ਦਿਲ ਨੂੰ ਦਿਹਲਾ ਦੇਣ ਵਾਲੀ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਕ ਸ਼ਖਸ ਵਲੋਂ ਆਪਣੀ ਪਤਨੀ ਦੇ ਨਾਲ ਝਗੜੇ ਦੇ ਦੌਰਾਨ ਗ਼ੁੱਸੇ ਵਿੱਚ ਆ ਕੇ ਆਪਣੇ ਡੇਢ ਸਾਲ ਦੇ ਮਾਸੂਮ ਬੱਚੇ ਨੂੰ ਬੁੜਕਾ ਕੇ ਥੱਲੇ ਮਾਰ ਦਿੱਤਾ ਗਿਆ ਅਤੇ ਉਸ ਬੱਚੇ ਦੀ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਪੰਜਾਬ ਵਿਚ ਜਿਲ੍ਹਾ ਹੁਸ਼ਿਆਰਪੁਰ ਦਾ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੇ ਤੁਰੰਤ ਬਾਅਦ ਹੀ ਇਸ ਦੀ ਸ਼ਿਕਾਇਤ ਮਿਲਣ ਉੱਤੇ ਮੌਕੇ ਤੇ ਪਹੁੰਚੀ ਪੁਲਿਸ ਵਲੋਂ ਆਰੋਪੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪ੍ਰਾਪਤ ਹੋਈਆਂ ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਥਾਣਾ ਮਾਡਲ ਟਾਊਨ ਆਉਂਦੇ ਇਲਾਕੇ ਗੁਰੂ ਤੇਗ ਬਹਾਦਰ ਪਾਰਕ ਦੇ ਕੋਲ ਇੱਕ ਪਰਿਵਾਰ ਰਹਿ ਰਿਹਾ ਸੀ। ਇਹ ਦੋਵੇਂ ਪਤੀ ਅਤੇ ਪਤਨੀ ਉਤਰ ਪ੍ਰਦੇਸ਼ UP ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਦਿਨ ਮੰਗਲਵਾਰ ਦੀ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਸੁਨੀਲ ਦੀ ਆਪਣੀ ਪਤਨੀ ਦੇ ਨਾਲ ਲੜਾਈ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਝਗੜੇ ਤੋਂ ਬਾਅਦ ਪਤਨੀ ਘਰ ਤੋਂ ਬਾਹਰ ਚਲੀ ਗਈ ਸੀ ਅਤੇ ਉੱਧਰ ਘਰ ਉੱਤੇ ਮਾਸੂਮ ਬੱਚੇ ਦੇ ਲਗਾਤਾਰ ਰੋਣ ਦੇ ਕਾਰਨ ਗ਼ੁੱਸੇ ਦੇ ਵਿੱਚ ਆ ਕੇ ਸੁਨੀਲ ਨੇ ਬੱਚੇ ਨੂੰ ਜ਼ਮੀਨ ਉੱਤੇ ਪਟਕ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੀ ਸਵੇਰੇ ਗੁਆਂਢੀਆਂ ਦੇ ਵਲੋਂ ਸ਼ਿਕਾਇਤ ਦਰਜ ਕਰਾਉਣ ਉੱਤੇ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਆਰੋਪੀ ਨੂੰ ਘਰ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਹੈ ਕਿ ਸਬੰਧਤ ਕਨੂੰਨੀ ਧਾਰਾਵਾਂ ਦੇ ਤਹਿਤ ਆਰੋਪੀ ਸੁਨੀਲ ਦੇ ਖਿਲਾਫ ਮੁਕੱਦਮੇ ਨੂੰ ਦਰਜ ਕੀਤਾ ਗਿਆ ਹੈ। ਜਦੋਂ ਕਿ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।