ਇਹ ਖ਼ਬਰ ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਹੈ। 12ਵੀਂ ਸਦੀ ਦੇ ਬਾਵਜੂਦ ਵੀ ਦਹੇਜ ਪ੍ਰਥਾ ਨੂੰ ਸਮਾਜ ਵਿਚੋਂ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਿਆ। ਅੱਜ ਵੀ ਕਈ ਲਾਲਚੀ ਲੋਕ ਦਹੇਜ ਦੇ ਲਈ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਇੰਝ ਹੀ ਇੱਕ ਮਾਮਲੇ ਵਿੱਚ ਬੁਲਾਰਾ ਪਿੰਡ ਵਿਆਹੀ ਮਹਿਲਾ ਦਹੇਜ ਦੀ ਸ਼ਿਕਾਰ ਹੋ ਗਈ ਹੈ। ਦਹੇਜ ਦੇ ਲਾਲਚ ਵਿੱਚ ਸਹੁਰੇ ਪਰਿਵਾਰ ਨੇ ਆਪਣੀ ਨੂੰਹ ਦੀ ਹੱਤਿਆ ਕਰ ਦਿੱਤੀ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਦਰ ਥਾਣਾ ਅਧੀਨ ਚੌਕੀ ਮਰਾਡੋ ਦੀ ਪੁਲਿਸ ਮੌਕੇ ਉੱਤੇ ਪਹੁੰਚੀ। ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਕੌਰ ਉਮਰ 28 ਸਾਲ ਪੁਤਰੀ ਸਰਬਜੀਤ ਸਿੰਘ ਵਾਸੀ ਪਿੰਡ ਬੁਲਾਰਾ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ।
ਇਸ ਮਾਮਲੇ ਦੇ ਵਿੱਚ ਥਾਣਾ ਸਦਰ ਵਿੱਚ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਤੇ ਦੋਸ਼ੀ ਪਤੀ ਹਰਦੀਪ ਸਿੰਘ ਸਹੁਰਾ ਦਲਜੀਤ ਸਿੰਘ ਸੱਸ ਸਰਬਜੀਤ ਕੌਰ ਜੇਠ ਮਨਦੀਪ ਸਿੰਘ ਅਤੇ ਜਠਾਣੀ ਹਰਪ੍ਰੀਤ ਕੌਰ ਦੇ ਖਿਲਾਫ ਦਹੇਜ ਲਈ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਪਤੀ ਸੱਸ ਸਹੁਰਾ ਅਤੇ ਜੇਠ ਨੂੰ ਗ੍ਰਿਫਤਾਰ ਕਰ ਲਿਆ ਹੈ। ਪਿੰਡ ਮਾਣਕਵਾਲ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਉਸਦੇ 2 ਬੱਚੇ ਹਨ। ਵੱਡੀ ਧੀ ਮਨਪ੍ਰੀਤ ਕੌਰ ਅਤੇ ਛੋਟਾ ਪੁੱਤਰ ਹੈ। ਉਨ੍ਹਾਂ ਨੇ 3 ਸਾਲ ਪਹਿਲਾਂ ਆਪਣੀ ਧੀ ਮਨਪ੍ਰੀਤ ਕੌਰ ਦਾ ਵਿਆਹ ਹਰਦੀਪ ਸਿੰਘ ਦੇ ਨਾਲ ਕੀਤੀ ਸੀ।
ਮ੍ਰਿਤਕਾ ਦੇ ਵਿਆਹ ਤੋਂ ਬਾਅਦ ਉਸ ਦਾ ਇੱਕ ਸਾਲ ਦਾ ਪੁੱਤਰ ਹੈ। ਸਰਬਜੀਤ ਦਾ ਕਹਿਣਾ ਹੈ ਕਿ ਵਿਆਹ ਵਿੱਚ ਉਨ੍ਹਾਂ ਦੇ ਵਲੋਂ ਆਪਣੀ ਹੈਸੀਅਤ ਤੋਂ ਵੀ ਜ਼ਿਆਦਾ ਦਹੇਜ ਆਪਣੀ ਧੀ ਨੂੰ ਦਿੱਤਾ ਗਿਆ ਸੀ। ਪਰ ਸਹੁਰੇ ਪਰਿਵਾਰ ਵਾਲਿਆਂ ਦੇ ਘਰ ਜਾਣ ਤੋਂ ਬਾਅਦ ਸਹੁਰੇ ਉਸ ਨੂੰ ਫਿਰ ਤੋਂ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ । ਸੱਸ ਅਤੇ ਸਹੁਰਾ ਉਸ ਦੀ ਧੀ ਨੂੰ ਕੁੱਝ ਨਾ ਕੁੱਝ ਲਿਆਉਣ ਦੇ ਲਈ ਕਹਿੰਦੇ ਅਤੇ ਉਸ ਦਾ ਪਤੀ ਹਰਦੀਪ ਸਿੰਘ ਕੁੱਟਮਾਰ ਕਰਦਾ ਸੀ। ਉਸ ਨੇ ਆਪਣੀ ਧੀ ਦੇ ਸਹੁਰੇ ਪਰਿਵਾਰ ਵਾਲਿਆਂ ਨੂੰ ਕਈ ਵਾਰ ਸਮਝਾਇਆ ਪਰ ਦੁਬਾਰਾ ਫਿਰ ਉਹ ਮਾਰ ਕੁੱਟਮਾਰ ਸ਼ੁਰੂ ਕਰ ਦਿੰਦੇ ਸੀ।