ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਅੰਦਰ ਆਉਂਦੇ ਪਿੰਡ ਕੋਟਲੀ ਸੱਕਾਂ ਪਿੰਡ ਵਿੱਚ ਗੁਰਦੁਆਰੇ ਸਾਹਿਬ ਦੇ ਮੁੱਖ ਸੇਵਾਦਾਰ ਦੇ ਵਲੋਂ ਕਿਸੇ ਜਹਰੀਲੀ ਚੀਜ਼ ਨੂੰ ਖਾ ਕੇ ਖੁਦਕੁਸ਼ੀ ਕਰ ਲੈਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਸ ਮ੍ਰਿਤਕ ਸਿੰਘ ਦੀ ਪਹਿਚਾਣ ਨਿਰਮਲ ਸਿੰਘ ਉਮਰ 60 ਸਾਲ ਪੁੱਤਰ ਸੰਤੋਖ ਸਿੰਘ ਵਾਸੀ ਕੋਟਲੀ ਸੱਕਾਂ ਦੇ ਰੂਪ ਵਿਚ ਹੋਈ ਹੈ।
ਇਸ ਮਾਮਲੇ ਦੇ ਸੰਬੰਧ ਵਿਚ ਪੁਲਿਸ ਚੌਕੀ ਔਠੀਆਂ ਦੇ ਇੰਨਚਾਰਜ ਗੁਰਿੰਦਰ ਸਿੰਘ ਬੁੱਟਰ ਨੇ ਦੱਸਿਆ ਹੈ ਕਿ ਮ੍ਰਿਤਕ ਨਿਰਮਲ ਸਿੰਘ ਉਮਰ 60 ਸਾਲ ਪੁੱਤਰ ਸੰਤੋਖ ਸਿੰਘ ਵਾਸੀ ਕੋਟਲੀ ਸੱਕਾਂ ਦੇ ਭਰਾ ਪਰਗਟ ਸਿੰਘ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਉਸ ਦਾ ਵੱਡਾ ਭਰਾ ਨਿਰਮਲ ਸਿੰਘ ਪਿੰਡ ਦੇ ਗੁਰਦੁਆਰੇ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਵਿੱਚ ਮੁੱਖ ਸੇਵਕ ਦੇ ਤੌਰ ਉੱਤੇ ਆਪਣੀ ਸੇਵਾ ਨੂੰ ਨਿਭਾ ਰਿਹਾ ਸੀ।
ਇਸ ਖ਼ਬਰ ਦੀ ਵੀਡੀਓ ਰਿਪੋਰਟ ਪੋਸਟ ਦੇ ਹੇਠਾਂ ਜਾ ਕੇ ਦੇਖ ਸਕਦੇ ਹੋ
ਅੱਗੇ ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਹ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ ਕਿਉਂਕਿ ਪਿੰਡ ਦੇ ਕੁੱਝ ਲੋਕਾਂ ਦੇ ਵਲੋਂ ਉਸ ਨੂੰ ਸੇਵਾ ਕਰਨ ਤੋਂ ਰੋਕਿਆ ਜਾ ਰਿਹਾ ਸੀ। ਜਿਸ ਕਾਰਨ ਤੰਗ ਆਕੇ ਪਿਛਲੀ ਸ਼ਾਮ ਨਿਰਮਲ ਸਿੰਘ ਨੇ ਗੁਰਦੁਆਰਾ ਸਾਹਿਬ ਵਿੱਚ ਲੱਗੇ ਸਪੀਕਰ ਤੇ ਅਨਾਉਂਸਮੈਂਟ ਕਰਕੇ ਕਿਹਾ ਕਿ ਗੁਰਦੇਵ ਸਿੰਘ ਪੁੱਤਰ ਵੀਰ ਸਿੰਘ ਨਿਰਮਲ ਸਿੰਘ ਪੁੱਤਰ ਪਾਲ ਸਿੰਘ ਦਲਜੀਤ ਸਿੰਘ ਪੁੱਤਰ ਬਲਕਾਰ ਸਿੰਘ ਅਤੇ ਅਣਪਛਾਤੇ ਵਾਸੀ ਕਾਨਾ ਨਿਹੰਗ ਆਦਿ ਉਸ ਨੂੰ ਸੇਵਾ ਕਰਨ ਤੋਂ ਰੋਕ ਰਹੇ ਹਨ। ਜਿਨ੍ਹਾਂ ਤੋਂ ਤੰਗ ਆਕੇ ਉਹ ਆਪਣੀ ਜੀਵਨ ਲੀਲਾ ਖ਼ਤਮ ਕਰਨ ਜਾ ਰਿਹਾ ਹੈ।
ਇਸ ਅਨਾਉਂਸਮੇਂਟ ਤੋਂ ਬਾਅਦ ਜਦੋਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਜਾਕੇ ਦੇਖਿਆ ਤਾਂ ਨਿਰਮਲ ਸਿੰਘ ਨੇ ਕੋਈ ਜਹਰੀਲੀ ਚੀਜ ਨੂੰ ਨਿਗਲ ਲਿਆ ਸੀ। ਜਿਸ ਨੂੰ ਤੁਰੰਤ ਹੀ ਕੁੱਝ ਲੋਕਾਂ ਦੀ ਮਦਦ ਦੇ ਨਾਲ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਮਾਮਲੇ ਦੇ ਸੰਬੰਧ ਵਿਚ ਪੁਲਿਸ ਦੇ ਵਲੋਂ ਮ੍ਰਿਤਕ ਨਿਰਮਲ ਸਿੰਘ ਦੇ ਭਰੇ ਪਰਗਟ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।
ਦੇਖੋ ਸਬੰਧਤ ਵੀਡੀਓ ਰਿਪੋਰਟ