ਪੰਜਾਬ ਦੇ ਜਿਲ੍ਹਾ ਬਠਿੰਡਾ ਦੇ ਰੋਡ ਉੱਤੇ ਸ਼ਨੀਵਾਰ ਸ਼ਾਮ ਨੂੰ ਇੱਕ ਤੇਜ ਰਫਤਾਰ ਕਾਰ ਨੇ ਸੜਕ ਕਿਨਾਰੇ ਬੈਠੇ ਮਜਦੂਰਾਂ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ਹੈ। ਜਿਸਦੇ ਚਲਦਿਆਂ ਤਿੰਨ ਔਰਤਾਂ ਦੇ ਸਮੇਤ ਚਾਰ ਮਜਦੂਰਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਇੱਕ ਮਹਿਲਾ ਮਜਦੂਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ ਹੈ। ਜਿਸ ਨੂੰ ਇਲਾਜ ਦੇ ਲਈ ਨਿਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਮਨਰੇਗਾ ਮਜਦੂਰਾਂ ਦੀ ਟੋਲੀ ਪਿੰਡ ਸੰਗੂਧੌਨ ਦੀ ਰਹਿਣ ਵਾਲੀ ਹੈ। ਬਠਿੰਡਾ ਰੋਡ ਉੱਤੇ ਮਿੱਠਾ ਸਿੰਘ ਸਰਪੰਚ ਦੀ ਢਾਣੀ ਦੇ ਕੋਲ ਕੰਮ ਪੂਰਾ ਕਰਨ ਤੋਂ ਬਾਅਦ ਆਰਾਮ ਕਰਨ ਦੇ ਲਈ ਸੜਕ ਦੇ ਕੰਡੇ ਉੱਤੇ ਬੈਠੀ ਹੋਈ ਸੀ। ਇਸ ਦੌਰਾਨ ਇਕ ਤੇਜ ਰਫਤਾਰ ਕਾਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਇਹ ਕਾਰ ਡਰਾਈਵਰ ਡਿਪਟੀ ਕਮਿਸ਼ਨਰ ਦਫਤਰ ਦਾ ਸੇਵਾਦਾਰ ਹੈ। ਜੋਕਿ ਜਖ਼ਮੀ ਹਾਲਤ ਵਿੱਚ ਹੀ ਮਜਦੂਰਾਂ ਨੂੰ ਸਿਵਲ ਹਸਪਤਾਲ ਵਿੱਚ ਛੱਡਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰ ਡਰਾਈਵਰ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਸੰਗੂਧੌਨ ਦੇ ਪੰਜ ਮਨਰੇਗਾ ਮਜਦੂਰ ਸ਼ਨੀਵਾਰ ਨੂੰ ਬਠਿੰਡਾ ਰੋਡ ਉੱਤੇ ਮਿੱਠਾ ਸਰਪੰਚ ਦੀ ਢਾਣੀ ਦੇ ਕੰਮ ਕਰ ਰਹੇ ਸਨ। ਕੰਮ ਕਰਦੇ ਸਮੇਂ ਥੱਕ ਜਾਣ ਤੇ ਕੁੱਝ ਸਮਾਂ ਆਰਾਮ ਕਰਨ ਦੇ ਲਈ ਸੜਕ ਦੇ ਕੰਡੇ ਬੈਠ ਗਏ।
ਅਚਾਨਕ ਇਸ ਦੌਰਾਨ ਮੁਕਤਸਰ ਦੇ ਵੱਲੋਂ ਤੇਜ ਰਫਤਾਰ ਕਾਰ ਨੇ ਇਨ੍ਹਾਂ ਮਜਦੂਰਾਂ ਨੂੰ ਲਤੜ ਦਿੱਤਾ। ਮੌਕੇ ਦਿਆਂ ਗਵਾਹਾਂ ਦੇ ਦੱਸਣ ਅਨੁਸਾਰ ਕਾਰ ਕਾਫ਼ੀ ਤੇਜ ਰਫਤਾਰ ਵਿੱਚ ਸੀ। ਜਿਹੜੀ ਕਿ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ। ਡਰਾਈਵਰ ਨੇ ਕਾਰ ਰੋਕਣ ਤੋਂ ਬਾਅਦ ਆਪਣੇ ਨਾਲ ਮੌਜੂਦ ਆਪਣੀ ਪਤਨੀ ਅਤੇ ਮਾਂ ਨੂੰ ਉਥੇ ਹੀ ਉਤਾਰ ਦਿੱਤਾ ਅਤੇ ਸਾਰੇ ਪੰਜੇ ਜਖ਼ਮੀਆਂ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚਿਆ। ਪਰ ਉਨ੍ਹਾਂ ਨੂੰ ਹਸਪਤਾਲ ਛੱਡਣ ਤੋਂ ਬਾਅਦ ਉਹ ਫਰਾਰ ਹੋ ਗਿਆ।
ਡਾਕਟਰ ਵਲੋਂ ਹਸਪਤਾਲ ਵਿੱਚ ਪਹੁੰਚੇ ਤਿੰਨ ਮਹਿਲਾ ਮਜਦੂਰਾਂ ਨੂੰ ਮ੍ਰਿਤਕ ਕਰਾਰ ਦੇ ਦਿੱਤੇ ਗਿਆ। ਜਦੋਂ ਕਿ ਇੱਕ ਮਰਦ ਮਜਦੂਰ ਦੀ ਕੁੱਝ ਸਮੇਂ ਬਾਅਦ ਮੌਤ ਹੋ ਗਈ। ਇੱਕ ਜਖ਼ਮੀ ਮਹਿਲਾ ਸਹਜਪ੍ਰੀਤ ਕੌਰ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਲੇਕਿਨ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇੱਥੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਹੈ। ਇਨ੍ਹਾਂ ਮ੍ਰਿਤਕਾ ਵਿੱਚ ਸਿਮਰਜੀਤ ਕੌਰ ਪਤਨੀ ਤਰਸੇਮ ਸਿੰਘ ਉਮਰ 42 ਸਾਲ ਵੀਰਪਾਲ ਕੌਰ ਪਤਨੀ ਸਤਿੰਦਰਪਾਲ ਸਿੰਘ ਉਮਰ 35 ਸਾਲ ਮਹਿੰਦਰ ਕੌਰ ਪਤਨੀ ਛਿੰਦਰ ਸਿੰਘ ਉਮਰ 55 ਸਾਲ ਅਤੇ ਪ੍ਰੀਤਮ ਸਿੰਘ ਉਰਫ ਪੀਤਾ ਉਮਰ 65 ਸਾਲ ਸ਼ਾਮਿਲ ਹਨ।