁੰਦੇ ਹੋਏ ਰਸਤਾ ਚੁਣਨਾ ਪਿਆ। ਜੀ ਹਾਂ ਅਤੇ ਇਸ ਵਿੱਚ ਵੀ ਕਈ ਥਾਵਾਂ ਉੱਤੇ ਪੈਦਲ ਤੁਰ ਕੇ ਵਾਹਨ ਨੂੰ ਬਦਲਣਾ ਪਿਆ। ਇਹੋ ਜਿਹੇ ਹਾਲਾਤ ਵਿੱਚ ਜੋ ਯਾਤਰਾ ਦੋ ਘੰਟਿਆਂ ਦੇ ਵਿੱਚ ਤੈਅ ਹੋਣੀ ਸੀ ਉਹ ਰਸਤਾ ਬੰਦ ਹੋਣ ਕਾਰਨ ਦੂਜੇ ਰਸਤੇ ਤੋਂ 12 ਘੰਟਿਆਂ ਵਿੱਚ ਪੂਰੀ ਹੋਈ। ਪਰ ਕੁਝ ਵੀ ਕਹੋ ਲਾੜਾ ਦੁਲਹਨ ਨੂੰ ਲਿਆਉਣ ਵਿੱਚ ਕਾਮਯਾਬ ਰਿਹਾ ਹੈ।

ਵਾਇਰਲ ਵੀਡੀਓ

Leave a Reply

Your email address will not be published. Required fields are marked *