ਪੰਜਾਬ ਵਿਚ ਜਿਲ੍ਹਾ ਜਲੰਧਰ ਦੀ ਅਲੀ ਪੁਲੀ ਉੱਤੇ ਸਥਿਤ ਮਹੱਲਾ ਇਸਲਾਮਾਬਾਦ ਵਿੱਚ ਰਹਿਣ ਵਾਲੇ 49 ਸਾਲ ਦੇ ਬਿਜਲੀ ਦੇ ਸਾਮਾਨ ਦੀ ਦੁਕਾਨ ਚਲਾਉਣ ਵਾਲੇ ਸੰਜੀਵ ਕੁਮਾਰ ਸ਼ਰਮਾ ਉਰਫ ਹੈਪੀ ਨੇ ਘਰ ਵਿੱਚ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਸੰਜੀਵ ਕੁਮਾਰ ਨੇ ਮਰਨ ਤੋਂ ਪਹਿਲਾਂ ਇਕ ਸੁਸਾਇਡ ਨੋਟ ਵੀ ਲਿਖਿਆ ਜਿਸ ਵਿੱਚ ਉਸ ਨੇ ਸੱਤ ਲੋਕਾਂ ਨੂੰ ਆਪਣੀ ਆਤਮਹੱਤਿਆ ਦਾ ਜਿੰਮੇਦਾਰ ਦੱਸਿਆ ਹੈ। ਸੰਜੀਵ ਦੀ ਆਤਮਹੱਤਿਆ ਤੋਂ ਬਾਅਦ ਕਈ ਘੰਟਿਆਂ ਤੱਕ ਪੁਲਿਸ ਦੇ ਨਾ ਪਹੁੰਚਣ ਕਾਰਨ ਪਰਿਵਾਰਕ ਮੈਂਬਰਾਂ ਨੇ ਸੜਕ ਉੱਤੇ ਆਕੇ ਧਰਨਾ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਥਾਣਾ ਡਿਵੀਜਨ ਨੰਬਰ ਚਾਰ ਦੇ ਇੰਚਾਰਜ ਹਰਜਿੰਦਰ ਸਿੰਘ ਮੌਕੇ ਉੱਤੇ ਪਹੁੰਚੇ ਅਤੇ ਸੁਸਾਇਡ ਨੋਟ ਨੂੰ ਕਬਜੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਪੋਸਟ ਦੇ ਥੱਲੇ ਜਾ ਕੇ ਦੇਖੋ ਇਸ ਖ਼ਬਰ ਨਾਲ ਸਬੰਧਤ ਵੀਡੀਓ
ਇਸ ਮਾਮਲੇ ਤੇ ਮ੍ਰਿਤਕ ਦੇ ਭਤੀਜੇ ਰੋਹਿਤ ਨੇ ਦੱਸਿਆ ਕਿ ਉਸਦੇ ਚਾਚਾ ਨੇ ਕੁੱਝ ਲੋਕਾਂ ਦੇ ਪੈਸੇ ਦੇਣ ਸਨ। ਉਹ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਉਸ ਨੂੰ ਸੱਦ ਕੇ ਬੇਇੱਜਤ ਕਰਦੇ ਸਨ ਅਤੇ ਮਾਰ ਕੁੱਟਮਾਰ ਕਰਦੇ ਸਨ। ਇਸ ਗੱਲ ਤੋਂ ਉਸਦਾ ਚਾਚਾ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਸ਼ਨੀਵਾਰ ਨੂੰ ਬਸੰਤ ਪੰਚਮੀ ਉੱਤੇ ਸਵੇਰੇ ਘਰੇ ਖਾਣਾ ਖਾਧਾ। ਉਸਦੀ ਚਾਚੀ ਅਤੇ ਬੱਚੇ ਦਕੋਹਾ ਗਏ ਹੋਏ ਸਨ ਅਤੇ ਉਸ ਦੇ ਚਾਚਾ ਨੇ ਦੁਪਹਿਰ ਨੂੰ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਹੈਪੀ ਦੀਆਂ ਦੋ ਬੇਟੀਆਂ 14 ਅਤੇ 18 ਸਾਲ ਦੀਆਂ ਹਨ। ਘਰ ਵਿੱਚ ਪਤਨੀ ਪਿਤਾ ਮਾਤਾ ਅਤੇ ਭਰਾ ਵੀ ਹੈ। ਰੋਹਿਤ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੂੰ ਸੁਸਾਇਡ ਦੀ ਸੂਚਨਾ ਦਿੱਤੀ ਗਈ ਪਰ ਚਾਰ ਘੰਟੇ ਤੱਕ ਕੋਈ ਨਹੀਂ ਆਇਆ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਪਿਆ। ਦੇਰ ਰਾਤ ਪੁਲਿਸ ਨੇ ਇਸ ਮਾਮਲੇ ਵਿੱਚ ਸੁਸਾਇਡ ਨੋਟ ਵਿੱਚ ਲਿਖੇ ਲੋਕਾਂ ਦੇ ਨਾਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ।
ਇਹ ਲਿਖਿਆ ਸੁਸਾਇਡ ਨੋਟ ਵਿੱਚ
ਆਈ ਐਮ ਸੰਜੀਵ ਕੁਮਾਰ ਹੈਪੀ ਡਬਲਿਊ ਜੀ 288, ਇਸਲਾਮਾਬਾਦ ਜਲੰਧਰ, ਮੈਂ ਸੁਸਾਇਡ ਕਰਨ ਲੱਗਿਆ ਹਾਂ ਬਟ ਮੇਰੇ ਕੋਲ ਪੈਸੇ ਨਹੀਂ ਹਨ। ਜਿੰਨੇ ਦੇ ਪੈਸੇ ਦੇਣ ਉਹ ਬੰਦੇ ਤਾਕਤਵਰ ਹਨ, ਮੈਨੂੰ ਉਨ੍ਹਾਂ ਤੋਂ ਬਹੁਤ ਡਰ ਲਗਦਾ ਹੈ, ਉਹ ਘਰ ਆਕੇ ਬੇਇੱਜਤੀ ਕਰਨਗੇ, ਮਾਰਨਗੇ। ਮੈਨੁੰ ਬਹੁਤ ਡਰ ਲਗਦਾ ਹੈ ਬਾਸ਼ਾ, ਦੀਪਕ ਭਾਟੀਆ ਤੇ ਉਸ ਦਾ ਦੋਸਤ, ਏਪੀ ਸਿੰਘ ਆਦਮਪੁਰ, ਬਿਦੀ ਘੋੜੀ ਵਾਲਾ, ਜਸ ਪਹਿਲਵਾਨ, ਪੰਮੀ ਗਿਲ, ਗੁਰਵਿਦਰ ਬਜਾਜ਼। ਇਸ ਕਰਕੇ ਮੇਰੀ ਇਨਕਮ ਕੋਈ ਨਹੀਂ ਇਸ ਕਰਕੇ ਮੇਰਾ ਮਰਨਾ ਜਰੂਰੀ ਹੈ। ਮੈਂ ਆਪਣੇ ਘਰ ਦਾ ਖਰਚ ਨਹੀਂ ਚੱਕ ਸਕਦਾ ਰਿਪੀ, ਖੁਸ਼ੀ, ਯਸ਼ਿਕਾ ਆਈ ਐਮ ਸਾਰੀ। ਮਾਂ, ਡੈਡੀ ਵੀਰੇ ਸਾਰੀ। ਰਿਪੀ ਤੁਹਾਡੇ ਨਾਲ ਤਾਂ ਵੱਡੀ ਸਾਰੀ।
ਦੇਖੋ ਇਸ ਖ਼ਬਰ ਨਾਲ ਸਬੰਧਤ ਵੀਡੀਓ