ਅਸੀਂ ਅਕਸਰ ਸੋਸ਼ਲ ਮੀਡੀਆ ਉੱਤੇ ਰੋਜਾਨਾ ਹਜਾਰਾਂ ਵੀਡੀਓ ਵਾਇਰਲ ਹੁੰਦੀਆਂ ਦੇਖਦੇ ਹਾਂ। ਇਨ੍ਹਾਂ ਵਿਚੋਂ ਕੁੱਝ ਵੀਡੀਓ ਜਾਨਵਰਾਂ ਦੇ ਵੀ ਹੁੰਦੇ ਹਨ। ਕਈ ਵੀਡੀਓ ਬੇਹੱਦ ਖਤਰਨਾਕ ਵੀ ਹੁੰਦੇ ਹਨ ਤੇ ਕੁੱਝ ਵੀਡੀਓ ਤੁਹਾਨੂੰ ਢਿੱਡ ਫੜ ਕੇ ਹੱਸਣ ਲਈ ਮਜਬੂਰ ਕਰ ਦਿੰਦੇ ਹਨ। ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਹੋ ਜਾਣ ਤੋਂ ਬਾਅਦ ਉਸ ਨੂੰ ਵਾਇਰਲ ਹੋਣ ਵਿੱਚ ਦੇਰ ਨਹੀਂ ਲੱਗਦੀ। ਇਹੋ ਜਿਹਾ ਹੀ ਇੱਕ ਖਤਰਨਾਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਕੁਝ ਸੈਕਿੰਡ ਦੇ ਇਸ ਵੀਡੀਓ ਨੇ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਦਿਲ ਦਿਹਲਾ ਦੇਣ ਵਾਲਾ ਇਹ ਵੀਡੀਓ ਉੱਤਰੀ ਅਮਰੀਕਾ ਦੇ ਮੈਕਸੀਕਨ ਦਾ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸਬੰਧਤ ਵਾਇਰਲ ਵੀਡੀਓ ਪੋਸਟ ਦੇ ਹੇਠਾਂ ਜਾ ਕੇ ਦੇਖੋ
ਅਚਾਨਕ ਹੀ ਅਣਗਿਣਤ ਪੰਛੀ ਧਰਤੀ ਵੱਲ ਡਿੱਗੇ
ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਹਜਾਰਾਂ ਪੰਛੀ ਅਚਾਨਕ ਅਸਮਾਨ ਤੋਂ ਜ਼ਮੀਨ ਉੱਤੇ ਡਿੱਗ ਜਾਂਦੇ ਹਨ। ਅਸਲ ਵਿੱਚ ਕੀ ਹੋਇਆ ਇਸਦਾ ਕਿਸੇ ਨੂੰ ਵੀ ਕੋਈ ਅੰਦਾਜਾ ਨਹੀਂ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੈ। ਕਿਉਂਕਿ ਸਵਾਲ ਉੱਠਦਾ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਪੰਛੀ ਇਕੱਠੇ ਅਸਮਾਨ ਤੋਂ ਕਿਵੇਂ ਡਿੱਗੇ ? ਅਣਗਿਣਤ ਪੀਲੇ ਸਿਰ ਵਾਲੇ ਬਲੈਕ ਬਰਡ ਅਸਮਾਨ ਤੋਂ ਡਿੱਗਦੇ ਹੋਏ ਕੈਮਰੇ ਵਿੱਚ ਕੈਦ ਹੋ ਗਏ। ਉਨ੍ਹਾਂ ਵਿਚੋਂ ਦਰਜਨਾਂ ਪੰਛੀਆਂ ਦੀ ਮੌਤ ਵੀ ਹੋ ਗਈ। ਉੱਤਰੀ ਮੈਕਸੀਕਨ ਸ਼ਹਿਰ ਦੇ ਕੁਆਉਟੇਮੋਕ ਵਿੱਚ ਇੱਕ ਸਕਿਓਰਿਟੀ ਕੈਮਰੇ ਵਿੱਚ ਕੈਦ ਹੋਏ ਹੈਰਾਨ ਕਰਨ ਵਾਲੇ ਫੁਟੇਜ ਵਿੱਚ ਪੰਛੀਆਂ ਦੇ ਝੁੰਡ ਨੂੰ ਉਚਾਈ ਤੋਂ ਸੜਕ ਉੱਤੇ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ। ਕੁੱਝ ਪੰਛੀ ਡਿੱਗਣ ਦੇ ਬਾਅਦ ਤੁਰੰਤ ਉੱਡ ਗਏ।
ਮੈਕਸੀਕਨ ਅਖਬਾਰ ਨੇ ਕੀਤਾ ਇਹ ਵੱਡਾ ਖੁਲਾਸਾ
ਮੈਕਸੀਕਨ ਅਖਬਾਰ ਐਲ ਹੈਰਾਲਡੋ ਡੀ ਚੀਹੁਆਹੁਆ (El Heraldo de Chihuahua) ਨੇ ਦੱਸਿਆ ਹੈ ਕਿ ਕਈ ਸਥਾਨਕ ਲੋਕਾਂ ਨੇ 7 ਫਰਵਰੀ 2022 ਨੂੰ ਕੁਆਉਟੇਮੋਕ ਦੀਆਂ ਸੜਕਾਂ ਦੇ ਫੁਟਪਾਥਾਂ ਉੱਤੇ ਕਈ ਪੀਲੇ ਸਿਰ ਵਾਲੇ ਬਲੈਕਬਰਡਸ ਨੂੰ ਮਰੇ ਪਿਆਂ ਨੂੰ ਦੇਖਿਆ। ਸਥਾਨਕ ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਬਿਨ੍ਹਾਂ ਕੋਸ਼ਿਸ਼ ਕੀਤੀ 100 ਤੋਂ ਜਿਆਦਾ ਮਰੇ ਹੋਏ ਪੰਛੀ ਮਿਲੇ ਸਨ।
ਇਸ ਰਹੱਸਮਈ ਘਟਨਾ ਨੇ ਸੋਸ਼ਲ ਮੀਡੀਆ ਤੇ ਕੁੱਝ ਲੋਕਾਂ ਨੇ ਫੋਨ ਤਕਨੀਕ ਨੂੰ ਦੋਸ਼ ਦੇਣ ਦੇ ਨਾਲ ਕਈ ਹੋਰ ਸ਼ੰਕਾਵਾਂ ਨੂੰ ਜਨਮ ਦਿੱਤਾ ਹੈ। ਜਦੋਂ ਕਿ ਪਸੂ ਪੰਛੀ ਵਿਭਾਗ ਨੇ ਪ੍ਰਦੂਸ਼ਣ ਦੇ ਵੱਧਦੇ ਪੱਧਰ ਨੂੰ ਦੋਸ਼ੀ ਦੱਸਿਆ ਹੈ। ਕੁੱਝ ਕੁ ਨੇ ਇਹ ਵੀ ਅਨੁਮਾਨ ਲਗਾਇਆ ਹੈ ਕਿ ਪੰਛੀਆਂ ਨੂੰ ਬਿਜਲੀ ਦਾ ਝੱਟਕਾ ਲੱਗਿਆ ਹੈ।
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਿਹਾ ਵਾਇਰਲ
ਇਸ ਵੀਡੀਓ ਨੂੰ ਟਵਿੱਟਰ ਪੇਜ @ RT_com ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ ਹਜਾਰਾਂ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ। ਇੱਕ ਯੂਜਰ ਨੇ ਇਸ ਵੀਡੀਓ ਤੇ ਕਮੈਂਟ ਕਰਦਿਆਂ ਹੋਇਆਂ ਲਿਖਿਆ ਹੈ ਕਿ ਇਹ ਬੇਹੱਦ ਚੌਂਕਾਉਣ ਵਾਲੀ ਵੀਡੀਓ ਹੈ। ਇੱਕ ਹੋਰ ਯੂਜਰ ਨੇ ਲਿਖਿਆ ਹੈ ਕਿ ਮੈਂ ਆਪਣੇ ਜੀਵਨ ਵਿੱਚ ਅਜਿਹੀ ਵੀਡੀਓ ਕਦੇ ਨਹੀਂ ਦੇਖੀ। ਤੀਸਰੇ ਯੂਜਰ ਨੇ ਲਿਖਿਆ ਹੈ ਕਿ ਇਨ੍ਹਾਂ ਵਿਚੋਂ ਜਿਆਦਾਤਰ ਪੰਛੀਆਂ ਉੱਤੇ ਕਿਸੇ ਨੇ ਹਮਲਾ ਕੀਤਾ ਹੈ ਅਤੇ ਇਸ ਵਜ੍ਹਾ ਕਰਕੇ ਇਹ ਸਾਰੇ ਪੰਛੀ ਅਚਾਨਕ ਹੀ ਥੱਲੇ ਵੱਲ ਗਿਰੇ ਹਨ।
ਦੇਖੋ ਵਾਇਰਲ ਵੀਡੀਓ ਨੂੰ
Flock of birds suddenly falls from sky in Mexican mystery pic.twitter.com/zkgqEVyPiy
— RT (@RT_com) February 15, 2022