200 ਫੁੱਟ ਦੀ ਉਚਾਈ ਤੋਂ ਡਿਗਿਆ ਕੁੱਤਾ, ਬਚਾਉਣ ਲਈ, ਰੈਸਕਿਊ ਟੀਮ ਨੂੰ ਸੱਦ ਕੇ ਹੈਲੀਕਾਪਟਰ ਰਾਹੀਂ ਕੱਢਿਆ

Punjab

ਇਨੀਂ ਦਿਨੀਂ ਸੋਸ਼ਲ ਮੀਡੀਆ Social Media ਤੇ ਇਨਸਾਨ ਅਤੇ ਕੁੱਤੇ ਦੀ ਦੋਸਤੀ ਦਾ ਇੱਕ ਵੀਡੀਓ ਦੱਬ ਕੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖਕੇ ਤੁਹਾਡਾ ਦਿਲ ਪਸੀਜ ਜਾਵੇਗਾ। ਤੁਸੀਂ ਵੀ ਜਾਣਦੇ ਹੋ ਕਿ ਇਨਸਾਨ ਅਤੇ ਕੁੱਤੇ ਦੇ ਵਿੱਚ ਦਾ ਸਬੰਧ ਕਿਸੇ ਯਰਾਨੇ ਤੋਂ ਘੱਟ ਨਹੀਂ ਹੁੰਦਾ। ਕੁੱਤਿਆਂ ਦੇ ਨਾਲ ਇਨਸਾਨਾਂ ਦਾ ਇੱਕ ਵੱਖ ਹੀ ਰਿਸ਼ਤਾ ਹੁੰਦਾ ਹੈ। ਕਈ ਵਾਰ ਤਾਂ ਇਨਸਾਨ ਅਤੇ ਕੁੱਤਾ ਇੱਕ ਦੂਜੇ ਲਈ ਆਪਣੀ ਜਾਨ ਦੀ ਬਾਜੀ ਵੀ ਲਾਉਂਦੇ ਦੇਖੇ ਗਏ ਹਨ।

ਤਕਰੀਬਨ 200 ਫੁੱਟ ਦੀ ਉਚਾਈ ਤੋਂ ਡਿਗਿਆ ਕੁੱਤਾ

ਪ੍ਰਾਪਤ ਹੋਈਆਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰੀਕਾ ਦੇ ਲਾਸ ਐਜੇਲਿਸ ਵਿੱਚ ਇੱਕ ਸ਼ਖਸ ਆਪਣੇ ਕੁੱਤੇ ਦੇ ਨਾਲ ਹਾਈਕਿੰਗ (ਪੈਦਲ ਯਾਤਰਾ) ਲਈ ਗਿਆ ਸੀ। ਇਹ ਸ਼ਖਸ ਆਪਣੇ Onyx ਨਾਮ ਦੇ ਜਰਮਨ ਸ਼ੈਫਰਡ ਕੁੱਤੇ ਦੇ ਨਾਲ ਡੇਲਟਾ ਫਲੈਟ ਏਰੀਏ ਵਿੱਚ ਹਾਇਕਿੰਗ (ਪੈਦਲ ਯਾਤਰਾ) ਕਰਨ ਗਿਆ ਸੀ। ਉਸ ਵਕਤ ਕੁੱਤਾ 200 ਫੁੱਟ ਦੀ ਉਚਾਈ ਦੇ ਪਹਾੜ ਤੋਂ ਹੇਠਾਂ ਡਿੱਗ ਪਿਆ। ਇਸਦੇ ਬਾਅਦ ਉਸ ਦਾ ਮਾਲਿਕ ਆਪਣੇ ਕੁੱਤੇ ਨੂੰ ਲੱਭਣ ਲੱਗ ਗਿਆ। ਇਸਦੇ ਲਈ ਰੈਸਕਿਊ ਅਭਿਆਨ ਚਲਾਇਆ ਗਿਆ ਅਤੇ ਹੈਲੀਕਾਪਟਰ ਨੂੰ ਬੁਲਾਇਆ ਗਿਆ।

ਲਾਸ ਐਜੇਲਿਸ ਦੇ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਇਸ ਸ਼ਖਸ ਦੇ ਪਾਲਤੂ ਕੁੱਤੇ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਰੈਸਕਿਊ ਟੀਮ ਨੇ ਆਖ਼ਿਰਕਾਰ ਕੁੱਤੇ ਨੂੰ ਲੱਭ ਲਿਆ। ਸ਼ੈਰਿਫ ਡਿਪਾਰਟਮੈਂਟ ਦੇ ਅਨੁਸਾਰ ਮਾਲਿਕ ਅਤੇ ਉਸ ਦੇ ਕੁੱਤੇ ਨੂੰ ਟੀਮ ਨੇ ਰਾਤ ਭਰ ਲੱਭਿਆ। ਜਿਹੜੇ ਕਿ ਕਿਸੇ ਜਗ੍ਹਾ ਤੇ ਰਾਤ ਭਰ ਦੇ ਫਸੇ ਹੋਏ ਸਨ। ਅਗਲੇ ਦਿਨ ਉਨ੍ਹਾਂ ਨੂੰ ਲੱਭ ਕੇ ਕੱਢਿਆ ਗਿਆ। ਇੱਕ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਰੈਸਕਿਊ ਟੀਮ ਉਸ ਸ਼ਖਸ ਅਤੇ ਉਸ ਦੇ ਕੁੱਤੇ ਨੂੰ ਮਿਲਾਉਂਦੇ ਦਿੱਖ ਰਹੀ ਹੈ। ਵੀਡੀਓ ਨੂੰ ਦੇਖਕੇ ਤੁਹਾਡਾ ਦਿਲ ਵੀ ਖੁਸ਼ ਹੋ ਜਾਵੇਗਾ।

ਮਾਲਿਕ ਨੂੰ ਦੇਖਕੇ ਪਿਆਰ ਨਾਲ ਲਿਪਟ ਗਿਆ ਕੁੱਤਾ

ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਆਉਂਦਿਆਂ ਸਾਰ ਹੀ ਵਾਇਰਲ ਹੋ ਗਈ। ਇਸ ਵਿੱਚ ਕੁੱਤਾ ਅਤੇ ਉਸ ਦਾ ਮਾਲਿਕ ਇੱਕ ਦੂਜੇ ਨੂੰ ਪਿਆਰ ਨਾਲ ਲਿਪਟਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖਕੇ ਲੋਕ ਤਰ੍ਹਾਂ ਤਰ੍ਹਾਂ ਦੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜਰ ਨੇ ਲਿਖਿਆ ਹੈ ਇਹ ਵੀਡੀਓ ਕਿਸੇ ਦਾ ਵੀ ਦਿਲ ਜਿੱਤ ਲਵੇਗੀ ਬਹੁਤ ਸਾਰੇ ਯੂਜਰਸ ਰੈਸਕਿਊ ਟੀਮ ਦਾ ਵੀ ਸ਼ੁਕਰਾਨਾ ਜਤਾ ਰਹੇ ਹਨ। ਜਿਨ੍ਹਾਂ ਨੇ ਹੈਲੀਕਾਪਟਰ ਨਾਲ ਕੁੱਤੇ ਦੀ ਜਾਨ ਨੂੰ ਬਚਾਇਆ ਹੈ।

ਦੇਖੋ ਵਾਇਰਲ ਵੀਡੀਓ

Leave a Reply

Your email address will not be published. Required fields are marked *