ਵਾਰਦਾਤ ਕਰਨ ਤੋਂ ਪਹਿਲਾਂ ਤੋੜਿਆ CCTV ਕੈਮਰਿਆਂ ਨੂੰ, ਸਾਢੇ ਤਿੰਨ ਲੱਖ ਤੋਂ ਵੱਧ ਕੈਸ਼ ਤੇ ਮੋਬਾਇਲ ਸਮਾਨ, ਲੈ ਉੱਡੇ ਚੋਰ

Punjab

ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਪਵਨ ਨਗਰ ਏਰੀਏ ਵਿੱਚ ਕੋਈ ਅਣਪਛਾਤਾ ਵਿਅਕਤੀ ਰਾਤ ਦੇ ਸਮੇਂ ਟੈਲੀਕਾਮ ਆਫਿਸ ਵਿੱਚ ਵੜਕੇ ਨਗਦੀ ਅਤੇ ਮੋਬਾਇਲ ਫੋਨ ਦਾ ਸਾਮਾਨ ਲੈ ਗਿਆ। ਇਸ ਸ਼ਾਤਰ ਚੋਰ ਨੇ ਚੋਰੀ ਕਰਨ ਤੋਂ ਪਹਿਲਾਂ ਲਾਗ ਪਾਸ ਲੱਗੇ ਸੀਸੀਟੀਵੀ CCTV ਕੈਮਰਿਆਂ ਨੂੰ ਤੋੜਿਆ। ਇੰਨਾ ਹੀ ਨਹੀਂ ਆਫਿਸ ਵਿੱਚ ਪੈਕ ਮੋਬਾਇਲ ਵੀ ਪਏ ਸਨ। ਲੇਕਿਨ ਉਨ੍ਹਾਂ ਨੂੰ ਲੈ ਕੇ ਨਹੀਂ ਗਿਆ। ਫਿਲਹਾਲ ਪੁਲਿਸ ਨੂੰ ਚੋਰੀ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਪੜਤਾਲ ਕਰਕੇ ਸ਼ਿਕਾਇਤ ਨੂੰ ਦਰਜ ਕਰ ਲਿਆ ਹੈ।

ਇਸ ਮਾਮਲੇ ਤੇ ਮਨਿੰਦਰ ਸੂਰੀ ਨੇ ਦੱਸਿਆ ਹੈ ਕਿ ਉਹ ਰਾਤ ਆਫਿਸ ਬੰਦ ਕਰਕੇ ਚਲੇ ਗਏ ਸਨ। ਮੌਸਮ ਖ਼ਰਾਬ ਹੋਣ ਦੇ ਕਾਰਨ ਆਫਿਸ ਦੇ ਵਿੱਚ ਹੀ ਸਾਰਾ ਕੈਸ਼ ਪਿਆ ਸੀ। ਪੂਰੇ ਦਿਨ ਦੀ ਕਲੈਕਸ਼ਨ ਤਕਰੀਬਨ 3. 50 ਲੱਖ ਰੁਪਏ ਦੇ ਕਰੀਬ ਉਨ੍ਹਾਂ ਨੇ ਕੈਸ਼ ਲਿਆ ਕੇ ਰੱਖੀ ਸੀ। ਸਵੇਰੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਆਫਿਸ ਦਾ ਤਾਲਾ ਟੁੱਟਿਆ ਹੋਇਆ ਹੈ। ਉਹ ਤੁਰੰਤ ਆਫਿਸ ਗਏ ਅਤੇ ਦੇਖਿਆ ਕਿ ਅੰਦਰ ਸਾਰੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਚੋਰਾਂ ਨੇ ਗ਼ੱਲੇ ਵਿੱਚ ਰੱਖੇ ਪੈਸੇ ਕੱਢ ਲਏ ਸਨ। ਦੋਸ਼ੀਆਂ ਨੇ ਮਹਿੰਗੇ ਮੋਬਾਇਲ ਸਾਮਾਨ ਨੂੰ ਵੀ ਚੋਰੀ ਕਰ ਲਿਆ।

ਇਸ ਸ਼ਾਤਰ ਚੋਰਾਂ ਨੇ ਮੋਬਾਇਲ ਚੋਰੀ ਨਹੀਂ ਕੀਤੇ

ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਚੋਰ ਸ਼ਾਤਰ ਹਨ। ਚੋਰ ਮੋਬਾਇਲ ਸਾਮਾਨ ਤਾਂ ਚੁਰਾ ਕੇ ਲੈ ਗਏ ਲੇਕਿਨ ਕਿਸੇ ਮੋਬਾਇਲ ਨੂੰ ਚੋਰੀ ਨਹੀਂ ਕੀਤਾ। ਕਿਉਂਕਿ ਮੋਬਾਇਲ ਚੋਰੀ ਹੋਣ ਤੋਂ ਬਾਅਦ ਟਰੇਸ ਕਰਨਾ ਆਸਾਨ ਹੋ ਜਾਂਦਾ ਹੈ। ਉਥੇ ਹੀ ਦੂਜੇ ਪਾਸੇ ਚੋਰਾਂ ਨੇ ਚੋਰੀ ਕਰਨ ਤੋਂ ਪਹਿਲਾਂ ਸੀਸੀਟੀਵੀ CCTV ਕੈਮਰਿਆਂ ਨੂੰ ਤੋੜਿਆ ਤਾਂਕਿ ਉਹ ਫੁਟੇਜ ਵਿੱਚ ਨਾ ਦਿਖ ਸਕਣ।

ਹੋਰ ਲਾਗ ਪਾਸ ਦੇ ਸ਼ਟਰ ਤੋਡ਼ਨ ਦੀ ਵੀ ਕੋਸ਼ਿਸ਼

ਅੱਗੇ ਮਨਿੰਦਰ ਸੂਰੀ ਨੇ ਦੱਸਿਆ ਕਿ ਦੋਸ਼ੀਆਂ ਨੇ ਸਿਰਫ ਉਨ੍ਹਾਂ ਦੇ ਟੈਲਿਕਾਮ ਆਫਿਸ ਨੂੰ ਹੀ ਨਹੀਂ ਸਗੋਂ ਲਾਗ ਪਾਸ ਦੇ ਸ਼ਟਰ ਤੋਡ਼ਨ ਦੀ ਵੀ ਕੋਸ਼ਿਸ਼ ਕੀਤੀ ਹੈ। ਫਿਲਹਾਲ ਇਲਾਕੇ ਵਿੱਚ ਲੱਗੇ ਕੈਮਰਿਆਂ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਦੋਸ਼ੀਆਂ ਦੀ ਕੋਈ ਫੁਟੇਜ ਮਿਲ ਸਕੇ।

Leave a Reply

Your email address will not be published. Required fields are marked *