ਅਚਾਨਕ ਘਰ ਦੀ ਤੀਜੀ ਮੰਜਿਲ ਤੇ ਚੜ੍ਹ ਗਿਆ ਸਾਂਡ, ਕ੍ਰੇਨ ਦੀ ਮਦਦ ਨਾਲ ਇਸ ਤਰ੍ਹਾਂ ਹੇਠਾਂ ਉਤਾਰਿਆ ਗਿਆ, ਦੇਖੋ ਤਸਵੀਰਾਂ

Punjab

ਭਾਰਤ ਦੀ ਸਟੇਟ ਹਰਿਆਣੇ ਦੇ ਜੀਂਦ ਵਿੱਚ ਇੱਕ ਅਨੋਖੀ ਹੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਅਵਾਰਾ ਸਾਂਡ ਘਰ ਦੀ ਤੀਜੀ ਮੰਜਿਲ ਉੱਤੇ ਜਾ ਚੜ੍ਹਿਆ।

ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਤਕਰੀਬਨ ਤਿੰਨ ਘੰਟਿਆਂ ਦੀ ਸਖਤ ਜੱਦੋ ਜਹਿਦ ਦੇ ਬਾਅਦ ਉਸ ਨੂੰ ਇਕ ਕ੍ਰੇਨ ਦੀ ਮਦਦ ਦੇ ਨਾਲ ਰੇਸਕਿਊ ਕੀਤਾ ਜਾ ਸਕਿਆ। ਇਥੇ ਧਿਆਨ ਯੋਗ ਹੈ ਕਿ ਇਹ ਮਾਮਲਾ ਜੀਂਦ ਦੀ ਪੁਰਾਣੀ ਅਨਾਜ ਮੰਡੀ ਦਾ ਹੈ।

ਜਿੱਥੇ ਇਕ ਸਾਂਡ ਅਚਾਨਕ ਹੀ ਘਰ ਦੀ ਛੱਤ ਉੱਤੇ ਜਾ ਕੇ ਚੜ੍ਹ ਜਾਂਦਾ ਹੈ। ਜਿਸ ਦੀ ਸੂਚਨਾ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਹੈ ਅਤੇ ਉਹ ਤਿੰਨ ਘੰਟਿਆਂ ਤੋਂ ਬਾਅਦ ਉਸ ਸਾਂਡ ਨੂੰ ਬਚਾ ਕੇ ਕੇ ਥੱਲੇ ਲਿਆਉਂਦੇ ਹਨ।

ਇਥੇ ਮੌਕੇ ਉੱਤੇ ਪਹੁੰਚੇ ਪਸ਼ੁਪਾਲਨ ਵਿਭਾਗ ਦੇ ਡਾਕਟਰ ਨੇ ਦੱਸਿਆ ਕਿ ਪੁਰਾਣੀ ਅਨਾਜ ਮੰਡੀ ਵਿੱਚ ਤੀਜੀ ਮੰਜਿਲ ਦੇ ਉਪਰ ਇੱਕ ਸਾਂਡ ਦੇ ਛੱਤ ਉੱਤੇ ਚੜ੍ਹਨੇ ਦੀ ਸੂਚਨਾ ਮਿਲੀ ਸੀ। ਇਸ ਲਈ ਵੈਕਸੀਨੇਸ਼ਨ ਦੀਆਂ ਤਿਆਰੀਆਂ ਨੂੰ ਵਿੱਚ ਹੀ ਛੱਡ ਕੇ ਇੱਥੇ ਪਹੁੰਚੇ ਹਨ।

ਉਨ੍ਹਾਂ ਨੇ ਦੱਸਿਆ ਕਿ ਸਾਂਡ ਨੂੰ ਪਹਿਲਾਂ ਨਸ਼ਾ ਦਿੱਤਾ ਗਿਆ ਸੀ ਅਤੇ ਫਿਰ ਉੱਥੇ ਮੌਜੂਦ ਲੋਕਾਂ ਦੀ ਸਹਾਇਤਾ ਦੇ ਨਾਲ ਸੁਰੱਖਿਅਤ ਕੱਢ ਲਿਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਹੈ। ਕਿ ਮਕਾਨ ਬੇਹੱਦ ਪੁਰਾਣਾ ਸੀ। ਇਸ ਲਈ ਘਰ ਦੀ ਛੱਤ ਤੋਂ ਸਾਂਡ ਨੂੰ ਬਚਾਉਣਾ ਬਹੁਤ ਰਿਸਕੀ ਸੀ। ਦੂਜਾ ਇਸ ਮੌਕੇ ਕਾਫ਼ੀ ਲੋਕ ਵੀ ਛੱਤ ਉੱਤੇ ਚੜ੍ਹੇ ਹੋਏ ਸਨ ਲੇਕਿਨ ਸਾਂਡ ਦੇ ਚਾਰੇ ਪਾਸੇ ਕਮਰਕੱਸੇ ਬੰਨ੍ਹ ਕੇ ਉਸ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ ਹੈ।

ਇਸ ਮਾਮਲੇ ਤੇ ਮਕਾਨ ਦੇ ਮਾਲਿਕ ਵਲੋਂ ਸੂਚਤ ਕੀਤਾ ਗਿਆ ਸੀ ਕਿ ਸਵੇਰੇ ਹੋ ਹੀ ਤੇਜ ਮੀਂਹ ਤੋਂ ਬਚਣ ਦੇ ਲਈ ਸਾਂਡ ਘਰ ਦੀ ਛੱਤ ਉੱਤੇ ਚੜ੍ਹ ਗਿਆ ਸੀ ਜਿਵੇਂ ਹੀ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਤੁਰੰਤ ਹੀ ਪਸ਼ੁਪਾਲਨ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ। ਲੋਕਾਂ ਵਲੋਂ ਇਕੱਠੇ ਹੋ ਕੇ ਸਾਂਡ ਨੂੰ ਕ੍ਰੇਨ ਦੀ ਮਦਦ ਦੇ ਨਾਲ ਘਰ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਉਤਾਰਿਆ ਗਿਆ।

Leave a Reply

Your email address will not be published. Required fields are marked *