ਗਰੀਬ ਪਰਿਵਾਰ ਦੇ ਉੱਤੇ ਟੁੱਟਿਆ ਦੁੱਖਾਂ ਦਾ ਪਹਾੜ, ਧੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੋਇਆ ਇਹ ਹਾਦਸਾ

Punjab

ਪੰਜਾਬ ਵਿਚ ਜਿਲ੍ਹਾ ਪਟਿਆਲਾ ਦੇ ਨਾਭਾ ਬਲਾਕ ਦੇ ਵਿਚ ਪੈਂਦੇ ਪਿੰਡ ਦੁਲੱਦੀ ਦੇ ਇੱਕ ਗਰੀਬ ਪਰਿਵਾਰ ਦੀ ਧੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਇਕ ਵੱਡਾ ਹਾਦਸਾ ਹੋ ਗਿਆ। ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਤਾਂ ਨਹੀਂ ਗਈ। ਦਰਅਸਲ ਪਰਿਵਾਰ ਵਾਲੇ ਆਪਣੀ ਧੀ ਦੇ ਵਿਆਹ ਦੀ ਤਿਆਰੀ ਕਰ ਰਹੇ ਸਨ ਕਿ ਉਸ ਵਕਤ ਅਚਾਨਕ ਹੀ ਮੀਂਹ ਦੇ ਕਾਰਨ ਘਰ ਦੀ ਛੱਤ ਡਿੱਗ ਗਈ।

ਇਸ ਹਾਦਸੇ ਦੌਰਾਨ 3 ਔਰਤਾਂ ਛੱਤ ਦੇ ਹੇਠਾਂ ਦੱਬ ਗਈਆਂ ਅਤੇ ਇੱਕ ਹਲਵਾਈ ਵੀ ਜਖ਼ਮੀ ਹੋ ਗਿਆ। ਹਾਦਸੇ ਤੋਂ ਕੁੱਝ ਸਮਾਂ ਪਹਿਲਾਂ ਹੀ ਦੁਲਹਨ ਉਸ ਥਾਂ ਤੋਂ ਬਾਹਰ ਨਿਕਲੀ ਸੀ। ਅਚਾਨਕ ਘਰ ਦੀ ਛੱਤ ਡਿੱਗਣ ਨਾਲ 3 ਮਹਿਲਾਵਾਂ ਗੰਭੀਰ ਰੂਪ ਵਿਚ ਜਖ਼ਮੀ ਹੋ ਗਈਆਂ। ਇਨ੍ਹਾਂ ਵਿਚੋਂ ਇੱਕ ਮਹਿਲਾ ਦੀ ਲੱਤ ਟੁੱਟ ਗਈ ਅਤੇ ਦੂਜੀ ਮਹਿਲਾ ਦਾ ਹੱਥ ਪੈਰ ਬੁਰੀ ਤਰ੍ਹਾਂ ਨਾਲ ਟੁੱਟ ਗਿਆ। ਇਨ੍ਹਾਂ ਜਖ਼ਮੀਆਂ ਨੂੰ ਨਾਭਾ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।

ਇਸ ਮੌਕੇ ਤੇ ਕੁੜੀ ਦੇ ਪਿਤਾ ਸੁਖਚੈਨ ਸਿੰਘ ਨੇ ਦੱਸਿਆ ਹੈ ਕਿ ਉਹ ਪਿਛਲੇ 12 ਸਾਲ ਤੋਂ ਬਿਸਤਰੇ ਉੱਤੇ ਪਿਆ ਹੈ ਅਤੇ ਉਸ ਦੀ ਆਰਥਕ ਹਾਲਤ ਵੀ ਕਾਫ਼ੀ ਖ਼ਰਾਬ ਹੈ। ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਦੀ ਮਦਦ ਦੇ ਨਾਲ ਉਹ ਆਪਣੀ ਧੀ ਦਾ ਵਿਆਹ ਕਰ ਰਹੇ ਹਨ। ਬੀਤੀ ਰਾਤ ਨੂੰ ਹੋਈ ਤੇਜ ਬਰਸਾਤ ਦੇ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ। ਜਿਸ ਦੇ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਇਸ ਪੀਡ਼ਤ ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਾਈ ਹੈ।

ਵਿਆਹ ਵਾਲੀ ਕੁੜੀ ਕਮਲਪ੍ਰੀਤ ਕੌਰ ਨੇ ਕਿਹਾ ਕਿ ਉਸ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਬੀਤੀ ਰਾਤ ਸਾਡਾ ਘਰ ਡਿੱਗ ਗਿਆ। ਜਿਸ ਦੇ ਕਾਰਨ ਕਾਫ਼ੀ ਨੁਕਸਾਨ ਹੋ ਗਿਆ ਹੈ। ਕੁੜੀ ਨੇ ਦੱਸਿਆ ਕਿ ਛੱਤ ਡਿੱਗਣ ਦੇ ਕੁੱਝ ਕੁ ਮਿੰਟ ਪਹਿਲਾਂ ਹੀ ਉਹ ਘਰ ਤੋਂ ਬਾਹਰ ਆਈ ਸੀ। ਜਿਸ ਦੇ ਬਾਅਦ ਇਹ ਹਾਦਸਾ ਵਾਪਰ ਗਿਆ। ਉਥੇ ਹੀ ਪਿੰਡ ਦੇ ਸਰਪੰਚ ਪ੍ਰਦੀਪ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਹੈ ਕਿ ਪਰਿਵਾਰ ਬਹੁਤ ਗਰੀਬ ਹੈ ਅਤੇ ਸਰਕਾਰ ਦੁਆਰਾ ਇਨ੍ਹਾਂ ਨੂੰ ਕੱਚੇ ਮਕਾਨ ਦੇ ਪੈਸੇ ਨਹੀਂ ਮਿਲੇ ਹਨ।

Leave a Reply

Your email address will not be published. Required fields are marked *