ਪੰਜਾਬ ਵਿਚ ਜਿਲ੍ਹਾ ਪਟਿਆਲਾ ਸ਼ਹਿਰ ਦੇ ਨਾਭੇ ਰੋਡ ਉਪਰ ਭਾਖੜਾ ਨਹਿਰ ਵਿਚੋਂ ਬੱਚੇ ਦੇ ਗਲੇ ਵਿੱਚ ਸੰਗਲੀ ਪਾਕੇ ਤਾਲਾ ਲੱਗੇ ਵਾਲੀ ਲਾਸ਼ ਮਿਲਣ ਦੇ ਤੋਂ ਬਾਅਦ ਦਹਿਸ਼ਤ ਫੈਲ ਗਈ। ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਚਲਿਆ ਕਿ ਇਹ ਲਾਸ਼ ਫਤਹਿਗੜ੍ਹ ਸਾਹਿਬ ਜਿਲ੍ਹੇ ਦੇ ਪਿੰਡ ਕੁੰਭ ਦੇ 9 ਸਾਲ ਉਮਰ ਦੇ ਸੁਖਮਨਵੀਰ ਸਿੰਘ ਦੀ ਹੈ ਜੋ ਕਿ ਆਪਣੇ ਪਿਤਾ ਰਣਧੀਰ ਸਿੰਘ ਉਮਰ 40 ਸਾਲ ਅਤੇ ਭੈਣ ਹਰਨੂਰ ਕੌਰ ਉਮਰ 12 ਸਾਲ ਦੇ ਨਾਲ ਵੀਰਵਾਰ ਤੋਂ ਲਾਪਤਾ ਸੀ। ਗੋਤਾਖੋਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਪਰਵਾਰਿਕ ਮੈਬਰਾਂ ਦੇ ਨਾਲ ਸੰਪਰਕ ਕਰਕੇ ਬੱਚੇ ਦੇ ਨਾਨੇ ਬਲਵਿੰਦਰ ਸਿੰਘ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਆਕੇ ਲਾਸ਼ ਦੀ ਸ਼ਿਨਾਖਤ ਕੀਤੀ ਹੈ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਜਵਾਈ ਰਣਧੀਰ ਸਿੰਘ ਦਾ ਉਸਦੇ ਚਾਚਾ ਨਾਲ ਪਿਛਲੇ ਡੇਢ ਮਹੀਨੇ ਤੋਂ ਜ਼ਮੀਨ ਨੂੰ ਲੈ ਕੇ ਲੜਾਈ ਝਗੜਾ ਚੱਲ ਰਿਹਾ ਸੀ ਅਤੇ ਇਸ ਗੱਲ ਦੇ ਕਾਰਨ ਉਹ ਕਾਫ਼ੀ ਜਿਆਦਾ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਸ ਦਾ ਜਵਾਈ ਵੀਰਵਾਰ ਨੂੰ ਸੁਖਮਨਵੀਰ ਸਿੰਘ ਨੂੰ ਐਲਰਜੀ ਦੀ ਦਵਾਈ ਦਵਾਉਣ ਅਤੇ ਧੀ ਹਰਨੂਰ ਨੂੰ ਬਰਗਰ ਖਵਾਉਣ ਲਈ ਲੈ ਗਿਆ ਸੀ। ਸ਼ਾਮ ਨੂੰ ਜਦੋਂ ਸਾਢੇ 7 ਵਜੇ ਤੱਕ ਉਸਦਾ ਫੋਨ ਨਾ ਆਇਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ । ਪੁਲਿਸ ਵਲੋਂ ਫੋਨ ਦੀ ਲੋਕੇਸ਼ਨ ਦੀ ਜਾਂਚ ਕੀਤੀ ਗਈ ਤਾਂ ਭਾਖੜਾ ਨਹਿਰ ਦੇ ਕਿਨਾਰੇ 8 ਕਿਲੋਮੀਟਰ ਦੀ ਦੂਰੀ ਉੱਤੇ ਉਸਦਾ ਮੋਟਰਸਾਇਕਲ ਬਰਾਮਦ ਹੋਇਆ । ਉਨ੍ਹਾਂ ਨੇ ਕਿਹਾ ਕਿ ਜਿੱਥੇ ਤੱਕ ਗਲੇ ਵਿੱਚ ਸੰਗਲੀ ਅਤੇ ਤਾਲਾ ਲੱਗਿਆ ਹੋਣ ਦਾ ਸਵਾਲ ਹੈ ਤਾਂ ਉਸ ਦੇ ਬਾਰੇ ਵਿੱਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਇਸ ਘਟਨਾ ਬਾਰੇ ਭੋਲ਼ੇ ਸ਼ੰਕਰ ਡਾਇਵਰਸ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਹੈ ਕਿ ਬੱਚੇ ਦੀ ਲਾਸ਼ ਤਾਂ ਬਰਾਮਦ ਹੋ ਗਈ ਹੈ ਪ੍ਰੰਤੂ ਅਜੇ ਤੱਕ ਰਣਧੀਰ ਸਿੰਘ ਅਤੇ ਬੱਚੀ ਦੀ ਲਾਸ਼ ਬਰਾਮਦ ਨਹੀਂ ਹੋਈ। ਇਨ੍ਹਾਂ ਨੂੰ ਲੱਭਣ ਲਈ ਗੋਤਾਖੋਰਾਂ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਗੋਤਾਖੋਰਾਂ ਦੀ ਜਿਹੜੀ ਟੀਮ ਇਨ੍ਹਾਂ ਪਿਓ ਧੀ ਦੀਆਂ ਮ੍ਰਿਤਕ ਦੇਹਾਂ ਦੀ ਭਾਲਾ ਕਰ ਰਹੀ ਹੈ ਉਸ ਵਿੱਚ 40 ਗੋਤਾਖੋਰ ਸ਼ਾਮਲ ਹਨ ਅਤੇ ਇਹ ਗੋਤਾਖੋਰ ਆਪਣੇ ਪ੍ਰਧਾਨ ਸ਼ੰਕਰ ਭਾਰਦਵਾਜ ਦੇ ਅਧੀਨ ਕੰਮ ਕਰ ਰਹੇ ਹਨ।