ਸੰਬੰਧ ਬਣਾਉਣ ਲਈ ਨਬਾਲਿਗ ਕੁੜੀ ਨੂੰ ਧਮਕਾਉਂਦੇ ਸੀ ਦੋਸ਼ੀ, ਜਬਰਨ ਲੈ ਗਏ ਡੇਰੇ, ਤੰਗ ਹੋਕੇ ਕੁੜੀ ਨੇ ਚੱਕਿਆ ਖੌਫਨਾਕ ਕਦਮ

Punjab

ਪੁਲਿਸ ਵਲੋਂ 2 ਦੋਸ਼ੀਆਂ ਰਹਮਤ ਅਤੇ ਮਸਕੀਨ ਨੂੰ ਕੀਤਾ ਗਿਆ ਗ੍ਰਿਫਤਾਰ। ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਥਾਣਾ ਗੜਦੀਵਾਲਾ ਦੇ ਅਧੀਨ ਆਉਂਦੇ ਪਿੰਡ ਤੂਰਾਂ ਵਿੱਚ ਗੁੱਜਰਾਂ ਦੇ ਡੇਰੇ ਉੱਤੇ ਬਾਥਰੂਮ ਵਿੱਚ ਸ਼ੱਕੀ ਹਾਲਾਤ ਵਿੱਚ ਮ੍ਰਿਤਕ ਮਿਲੀ ਪ੍ਰਵਾਸੀ ਨਬਾਲਿਗ ਕੁੜੀ ਦੇ ਕੇਸ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਮ੍ਰਿਤਕ ਕੁੜੀ ਦੇ ਪਿਤਾ ਵਲੋਂ ਦਿੱਤੇ ਬਿਆਨਾਂ ਤੇ ਦੋਵੇਂ ਦੋਸ਼ੀ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਕੇ ਪੁਲਿਸ ਵਲੋਂ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਖ਼ਬਰ ਦੀ ਪੂਰੀ ਵੀਡੀਓ ਰਿਪੋਰਟ ਤੁਸੀਂ ਪੋਸਟ ਦੇ ਹੇਠਾਂ ਜਾ ਕੇ ਦੇਖ ਸਕਦੇ ਹੋ।

ਮ੍ਰਿਤਕ ਕੁੜੀ ਦੇ ਪਿਤਾ ਰਾਮ ਲਖਨ ਨੇ ਪੁਲਿਸ ਨੂੰ ਦੱਸਿਆ ਕਿ ਆਰੋਪੀ ਮਸਕੀਨ ਅਲੀ ਅਤੇ ਅਲੀ ਰਹਮਤ ਉਨ੍ਹਾਂ ਦੀ ਧੀ ਨੂੰ ਆਪਣੇ ਨਾਲ ਸੰਬੰਧ ਬਣਾਉਣ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦੇ ਸਨ। 28 ਜਨਵਰੀ ਨੂੰ ਉਕਤ ਦੋਵੇਂ ਉਨ੍ਹਾਂ ਦੀ ਧੀ ਨੂੰ ਘਰ ਤੋਂ ਧੱਕੇ ਨਾਲ ਲੈ ਗਏ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ।

ਬੀਤੀ 28 ਜਨਵਰੀ ਨੂੰ ਲਾਪਤਾ ਹੋ ਗਈ ਸੀ ਕੁੜੀ

ਇਸ ਮਾਮਲੇ ਤੇ ਪਿਤਾ ਰਾਮ ਲਖਨ ਮੌਜੂਦਾ ਵਾਸੀ ਪਿੰਡ ਲਿਟਾਂ ਨੇ ਦੱਸਿਆ ਕਿ ਸਾਡਾ ਪੂਰਾ ਪਰਿਵਾਰ ਪਿੰਡ ਲਿਟਾਂ ਮੋੜ ਵਿੱਚ ਲੱਗਭੱਗ 5 ਸਾਲਾਂ ਤੋਂ ਆਪਣੀਆਂ ਝੁੱਗੀਆਂ ਵਿੱਚ ਰਹਿ ਰਿਹਾ ਹੈ। ਉਹ ਪਿਛਲੇ ਕੁੱਝ ਸਮੇਂ ਤੋਂ ਰਹਮਤ ਅਲੀ ਦੇ ਇੱਥੇ ਕੱਟੇ ਦਰੱਖਤਾਂ ਦੀਆਂ ਟਹਣੀਆਂ ਦੀ ਕਟਾਈ ਦਾ ਕੰਮ ਕਰਦੇ ਹਨ। 28 ਜਨਵਰੀ ਨੂੰ ਉਹ ਕੰਮ ਦੇ ਸਿਲਸਿਲੇ ਵਿੱਚ ਕਿਤੇ ਗਿਆ ਹੋਇਆ ਸੀ ਅਤੇ ਮੇਰੀ ਛੋਟੀ ਧੀ ਨੀਸ਼ੁ ਜਿਸ ਦੀ ਉਮਰ 15 ਸਾਲ ਘਰ ਤੋਂ ਕਰੀਬ 11 ਵਜੇ ਕੁ ਸਵੇਰੇ ਦੁਕਾਨ ਤੋਂ ਕੁਝ ਸਾਮਾਨ ਲੈਣ ਦੇ ਲਈ ਗਈ ਸੀ। ਲੇਕਿਨ ਜਦੋਂ ਸ਼ਾਮ ਤੱਕ ਵੀ ਘਰ ਵਾਪਸ ਨਹੀਂ ਪਹੁੰਚੀ ਤਾਂ ਅਸੀਂ ਉਸ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਲੇਕਿਨ ਉਸਦਾ ਕਿਤੇ ਵੀ ਕੋਈ ਪਤਾ ਨਹੀਂ ਲੱਗਿਆ। ਸ਼ਨੀਵਾਰ ਦੀ ਸਵੇਰ ਨੂੰ ਸਾਢੇ 11 ਵਜੇ ਦੇ ਕਰੀਬ ਤੂਰਾਂ ਤੋਂ ਗੁੱਜਰ ਪਰਿਵਾਰ ਦਾ ਫੋਨ ਆਇਆ ਕਿ ਆਪਣੀ ਧੀ ਨੂੰ ਇਥੋਂ ਲੈ ਜਾਓ। ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਧੀ ਮਰੀ ਪਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ।

ਦੇਖੋ ਵੀਡੀਓ ਰਿਪੋਰਟ 

Leave a Reply

Your email address will not be published. Required fields are marked *