ਪੰਜਾਬ ਵਿਚ ਮੋਗਾ ਦੇ ਪਿੰਡ ਮੱਲਿਆਣਾ ਵਿੱਚ ਇੰਡਸਇੰਡ ਬੈਂਕ ਦੀ ਬ੍ਰਾਂਚ ਵਿੱਚ ਸੋਮਵਾਰ ਸਵੇਰੇ 11: 55 ਵਜੇ ਮੋਟਰਸਾਇਕਲ ਸਵਾਰ ਤਿੰਨ ਲੁਟੇਰਿਆਂ ਨੇ 3. 66 ਲੱਖ ਰੁਪਏ ਦੀ ਲੁੱਟ ਕਰ ਲਈ ਹੈ। ਲੁਟੇਰਿਆਂ ਨੇ ਵਾਰਦਾਤ ਦੇ ਦੌਰਾਨ ਸੁਰੱਖਿਆ ਗਾਰਡ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਗੋਲੀ ਮਾਰਨੇ ਦੀ ਧਮਕੀ ਦਿੱਤੀ। ਵਾਰਦਾਤ ਦੇ ਬਾਅਦ ਲੁਟੇਰੇ ਬੈਂਕ ਗਾਰਡ ਦੀ ਬੰਦੂਕ ਦੋ ਕਾਰਤੂਸ ਅਤੇ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ। ਪੁਲਿਸ ਨੇ ਇਸ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਰਸਤੇ ਸੀਲ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ।
ਇਸ ਮਾਮਲੇ ਤੇ ਬੈਂਕ ਮੈਨੇਜਰ ਅਜੈ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਹੈ ਕਿ ਸੋਮਵਾਰ ਨੂੰ ਬੈਂਕ ਖੁੱਲਣ ਤੋਂ ਬਾਅਦ ਸਟਾਫ ਕੰਮ ਕਰ ਰਿਹਾ ਸੀ। ਸਵੇਰੇ 11: 55 ਵਜੇ ਬਾਇਕ ਸਵਾਰ ਤਿੰਨ ਨਕਾਬਪੋਸ਼ ਨੌਜਵਾਨ ਬੈਂਕ ਦੇ ਬਾਹਰ ਆਏ। ਉਹ ਤਿੰਨੇ ਪੈਸੇ ਜਮਾਂ ਕਰਵਾਉਣ ਦੀ ਗੱਲ ਕਹਿਕੇ ਬੈਂਕ ਵਿੱਚ ਦਾਖਲ ਹੋਣ ਲੱਗੇ ਤਾਂ ਸਕਿਓਰਿਟੀ ਗਾਰਡ ਨੇ ਇੱਕ ਨੂੰ ਅੰਦਰ ਆਉਣ ਦੇ ਲਈ ਕਿਹਾ। ਦੋ ਨੌਜਵਾਨਾਂ ਨੂੰ ਬਾਹਰ ਹੀ ਰੁਕਣ ਦੇ ਨਿਰਦੇਸ਼ ਦਿੱਤੇ। ਲੁਟੇਰਿਆਂ ਨੇ ਸਕਿਓਰਿਟੀ ਗਾਰਡ ਗੁਰਮੇਲ ਸਿੰਘ ਨੂੰ ਧੱਕਾ ਦੇਕੇ ਡੇਗ ਦਿੱਤਾ ਅਤੇ ਪਿਸਟਲ ਲੈ ਕੇ ਬੈਂਕ ਅੰਦਰ ਦਾਖਲ ਹੋ ਗਏ।
ਗੁਰਮੇਲ ਸਿੰਘ ਸਕਿਓਰਿਟੀ ਗਾਰਡ ਨੇ ਤਿੰਨਾਂ ਲੁਟੇਰੀਆਂ ਦਾ 7 ਮਿੰਟ ਤੱਕ ਡਟਕੇ ਮੁਕਾਬਲਾ ਕੀਤਾ। ਇਸ ਤੋਂ ਬਾਅਦ ਲੁਟੇਰਿਆਂ ਨੇ ਸਕਿਓਰਿਟੀ ਗਾਰਡ ਨੂੰ ਫੜ ਲਿਆ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਇਹ ਲੁਟੇਰੇ ਬੈਂਕ ਤੋਂ 3. 66 ਲੱਖ ਰੁਪਏ ਨਕਦ ਅਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਨਾਲ ਲੈ ਕੇ ਰਸੂਲਪੁਰ ਦੇ ਵੱਲ ਮੋਟਰਸਾਈਕਲ ਤੇ ਭੱਜ ਗਏ। ਗਾਰਡ ਅਤੇ ਬੈਂਕ ਮੁਲਾਜਮਾਂ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ। ਗਾਰਡ ਗੁਰਮੇਲ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਨੇ 15 ਮਿੰਟ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਮੁਹੰਮਦ ਸਰਫਰਾਜ ਬੱਧਨੀ ਕਲਾਂ ਐਸਐਚਓ ਗੁਰਮੀਤ ਸਿੰਘ ਏਐਸਆਈ ਰਘੁਵਿੰਦਰ ਪ੍ਰਸਾਦ ਪੁਲਿਸ ਪਾਰਟੀ ਦੇ ਨਾਲ ਬੈਂਕ ਵਿੱਚ ਪਹੁੰਚੇ ਅਤੇ ਜਾਂਚ ਕੀਤੀ। ਡੀਐਸਪੀ ਨੇ ਕਸਬੇ ਤੋਂ ਬਾਹਰ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰਕੇ ਲੁਟੇਰਿਆਂ ਨੂੰ ਫੜਨ ਦੇ ਆਦੇਸ਼ ਦਿੱਤੇ। ਉਥੇ ਹੀ ਬੈਂਕ ਦੇ ਨੇੜੇ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਦੇਖੀ ਜਾ ਰਹੀ ਹੈ।
ਇਸ ਵਾਰਦਾਤ ਦੇ ਸਮੇਂ ਬੈਂਕ ਦੇ ਵਿੱਚ ਸਟਾਫ ਦੇ 3 ਮੈਬਰ ਇੱਕ ਚਪੜਾਸੀ ਇੱਕ ਸਕਿਓਰਿਟੀ ਗਾਰਡ ਮੌਜੂਦ ਸਨ। ਆਪਣੀ ਜੇਬ ਵਿੱਚ ਨਗਦੀ ਪਾ ਕੇ ਭੱਜੇ ਲੁਟੇਰੇ ਇਨ੍ਹਾਂ ਵਿਚ ਜਿਆਦਾਤਰ ਨੋਟ 500 ਰੁਪਏ ਦੇ ਸਨ। ਪੁਲਿਸ ਚੌਕੀ ਲੋਪੋਂ ਇੰਨਚਾਰਜ ਏਐਸਆਈ ਪ੍ਰੀਤਮ ਸਿੰਘ ਨੇ ਦੱਸਿਆ ਕਿ ਬੈਂਕ ਮੈਨੇਜਰ ਅਜੈ ਕੁਮਾਰ ਦੇ ਬਿਆਨ ਤੇ ਮੋਟਰਸਾਇਕਲ ਸਵਾਰ ਤਿੰਨ ਲੁਟੇਰਿਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।