ਪੰਜਾਬ ਵਿਚ ਜਿਲ੍ਹਾ ਰੂਪਨਗਰ (ਰੋਪੜ) ਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਸਿੰਬਲਮਾਜਰਾ, ਜੇਤੇਵਾਲ ਦੀ ਇਕ ਢਾਈ ਸਾਲਾ (2 ਸਾਲ 5 ਮਹੀਨੇ) ਦੀ ਇਨਾਇਤ ਕੌਰ ਗਿੱਲ ਨੇ ਛੋਟੀ ਉਮਰ ਵਿੱਚ ਹੀ ਆਪਣੀ ਮਿਹਨਤ ਤੇਜ ਦਿਮਾਗ ਦੇ ਦਮ ਉੱਤੇ ਇੰਡਿਆ ਬੁੱਕ ਆਫ ਰਿਕਾਡਰਸ 2022 ਵਿੱਚ ਆਪਣੇ ਨਾਮ ਨੂੰ ਦਰਜ ਕਰਵਾ ਲਿਆ ਹੈ। ਪੰਜਾਬ ਦੀ ਇਸ ਹੋਣਹਾਰ ਬੱਚੀ ਦਾ ਉਕਤ ਰਿਕਾਰਡ ਵਿੱਚ ਨਾਮ ਸ਼ਾਮਿਲ ਹੋਣ ਤੇ ਉਸ ਦੇ ਮਾਤਾ ਪਿਤਾ ਅਤੇ ਆਂਢ ਗੁਆਂਢ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਪੰਜਾਬ ਦੀ ਇਨਾਇਤ ਕੌਰ ਗਿੱਲ ਨਾਮ ਦੀ ਇਸ ਬੱਚੀ ਦਾ ਜਨਮ 30 ਜੁਲਾਈ 2019 ਨੂੰ ਹੋਇਆ ਸੀ। ਉਸ ਦੇ ਪਿਤਾ ਗੁਰਦੀਪ ਸਿੰਘ ਜੋ ਕਿ ਗਰੈਜੁਏਟ ਹਨ। ਇੱਕ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹਨ ਅਤੇ ਆਪਣਾ ਖੇਤੀਬਾੜੀ ਦਾ ਕੰਮਕਾਰ ਕਰਦੇ ਹਨ। ਬੱਚੀ ਦੀ ਮਾਂ ਸ਼ਿਵਾਨੀ ਕਾਲੀਆ ਜੋ ਪੋਸਟ ਗਰੈਜੁਏਟ ਹਨ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਬਚਪਨ ਤੋਂ ਹੀ ਭਾਗਾਂ ਵਾਲੀ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚੀ ਦਾ ਜਨਵਰੀ ਦੇ ਮਹੀਨੇ ਵਿੱਚ ਆਨਲਾਇਨ ਟੈਸਟ ਲਿਆ ਗਿਆ ਸੀ। ਜਿਸ ਨੂੰ ਕਰੀਬ 40 ਮਿੰਟ ਦੇ ਇਸ ਟੈਸਟ ਦੇ ਦੌਰਾਨ 20 ਵਾਹਨਾਂ 15 ਫਲਾਂ 24 ਜੰਗਲੀ ਜਾਨਵਰਾਂ 7 ਕੀੜਿਆਂ 16 ਸਮੁੰਦਰੀ ਜਾਨਵਰਾਂ 12 ਪਾਲਤੂ ਜਾਨਵਰਾਂ 8 ਪੰਛੀਆਂ 9 ਕੁਦਰਤੀ ਵਸਤੂਆਂ 25 ਸਰੀਰ ਦੇ ਅੰਗਾਂ 11 ਸਟੇਸ਼ਨਰੀ ਆਈਟਮਾਂ ਦੇ ਨਾਮ 12 ਐਕਸ਼ਨ 16 ਕਾਰਟੂਨ ਚਿੱਤਰ 9 ਖੇਡਾਂ 1 ਤੁਕ ਅਤੇ 10 ਦੂਜੇ ਜਾਨਵਰਾਂ ਦੀ ਪਹਿਚਾਣ ਦੱਸਣ ਤੋਂ ਇਲਾਵਾ ਪਜਲ ਦੁਆਰਾ ਕਈ ਹੋਰ ਗਤੀਵਿਧੀਆਂ ਨੂੰ ਬਾਖੂਫੀ ਨਾਲ ਪੂਰਾ ਕਰਕੇ ਦਿਖਾਇਆ।
ਇਸ ਬੱਚੀ ਦੀਆਂ ਉਕਤ ਗਤੀਵਿਧੀਆਂ ਸਬੰਧਤ ਕਈ ਵੀਡੀਓ ਵੀ ਰਿਕਾਰਡ ਲਈ ਭੇਜੇ ਗਏ ਅਤੇ ਜਨਵਰੀ ਮਹੀਨੇ ਵਿੱਚ ਹੋਏ ਉਕਤ ਟੇਸਟ ਤੋਂ ਬਾਅਦ ਇੰਡਿਆ ਬੁੱਕ ਆਫ ਰਿਕਾਡਰ ਦੇ ਚੀਫ ਐਡੀਟਰ ਵਲੋਂ ਉਸ ਦਾ ਨਾਮ ਰਿਕਾਰਡ ਵਿੱਚ ਦਰਜ ਕਰਨ ਉੱਤੇ ਇਨਾਇਤ ਕੌਰ ਗਿੱਲ ਨੂੰ ਸਰਟੀਫਿਕੇਟ ਕਿਤਾਬਾਂ ਅਤੇ ਮੈਡਲ ਪ੍ਰਦਾਨ ਕੀਤਾ ਗਿਆ ਹੈ। ਇਨਾਇਤ ਕੌਰ ਦੇ ਦਾਦਾ ਮਹਿੰਦਰ ਸਿੰਘ ਅਤੇ ਦਾਦੀ ਕਸ਼ਮੀਰ ਕੌਰ ਨੇ ਵੀ ਇਨਾਇਤ ਕੌਰ ਦੀ ਇਸ ਪ੍ਰਾਪਤੀ ਉੱਤੇ ਖੁਸ਼ੀ ਮਹਿਸੂਸ ਕਰਦਿਆਂ ਦੂਜੇ ਮਾਤਾ ਪਿਤਾ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਹੈ ਕਿ ਹਰ ਬੱਚੇ ਵਿੱਚ ਕੋਈ ਨਾ ਕੋਈ ਯੋਗਤਾ ਲੁਕੀ ਹੋਈ ਹੈ। ਕੇਵਲ ਉਸ ਨੂੰ ਪਹਿਚਾਨਣ ਜਾਂ ਮੌਕਾ ਦੇਣ ਦੀ ਲੋੜ ਹੁੰਦੀ ਹੈ।