ਪੰਜਾਬ ਦੇ ਮੋਗਾ ਸ਼ਹਿਰ ਵਿਚ ਲਾਲ ਸਿੰਘ ਰੋਡ ਤੋਂ ਬੁੱਧਵਾਰ ਨੂੰ ਸਵੇਰੇ ਹਰਿਆਣਾ ਨੰਬਰ ਦੀ ਇੱਕ ਆਲਟੋ ਕਾਰ ਵਿੱਚ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਲੋਕ 20 ਤੋਂ 22 ਸਾਲ ਉਮਰ ਦੀ ਕੁੜੀ ਨੂੰ ਕਾਰ ਵਿੱਚ ਚੁੱਕ ਕੇ ਲੈ ਗਏ। ਕੁੜੀ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਲਾਲ ਸਿੰਘ ਰੋਡ ਉੱਤੇ ਕੁੱਝ ਘਰਾਂ ਵਿੱਚ ਕੰਮ ਕਰਦੀ ਸੀ। ਉਹ ਪੈਸੇ ਲੈਣ ਦੇ ਲਈ ਆਈ ਸੀ ਪੈਸੇ ਲੈਣ ਤੋਂ ਬਾਅਦ ਉਹ ਇੱਕ ਕਰਿਆਨੇ ਦੀ ਦੁਕਾਨ ਤੇ ਬੈਠਕੇ ਉਸਦਾ ਇੰਤਜਾਰ ਕਰ ਰਹੀ ਸੀ। ਜਦੋਂ ਤੱਕ ਉਹ ਪਹੁੰਚਿਆ ਉਸਦੀ ਭੈਣ ਨੂੰ ਕਾਰ ਵਿੱਚ ਚੁੱਕ ਕੇ ਲੈ ਗਏ। ਉਸ ਕਾਰ ਦੇ ਨਾਲ ਦੋ ਨਕਾਬਪੋਸ਼ ਮੋਟਰਸਾਇਕਲ ਸਵਾਰ ਵੀ ਚੱਲ ਰਹੇ ਸਨ। ਦਿਨਦਹਾੜੇ ਹੋਈ ਇਸ ਅਗਵਾਹ ਦੀ ਵਾਰਦਾਤ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ।
ਪੋਸਟ ਦੇ ਹੇਠਾਂ ਜਾ ਕੇ ਦੇਖੋ ਵੀਡੀਓ ਰਿਪੋਰਟ
ਕਾਰ ਸਵਾਰ ਜਿਸ ਕਰਿਆਨੇ ਦੀ ਦੁਕਾਨ ਦੇ ਬਾਹਰ ਥੜੇ ਉੱਤੇ ਬੈਠੀ ਕੁੜੀ ਨੂੰ ਕਾਰ ਵਿੱਚ ਚੁੱਕ ਕੇ ਲੈ ਗਏ ਉਸ ਕਰਿਆਨੇ ਦੀ ਦੁਕਾਨ ਨੂੰ ਚਲਾਉਣ ਵਾਲੀ ਮਹਿਲਾ ਛਿੰਦਰ ਕੌਰ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਹੋਕੇ ਆਏ ਨੌਜਵਾਨ ਕੁੜੀ ਨੂੰ ਘੜੀਸਦੇ ਹੋਏ ਕਾਰ ਵਿੱਚ ਲੈ ਗਏ। ਕੁੜੀ ਨੇ ਆਪਣਾ ਮੋਬਾਇਲ ਫੋਨ ਅਤੇ ਪਰਸ ਕਾਰ ਤੋਂ ਬਾਹਰ ਸੁੱਟ ਦਿੱਤਾ ਸੀ। ਲੇਕਿਨ ਕਾਰ ਸਵਾਰ ਨੌਜਵਾਨ ਬਾਅਦ ਵਿੱਚ ਗੱਡੀ ਨੂੰ ਰੋਕ ਕੇ ਕੁੜੀ ਦੇ ਸੁੱਟੋ ਗਏ ਮੋਬਾਇਲ ਫੋਨ ਅਤੇ ਪਰਸ ਨੂੰ ਵੀ ਉਠਾ ਕੇ ਲੈ ਗਏ। ਆਪਣੀ ਭੈਣ ਨੂੰ ਲੈਣ ਪਹੁੰਚੇ ਨੌਜਵਾਨ ਨੇ ਮੀਡੀਆ ਨੂੰ ਦੱਸਿਆ ਕਿ ਉਸਦੀ ਭੈਣ ਇੱਥੇ ਕੁੱਝ ਘਰਾਂ ਦੇ ਵਿੱਚ ਕੰਮ ਕਰਦੀ ਸੀ। ਉਹ ਪੈਸੇ ਲੈਣ ਲਈ ਆਈ ਸੀ। ਇਸ ਤੋਂ ਜ਼ਿਆਦਾ ਕੁੱਝ ਦੱਸਦਾ ਉਸ ਤੋਂ ਪਹਿਲਾਂ ਹੀ ਥਾਣਾ ਸਾਉਥ ਸਿਟੀ ਦੇ ਐਸ ਐਚ ਓ ਨੌਜਵਾਨ ਨੂੰ ਆਪਣੇ ਨਾਲ ਥਾਣੇ ਲੈ ਗਏ।
ਇਹ ਕੁੜੀ ਕਸਬਾ ਕੋਟ ਈਸੇ ਖਾਂ ਦੇ ਪਿੰਡ ਤਲਵੰਡੀ ਮੰਗੇ ਖਾਂ ਦੀ ਰਹਿਣ ਵਾਲੀ ਹੈ। ਸ਼ਹਿਰ ਦੇ ਲਾਲ ਸਿੰਘ ਰੋਡ ਤੋਂ ਪਿੰਡ ਤਲਵੰਡੀ ਮੰਗੇ ਖਾਂ ਦੀ ਦੂਰੀ ਕਰੀਬ 20 ਤੋਂ 25 ਕਿਲੋਮੀਟਰ ਦੀ ਹੈ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਉੱਥੋਂ ਉਹ ਇਸ ਰੋਡ ਤੇ ਇੱਥੇ ਕੰਮ ਕਰਨ ਕਿਵੇਂ ਆਉਂਦੀ ਸੀ। ਹਾਲਾਂਕਿ ਲਾਲ ਸਿੰਘ ਰੋਡ ਉੱਤੇ ਵੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਕਿ ਕੁੜੀ ਉਨ੍ਹਾਂ ਦੇ ਇੱਥੇ ਕਿਥੇ ਕੰਮ ਕਰਦੀ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਛਾਨਬੀਣ ਕਰ ਰਹੀ ਹੈ। ਇਹ ਘਟਨਾ ਸਵੇਰੇ ਤਕਰੀਬਨ ਸਾਢੇ ਦਸ ਵਜੇ ਦੀ ਹੈ। ਲੇਕਿਨ ਸ਼ਾਮ ਚਾਰ ਵਜੇ ਤੱਕ ਵੀ ਪੁਲਿਸ ਇਸ ਮਾਮਲੇ ਵਿੱਚ ਕੁੱਝ ਵੀ ਸਪੱਸ਼ਟ ਨਹੀਂ ਦੱਸ ਪਾ ਰਹੀ ਹੈ।
ਦੇਖੋ ਵੀਡੀਓ ਰਿਪੋਰਟ